ਪ੍ਰਧਾਨ ਨਵਜੋਤ ਸਿੰਘ ਗੁਣੀ ਗਾਟਵਾਲੀ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨਾਲ ਕੀਤੀ ਮੁਲਾਕਾਤ

ਪ੍ਰਧਾਨ ਨਵਜੋਤ ਸਿੰਘ ਗੁਣੀ ਗਾਟਵਾਲੀ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ  ਨਾਲ  ਕੀਤੀ ਮੁਲਾਕਾਤ

ਬਠਿੰਡਾ, (ਗੁਰਪ੍ਰੀਤ ਸਿੰਘ ਅਰੋੜਾ)-ਭਾਜਪਾ ਬਠਿੰਡਾ ਦਿਹਾਤੀ ਦੇ ਮੀਤ ਪ੍ਰਧਾਨ ਨਵਜੋਤ ਸਿੰਘ ਗੁਣੀ, ਸੀਨੀਅਰ ਆਗੂ ਸੁਖਵਿੰਦਰ ਸਿੰਘ ਗੁਣੀ ਗਾਟਵਾਲੀ, ਮੈਡਮ ਪਰਮਪਾਲ ਕੌਰ ਸਿੱਧੂ ਜੀ ਅਤੇ ਯੂਥ ਜਨਰਲ ਸਕੱਤਰ ਅਮ੍ਰਿਤਪਾਲ ਸਿੰਘ ਔਲਖ ਨੇ ਅੱਜ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਨਿਵਾਸ 'ਤੇ ਹਰਿਆਣਾ ਦੇ ਮਾਨਯੋਗ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਜੀ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ।
 

ਇਸ ਮੁਲਾਕਾਤ ਦੌਰਾਨ ਵੱਖ-ਵੱਖ ਸਮਾਜਿਕ, ਸੰਗਠਨਾਤਮਕ ਅਤੇ ਸਮਕਾਲੀ ਵਿਸ਼ਿਆਂ 'ਤੇ ਸੁਖਦ ਮਾਹੌਲ 'ਚ ਆਮ ਗੱਲਬਾਤ ਹੋਈ।ਇਸ ਦੌਰਾਨ ਨਵਜੋਤ ਸਿੰਘ ਗੁਣੀ ਨੇ ਨੌਜਵਾਨਾਂ ਨੂੰ ਲੈ ਕੇ ਆਪਣਾ Youth Vision ਮੁੱਖ ਮੰਤਰੀ ਜੀ ਨਾਲ ਸਾਂਝਾ ਕੀਤਾ। ਨੌਜਵਾਨਾਂ ਦੀ ਸੋਚ, ਸਾਫ਼-ਸੁਥਰੀ ਰਾਜਨੀਤੀ ਅਤੇ ਪੜ੍ਹੇ-ਲਿਖੇ ਨੌਜਵਾਨਾਂ ਦੀ ਅਗਵਾਈ ਵਾਲੀ ਗੱਲ ਸੁਣ ਕੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਜੀ ਬਹੁਤ ਪ੍ਰਭਾਵਿਤ ਹੋਏ।ਉਨ੍ਹਾਂ ਨੇ ਪਿੱਠ ਥਪਥਪਾ ਕੇ ਸ਼ਾਬਾਸ਼ ਦਿੱਤੀ ਅਤੇ ਕਿਹਾ - "ਸਾਨੂੰ ਇਸੇ ਤਰ੍ਹਾਂ ਦਾ ਪੜ੍ਹਿਆ-ਲਿਖਿਆ ਅਤੇ ਸੋਚਵਾਨ ਨੌਜਵਾਨ ਚਾਹੀਦਾ ਹੈ। All The Best ਬੇਟਾ, ਇਸੇ ਤਰ੍ਹਾਂ ਅੱਗੇ ਵਧਦੇ ਰਹੋ।" ਅਤੇ ਸਿਰ 'ਤੇ ਹੱਥ ਰੱਖ ਕੇ ਹਲਾਸ਼ੇਰੀ ਦਿੱਤੀ।ਮੁੱਖ ਮੰਤਰੀ ਜੀ ਦੇ ਇਨ੍ਹਾਂ ਪਿਆਰ ਭਰੇ ਬੋਲਾਂ ਨੇ ਸਾਰਿਆਂ ਦਾ ਮਨ ਖੁਸ਼ ਕਰ ਦਿੱਤਾ।ਇਸ ਮੌਕੇ ਨਵਜੋਤ ਸਿੰਘ ਗੁਣੀ, ਸੁਖਵਿੰਦਰ ਸਿੰਘ ਗੁਣੀ, ਮੈਡਮ ਪਰਮਪਾਲ ਕੌਰ ਸਿੱਧੂ ਜੀ ਅਤੇ ਅਮ੍ਰਿਤਪਾਲ ਸਿੰਘ ਔਲਖ ਨੇ ਮੁੱਖ ਮੰਤਰੀ ਜੀ ਦਾ ਸਮਾਂ ਦੇਣ ਅਤੇ ਹਲਾਸ਼ੇਰੀ ਦੇਣ ਲਈ ਦਿਲੋਂ ਧੰਨਵਾਦ ਕੀਤਾ।