ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮੱਰਪਿਤ ਗੁਰਮਤਿ ਮਾਰਚ ਕੱਢਿਆ
- ਪੰਜਾਬ
- (Asia/Kolkata)
ਹੀਰੋਂ ਖ਼ੁਰਦ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਸਕੂਲ ਭਾਈ ਬਹਿਲੋ ਪਬਲਿਕ ਸਕੂਲ ਫ਼ਫ਼ੜੇ ਭਾਈ ਕੇ ਵਿੱਖੇ ਜਿੱਥੇ ਸ਼ਹੀਦੀ ਪੰਦਰਵਾੜੇ ਨੂੰ ਸਮਰਪਿਤ ਡਾਇਰੈਕਟੋਰੇਟ ਆੱਫ਼ ਐਜੂਕੇਸ਼ਨ ਬਹਾਦੁਰਗੜ੍ਹ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਗੁਰਮਤਿ ਮਾਰਚ ਕੱਢਿਆ ਗਿਆ। ਇਸ ਗੁਰਮਤਿ ਮਾਰਚ ਵਿੱਚ ਸਕੂਲ ਵਿਦਿਆਰਥੀ ਇੰਨ੍ਹਾਂ ਸ਼ਹਾਦਤਾਂ ਨੂੰ ਸਮੱਰਪਿਤ ਕਵਿਤਾਵਾਂ, ਕਵੀਸ਼ਰੀਆਂ ਪੇਸ਼ ਕੀਤੀਆਂ ਅਤੇ ਹੱਥਾਂ ਵਿੱਚ ਸ਼ਹਾਦਤੀ ਸਲੋਗਨ ਦੀਆਂ ਤਖ਼ਤੀਆਂ ਲੈ ਕੇ ਚੱਲੇ। ਨਾਲ ਹੀ ਸਕੂਲ ਵਿਦਿਆਰਥੀਆਂ ਵੱਲੋਂ ਗੱਤਕੇ ਦੇ ਜੌਹਰ ਵਿਖਾਏ ਗਏ।
Leave a Reply