ਸ਼ਹੀਦੀ ਦਿਹਾੜੇ ਸਬੰਧੀ ਗੁਰਮਤਿ ਸਮਾਗਮ ਤੇ ਦਸਤਾਰ ਮੁਕਾਬਲਾ ਕਰਵਾਇਆ
- ਪੰਜਾਬ
- 24 Dec,2024

ਸ਼ਾਹਕੋਟ : ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਤੇ ਦਸਤਾਰ ਮੁਕਾਬਲਾ ਪਿੰਡ ਕੋਟਲਾ ਸੂਰਜ ਮੱਲ ਵਿਖੇ ਚੇਅਰਮੈਨ ਗੁਰਮੁਖ ਸਿੰਘ ਕੋਟਲਾ ਤੇ ਬੀਬੀ ਪਰਮਜੀਤ ਕੌਰ ਕੋਟਲਾ ਚੇਅਰਪਰਸਨ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ ਇਲਾਕਾ ਸ਼ਾਹਕੋਟ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ 14ਵੇਂ ਸਾਲਾਨਾ ਸਮਾਗਮ ਦੀ ਸ਼ੁਰੂਆਤ ਸ਼੍ਰੀ ਸਹਿਜ ਪਾਠ ਸਾਹਿਬ ਦਾ ਭੋਗ ਪਾਉਣ ਤੋਂ ਬਾਅਦ ਕੀਤੀ ਗਈ। ਭਾਈ ਸੁਖਬੀਰ ਸਿੰਘ (ਫੌਜਾਂ ਦੇ ਜਥੇ) ਵੱਲੋਂ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਤੇ ਮੌਜੂਦਾ ਹਾਲਾਤਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਉਪਰੰਤ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਇੰਦਰਜੀਤ ਸਿੰਘ ਦੇ ਜਥੇ ਵੱਲੋਂ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ। ਦਸਤਾਰ ਮੁਕਾਬਲੇ ’ਚ 200 ਬੱਚਿਆਂ ਨੇ ਭਾਗ ਲਿਆ ਜਿਨ੍ਹਾਂ ਨੂੰ ਤਿੰਨ ਗਰੁੱਪਾਂ ’ਚ ਵੰਡਿਆ ਗਿਆ। ਪਹਿਲੇ ਗਰੁੱਪ ’ਚ 3 ਤੋਂ 10 ਸਾਲ ਦੇ ਬੱਚਿਆਂ ਵਿਚ ਜਸ਼ਨਦੀਪ ਸਿੰਘ ਨੌਰਾ (ਮਲੇਰਕੋਟਲਾ) ਨੇ ਪਹਿਲਾ, ਹਰਪ੍ਰੀਤ ਸਿੰਘ ਦੋਰਾਹਾ ਨੇ ਦੂਜਾ ਅਤੇ ਗੋਵਿੰਦਵੀਰ ਸਿੰਘ ਲੁਹਾਰਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦੂਸਰੇ ਗਰੁੱਪ 11 ਤੋਂ 16 ਸਾਲ ਦੇ ਬੱਚਿਆਂ ਵਿਚ ਸੁਖਦੀਪ ਸਿੰਘ ਘਲੋਟੀ (ਲੁਧਿਆਣਾ) ਨੇ ਪਹਿਲਾ, ਸਾਹਿਲਪ੍ਰੀਤ ਸਿੰਘ ਮਲੇਰਕੋਟਲਾ ਨੇ ਦੂਜਾ ਅਤੇ ਸਤਕੀਰਤ ਸਿੰਘ ਏਕਮ ਪਬਲਿਕ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ। ਤੀਜੇ ਗਰੁੱਪ ’ਚ 16 ਸਾਲ ਤੋਂ ਵੱਧ ਉਮਰ ਦੇ ਦਸਤਾਰ ਮੁਕਾਬਲੇ ਵਿਚ ਗੁਰਸਿਮਰਨ ਸਿੰਘ ਰਾੜਾ ਸਾਹਿਬ ਨੇ ਪਹਿਲਾ, ਇੰਦਰਜੀਤ ਸਿੰਘ ਅੰਮ੍ਰਿਤਸਰ ਨੇ ਦੂਜਾ ਅਤੇ ਗਗਨਜੀਤ ਸਿੰਘ ਹਾਜੀਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਦੁਮਾਲਾ ਸਜਾਉਣ ਦੇ ਮੁਕਾਬਲੇ ਵਿਚ ਪਵਨਜੀਤ ਸਿੰਘ, ਮਨਕੀਰਤ ਸਿੰਘ ਤੇ ਗੁਰਦਿੱਤਾ ਸਿੰਘ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ‘ਤੇ ਰਹੇ। ਇਸ ਤੋਂ ਇਲਾਵਾ ਮਹੀਪ ਸਿੰਘ ਸ਼ਾਹਕੋਟ, ਧਰਮਪ੍ਰੀਤ ਸਿੰਘ ਘਵੱਦੀ (ਲੁਧਿਆਣਾ), ਪਵਿੱਤਰਜੀਤ ਸਿੰਘ ਮੰਡਿਆਲਾ, ਕਰਮਦੀਪ ਸਿੰਘ ਨੰਗਲ ਅੰਬੀਆਂ, ਚਮਕੌਰ ਸਿੰਘ ਪਾਇਲ ਅਤੇ ਮਨਜਿੰਦਰ ਸਿੰਘ ਨੂੰ ਵਿਸੇਸ਼ ਸਨਮਾਨ ਦਿੱਤਾ ਗਿਆ। ਪ੍ਰਬੰਧਕਾਂ ਨੇ ਮੁਕਾਬਲੇ ਦੇ ਜੇਤੂਆਂ ਨੂੰ ਨਕਦ ਇਨਾਮ ਭੇਟ ਕਰਨ ਤੋਂ ਇਲਾਵਾ ਭਾਗ ਲੈਣ ਵਾਲੇ ਸਮੂਹ ਬੱਚਿਆਂ ਨੂੰ ਵੀ ਦਸਤਾਰਾਂ ਤੇ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਮਨਜੀਤ ਸਿੰਘ ਸੈਦਪੁਰ, ਗੁਰਵਿੰਦਰ ਸਿੰਘ ਕੈਨੇਡਾ, ਪਰਵਿੰਦਰ ਸਿੰਘ ਨਿਊ ਹਾਲੈਂਡ, ਸਤਵਿੰਦਰ ਸਿੰਘ ਠੇਕੇਦਾਰ ਅਤੇ ਜਪਨੀਤ ਸਿੰਘ ਨੇ ਜੱਜ ਦੀ ਭੂਮਿਕਾ ਨਿਭਾਈ। ਪ੍ਰਬੰਧਕਾਂ ਵੱਲੋਂ ਇਲਾਕੇ ਦੇ ਗ੍ਰੰਥੀ ਸਿੰਘਾਂ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਚੇਅਰਮੈਨ ਗੁਰਮੁਖ ਸਿੰਘ ਕੋਟਲਾ, ਜ਼ਿਲ੍ਹਾ ਵਾਈਸ ਪ੍ਰਧਾਨ ਅੰਮ੍ਰਿਤਪਾਲ ਸਿੰਘ ਧਨੋਆ, ਮੇਜਰ ਸਿੰਘ ਬਾਜਵਾ, ਬਾਬ ਜਸਵੰਤ ਸਿੰਘ ਕੋਟਲਾ, ਜਗਤਾਰ ਸਿੰਘ ਤਾਰੀ, ਗਿਆਨੀ ਕਿਰਪਾਲ ਸਿੰਘ, ਗਿਆਨੀ ਚਮਕੌਰ ਸਿੰਘ, ਭਾਈ ਜਸਪਾਲ ਸਿੰਘ ਕੋਟਲਾ, ਭਾਈ ਰੇਸ਼ਮ ਸਿੰਘ, ਕਾਹਨਪ੍ਰੀਤ ਸਿੰਘ ਖੋਸਾ, ਮਨਿੰਦਰ ਸਿੰਘ ਬਦੇਸ਼ਾ, ਭਾਈ ਨਾਹਰ ਸਿੰਘ, ਛਮਕਰਨ ਸਿੰਘ, ਗੁਰਮੀਤ ਸਿੰਘ ਸਮੇਤ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਹਾਜ਼ਰ ਸਨ।
Posted By:

Leave a Reply