ਸੁਲਤਾਨਪੁਰ ਲੋਧੀ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਤੇ ਜ਼ਿਲ੍ਹਾ ਮੋਗਾ ਵੱਲੋਂ ਆਪਣੇ 13ਵੇਂ ਜਥੇ ਨਾਲ ਸ਼ੰਭੂ ਬਾਰਡਰ ਉੱਤੇ ਹਾਜ਼ਰੀ ਭਰੀ ਤੇ ਕੇਐਮਐਮ ਵੱਲੋਂ ਸਾਂਝੇ ਤਾਲਮੇਲ ਨਾਲ ਸੰਘਰਸ਼ ਜਾਰੀ ਹੈ। ਸ਼ੰਭੂ ਬਾਰਡਰ ਉੱਤੇ ਚੱਲ ਰਹੇ ਸੰਘਰਸ਼ ਵਿਚ ਅੱਜ ਆਪਣੀ ਵਾਰੀ ਦੇ ਪਹਿਲੇ ਦਿਨ ਸਟੇਜ ਦਾ ਸੰਚਾਲਨ ਕੀਤਾ ਤੇ ਵੱਖ-ਵੱਖ ਬੁਲਾਰਿਆਂ ਨੇ ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਕਿਸਾਨਾਂ ਨੂੰ ਸੰਬੋਧਨ ਕੀਤਾ। ਸਟੇਜ ਤੋਂ ਸੰਬੋਧਨ ਕਰਦਿਆ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ, ਜ਼ਿਲ੍ਹਾ ਸੰਗਠਤ ਸਕੱਤਰ ਸ਼ੇਰ ਸਿੰਘ ਮਹੀਂਵਾਲ, ਸੂਬਾ ਪ੍ਰਧਾਨ ਬਲਵੰਤ ਸਿੰਘ ਬੀਕੇਯੂ ਬਹਿਰਾਮ ਕੇ,ਜੋਨ ਪ੍ਰਧਾਨ ਨਿਸ਼ਾਨ ਸਿੰਘ, ਅਵਤਾਰ ਸਿੰਘ ਮੋਗਾ,ਮਿੱਠੂ ਕਲੀਆ ਆਦਿ ਬੁਲਾਰਿਆ ਨੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਭੜਾਸ ਕੱਢੀ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਹਮੇਸ਼ਾਂ ਕਿਸਾਨਾਂ ਨਾਲ ਵਾਅਦਾ ਖ਼ਿਲਾਫ਼ੀ ਕਰ ਰਹੀ ਹੈ ਅਤੇ ਪਿਛਲੇ ਸੰਘਰਸ਼ ਵਿੱਚ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਉਪਰੰਤ ਹੁਣ ਨਵਾਂ ਖੇਤੀ ਖਰੜਾ ਪਾਸ ਕਰ ਕੇ ਕਿਸਾਨਾਂ ਤੇ ਥੋਪਣਾ ਚਾਹੁੰਦੀ ਹੈ ਜਿਸਨੂੰ ਕਿਸੇ ਵੀ ਕੀਮਤ ਉੱਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਇਸ ਸਮੇਂ ਪ੍ਰਦਰਸ਼ਨ ਵਿੱਚ ਜ਼ਿਲ੍ਹਾ ਸਕੱਤਰ ਨਿਰਮਲ ਸਿੰਘ ਮੰਡ, ਜ਼ਿਲ੍ਹਾ ਖਜ਼ਾਨਚੀ ਹਾਕਮ ਸਿੰਘ ਸਾਹਜਹਾਨਪੁਰ, ਗੱਗੀ ਹਮੀਰਾ,ਪਿਆਰਾ ਸਿੰਘ ਵਾਟਾਂ ਵਾਲੀ,ਰਣਜੀਤ ਸਿੰਘ ਪੱਕੇ ਕੋਠੇ,ਮਲਕੀਤ ਸਿੰਘ ਫੱਤੋਵਾਲ, ਜੋਨ ਪ੍ਰੈੱਸ ਸਕੱਤਰ ਸਰਬਜੀਤ ਸਿੰਘ ਕਾਲੇਵਾਲ, ਮੇਜਰ ਸਿੰਘ, ਤਰਸੇਮ ਸਿੰਘ ਤਲਵੰਡੀ ਚੌਧਰੀਆਂ, ਹਰਦੀਪ ਸਿੰਘ ,ਬਿੰਦਰ ਸਿੰਘ ਬਾਊਪੁਰ ,ਸਲਵਿੰਦਰ ਸਿੰਘ ਮੁਹੰਮਦਾਬਾਦ, ਸੁਖਵਿੰਦਰ ਸਿੰਘ ਸੋਨੀ,ਲਖਵਿੰਦਰ ਸਿੰਘ ਗਿੱਲਾਂ, ਸੰਦੀਪ ਸਿੰਘ ਮੁਹੱਬਲੀਪੁਰ, ਜਤਿੰਦਰ ਸਿੰਘ ਮਹੀਂਵਾਲ, ਜਸਵੰਤ ਸਿੰਘ ਤੁੜ, ਬਲਵਿੰਦਰ ਕੌਰ, ਨਸੀਬ ਕੌਰ, ਪਰਮਜੀਤ ਕੌਰ, ਸ਼ਿੰਦਰ ਕੌਰ ਬਾਊਪੁਰ, ਗੁਰਵਿੰਦਰ ਸਿੰਘ, ਜੋਨ ਪ੍ਰਧਾਨ ਹਰਵਿੰਦਰ ਸਿੰਘ ਉੱਚਾ ,ਹਰਜੀਤ ਸਿੰਘ ਕਰਨੈਲ ਸਿੰਘ ਦੇਸਲ ਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਪੁਸ਼ਪਿੰਦਰ ਸਿੰਘ ਰਣਧੀਰ ਪੁਰ ਆਦਿ ਸੈਂਕੜੇ ਕਿਸਾਨ ਮਜ਼ਦੂਰ ਬੀਬੀਆਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
Leave a Reply