ਬਠਿੰਡਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਬਠਿੰਡਾ ਨੇ ਜਲਣਸ਼ੀਲ ਪਦਾਰਥ ਨਾਲ ਹਮਲਾ ਹੋਣ ਸਬੰਧੀ ਦਰਜ ਮੁਕੱਦਮੇ ਦੀ ਉਲਝਣ ਵਾਲੀ ਗੁੱਥੀ ਨੂੰ ਸੁਲਝਾਇਆ, ਮੁਦੱਈ ਮੁੱਕਦਮਾ ਹੀ ਨਿਕਲਿਆ ਮੁੱਕਦਮੇ ਦਾ ਦੋਸ਼ੀ

ਬਠਿੰਡਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਬਠਿੰਡਾ ਨੇ ਜਲਣਸ਼ੀਲ ਪਦਾਰਥ ਨਾਲ ਹਮਲਾ ਹੋਣ ਸਬੰਧੀ ਦਰਜ ਮੁਕੱਦਮੇ ਦੀ ਉਲਝਣ ਵਾਲੀ ਗੁੱਥੀ ਨੂੰ ਸੁਲਝਾਇਆ, ਮੁਦੱਈ ਮੁੱਕਦਮਾ ਹੀ ਨਿਕਲਿਆ ਮੁੱਕਦਮੇ ਦਾ ਦੋਸ਼ੀ

ਮੁ: ਨੰ 141 ਮਿਤੀ 26.08.2026 ਅ/ਧ 326(f )ਬੀ.ਐਨ.ਐਸ.ਥਾਣਾ ਕੈਂਟ ਬਠਿੰਡਾ । ਬਠਿੰਡਾ ( ਜਗਰਾਜ ਸਿੰਘ ਚਹਿਲ) ਸ਼੍ਰੀ ਗੌਰਵ ਯਾਦਵ ਆਈ.ਪੀ.ਐੱਸ ਮਾਨਯੋਗ ਡੀ.ਜੀ.ਪੀ, ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼੍ਰੀ ਹਰਜੀਤ ਸਿੰਘ ਆਈ.ਪੀ.ਐੱਸ. ਡੀ.ਆਈ.ਜੀ ਬਠਿੰਡਾ ਰੇਂਜ ਬਠਿੰਡਾ ਜੀ ਦੇ ਮਾਰਗ ਦਰਸ਼ਨ ਅਨੁਸਾਰ ਬਠਿੰਡਾ ਪੁਲਿਸ ਵੱਲੋਂ ਨਸ਼ਿਆਂ ਅਤੇ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਲਗਾਤਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਇਸੇ ਲੜੀ ਤਹਿਤ ਡਾ: ਜਯੋਤੀ ਯਾਦਵ ਬੈਂਸ ਆਈ.ਪੀ.ਐੱਸ., ਐੱਸ.ਐੱਸ.ਪੀ. ਬਠਿੰਡਾ ਦੀ ਰਹਿਨੁਮਾਈ ਹੇਠ ਸ਼੍ਰੀ ਆਸ਼ਵੰਤ ਸਿੰਘ ਪੀ.ਪੀ.ਐੱਸ ਕਪਤਾਨ ਪੁਲਿਸ ਸਿਟੀ ਬਠਿੰਡਾ ਅਤੇ ਸ਼੍ਰੀ ਅਰੁਨ ਮੁੰਡਨ ਪੀ.ਪੀ.ਐੱਸ ਡੀ.ਐੱਸ.ਪੀ ਸਿਟੀ-2 ਬਠਿੰਡਾ ਜੀ ਦੀ ਅਗਵਾਈ ਵਿੱਚ ਥਾਣਾ ਕੈਂਟ ਬਠਿੰਡਾ ਅਤੇ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੀਆਂ ਟੀਮਾਂ ਨੇ ਮਿਤੀ 26.08.2026 ਦੀ ਰਾਤ ਨੂੰ ਪਿੰਡ ਭੁੱਚੋ ਖੁਰਦ ਵਿਖੇ ਇੱਕ ਵਿਅਕਤੀ ਦੇ ਘਰ ਜਲਣਸ਼ੀਲ ਪਦਾਰਥ ਨਾਲ ਹਮਲਾ ਹੋਣ ਸਬੰਧੀ ਦਰਜ ਮੁਕੱਦਮੇ ਦੀ ਉਲਝਣ ਵਾਲੀ ਗੁੱਥੀ ਨੂੰ ਸੁਲਝਾ ਕੇ ਵੱਡੀ ਸਫਲਤਾ ਹਾਸਲ ਕੀਤੀ। ਮਿਤੀ 26.08.2026 ਦੀ ਰਾਤ ਨੂੰ ਸਮਾਂ ਕਰੀਬ 11:20 ਪੀ ਐਮ ਥਾਣਾ ਕੈਂਟ ਬਠਿੰਡਾ ਦੀ ਪੁਲਿਸ ਨੂੰ ਹਰਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਵਾਰਡ ਨੰਬਰ 9 ਭੁੱਚੋ ਖੁਰਦ ਬਠਿੰਡਾ ਦੇ ਘਰ ਕਿਸੇ ਜਲਣਸ਼ੀਲ ਪਦਾਰਥ ਨਾਲ ਅੱਗ ਲੱਗਣ ਸਬੰਧੀ ਇਤਲਾਹ ਮਿਲੀ ਤਾਂ ਪੁਲਿਸ ਪਾਰਟੀ ਨੇ ਮੌਕਾ ਪਰ ਪੁੱਜ ਕੇ ਮੌਕੇ ਤੇ ਮੌਜੂਦ ਵਿਅਕਤੀਆਂ ਪਾਸੋਂ ਸਰਸਰੀ ਪੁੱਛਗਿੱਛ ਕੀਤੀ ਤੇ ਮਾਮਲਾ ਕਿਸੇ ਨਾ ਮਲੂਮ ਵਿਅਕਤੀਆਂ ਵੱਲੋਂ ਕੋਈ ਜਲਣਸ਼ੀਲ ਪਦਾਰਥ ਨਾਲ ਮੁਦੱਈ ਦੇ ਘਰ ਖੜੀ ਗੱਡੀ ਦਾ ਨੁਕਸਾਨ ਕਰਨ ਦਾ ਪਾਇਆ ਗਿਆ ।ਜਿਸ ਤੇ ਮੌਕਾ ਪਰ ਫਰਾਂਸਿਕ ਟੀਮ ਨੂੰ ਬੁਲਾਇਆ ਗਿਆ ਅਤੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਮੁਦੱਈ ਹਰਜੀਤ ਸਿੰਘ ਉਕਤ ਦੇ ਬਿਆਨ ਪਰ ਮੁੱਕਦਮਾ ਉਕਤ ਰਜਿਸਟਰ ਕੀਤਾ ਗਿਆ। ਇਸ ਵਾਰਦਾਤ ਨੂੰ ਟਰੇਸ ਕਰਨ ਲਈ ਬਠਿੰਡਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੀਆਂ ਵੱਖ ਵੱਖ ਟੀਮਾਂ ਬਣਾਈਆ ਗਈਆ।ਤਫਤੀਸ ਦੌਰਾਨ ਟੈਕਨੀਕਲ, ਸੀ.ਸੀ.ਟੀ.ਵੀ. ਕੈਮਰਿਆਂ ਅਤੇ ਹਿਊਮਨ ਇੰਟੈਲੀਜੈਸੀ ਦੇ ਅਧਾਰ ਪਰ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦੀ ਪਹਿਚਾਣ ਕੀਤੀ ਗਈ ਅਤੇ ਅਨਮੋਲਪ੍ਰੀਤ ਸਿੰਘ ਉਰਫ ਮੋਲਾ ਪੁੱਤਰ ਜੱਸਾ ਸਿੰਘ ਵਾਸੀ ਪੱਧਰੀ ਖੁਰਦ ਥਾਣਾ ਝਬਾਲ ਜਿਲ੍ਹਾ ਤਰਨ ਤਾਰਨ ਨੂੰ ਗ੍ਰਿਫਤਾਰ ਕਰ ਲਿਆ ਗਿਆ । ਦੌਰਾਨੇ ਪੁੱਛਗਿੱਛ ਅਨਮੋਲਪ੍ਰੀਤ ਸਿੰਘ ਉਕਤ ਨੇ ਖੁਲਾਸਾ ਕੀਤਾ ਕਿ ਇਹ ਮਸਲਾ ਮੁਦੱਈ ਹਰਜੀਤ ਸਿੰਘ ਵੱਲੋਂ ਪੁਲਿਸ ਸਕਿਓਰਟੀ ਲੈਣ ਦਾ ਹੈ । ਇਹ ਹਮਲਾ ਮੁਦੱਈ ਹਰਜੀਤ ਸਿੰਘ ਉਕਤ ਨੇ ਆਪ ਹੀ ਕਰਵਾਇਆ ਸੀ ਤਾਂ ਜੋ ਇਸ ਦੀ ਮਾਮਲੇ ਦੀ ਆੜ ਵਿੱਚ ਮੁਦੱਈ ਮੁਕੱਦਮਾ ਨੂੰ ਸਰਕਾਰ ਵੱਲੋਂ ਸਕਿਓਰਟੀ ਮਿਲ ਜਾਵੇ।ਜਿਸ ਤੋਂ ਉਪਰੰਤ ਮੁਦੱਈ ਮੁਕੱਦਮਾ ਨੂੰ ਮੁਕੱਦਮਾ ਉਕਤ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ । ਉਕਤ ਦੋਸ਼ੀ ਅਨਮੋਲਪ੍ਰੀਤ ਸਿੰਘ ਨੇ ਦੋ ਹੋਰ ਵਿਅਕਤੀਆਂ ਦਾ ਜਿਕਰ ਵੀ ਕੀਤਾ ਜਿਹਨਾਂ ਨੂੰ ਮੁੱਕਦਮਾ ਉਕਤ ਵਿੱਚ ਨਾਮਜਦ ਕਰ ਲਿਆ ਗਿਆ ਹੈ, ਜਿਹਨਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।