ਕਰੀਬ ਦੋ ਦਰਜਨ ਪ੍ਰਵਾਸੀ ਪਰਿਵਾਰਾਂ ਨੇ ਛੱਡੀ ਭਾਜਪਾ ਕਾਂਗਰਸ ਪਾਰਟੀ ’ਚ ਹੋਏ ਸ਼ਾਮਲ

ਕਰੀਬ ਦੋ ਦਰਜਨ ਪ੍ਰਵਾਸੀ ਪਰਿਵਾਰਾਂ ਨੇ ਛੱਡੀ ਭਾਜਪਾ ਕਾਂਗਰਸ ਪਾਰਟੀ ’ਚ ਹੋਏ ਸ਼ਾਮਲ

ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕੀਤਾ ਸਵਾਗਤ ਫਗਵਾੜਾ (ਸਤ ਪ੍ਰਕਾਸ਼ ਸਿੰਘ ਸੱਗੂ) ਫਗਵਾੜਾ ਹਲਕੇ ਵਿੱਚ ਕਾਂਗਰਸ ਪਾਰਟੀ ਨੂੰ ਉਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਭਾਜਪਾ ਛੱਡ ਕੇ ਕਰੀਬ ਦੋ ਦਰਜਨ ਪ੍ਰਵਾਸੀ ਪਰਿਵਾਰਾਂ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਹਲਕਾ ਵਿਧਾਇਕ ਅਤੇ ਸਾਬਕਾ ਆਈ.ਏ.ਐਸ. ਅਧਿਕਾਰੀ ਬਲਵਿੰਦਰ ਸਿੰਘ ਧਾਲੀਵਾਲ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਸਮੇਂ ਮੋਹਨ ਕੁਮਾਰ ਯਾਦਵ, ਮੋਤੀ ਲਾਲ ਮਹਿਤੋ, ਭਗਵਾਨ ਦਾਸ ਮਹਿਤੋ, ਅਨੁਜ ਸਿੰਘ, ਨਾਗੇਸ਼ਵਰ ਥਾਪਰ, ਹਰਵਿੰਦਰ ਥਾਪਰ, ਨਾਰਾਇਣ ਮਹਿਤੋ, ਅੱਸ਼ੇ ਲਾਲ ਯਾਦਵ, ਰਮੇਸ਼ ਯਾਦਵ, ਗਨੀ ਨਾਥ ਸ਼ਾਹ, ਰਵਿੰਦਰ ਕੁਮਾਰ ਯਾਦਵ, ਰਾਮ ਲਖਣ, ਰਵੀ ਸਾਹਨੀ, ਸਾਗਰ ਸਿੰਘ, ਸੰਤੋਖ, ਬਚਨ ਲਾਲ, ਮਹੰਤ ਕੁਮਾਰ ਯਾਦਵ ਸਮੇਤ ਸਮੂਹ ਪਰਿਵਾਰਾਂ ਦਾ ਸਵਾਗਤ ਕੀਤਾ। ਵਿਧਾਇਕ ਧਾਲੀਵਾਲ ਨੇ ਨਵੇਂ ਸ਼ਾਮਲ ਪਰਿਵਾਰਾਂ ਨੂੰ ਕਾਂਗਰਸ ਪਾਰਟੀ ਦੀਆਂ ਨੀਤੀਆਂ, ਸਿਧਾਂਤਾਂ ਅਤੇ ਵਿਚਾਰਧਾਰਾ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾ ਹਰ ਵਰਗ ਦੇ ਹਿੱਤਾਂ ਦੀ ਰੱਖਿਆ ਕਰਨ ਅਤੇ ਦੇਸ਼ ਵਿੱਚ ਧਰਮ ਨਿਰਪੱਖ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਰਹੀ ਹੈ। ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਪਰਿਵਾਰਾਂ ਨੇ ਕਿਹਾ ਕਿ ਉਹ ਭਾਜਪਾ ਦੀਆਂ ਨੀਤੀਆਂ ਤੋਂ ਨਿਰਾਸ਼ ਹੋ ਕੇ ਕਾਂਗਰਸ ਦਾ ਹੱਥ ਫੜ ਰਹੇ ਹਨ। ਕਿਉਂਕਿ ਉਹ ਕਾਂਗਰਸ ਦੀ ਧਰਮ ਨਿਰਪੱਖ ਵਿਚਾਰਧਾਰਾ ਅਤੇ ਲੋਕ ਹਿੱਤ ਵਾਲੀਆਂ ਨੀਤੀਆਂ ਤੋਂ ਪ੍ਰਭਾਵਿਤ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਰਾਹੁਲ ਗਾਂਧੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ ਅਤੇ ਇਸੇ ਮਕਸਦ ਨਾਲ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਸਮੂਹ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਵੱਧ ਤੋਂ ਵੱਧ ਪ੍ਰਵਾਸੀ ਭਾਈਚਾਰੇ ਨੂੰ ਕਾਂਗਰਸ ਨਾਲ ਜੋੜਣ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਸਰਗਰਮ ਭੂਮਿਕਾ ਨਿਭਾਉਣ। ਉਨ੍ਹਾਂ ਕਿਹਾ ਕਿ ਸਾਰੇ ਵਰਕਰ ਹੁਣ ਤੋਂ ਹੀ ਚੋਣਾਂ ਦੀਆਂ ਤਿਆਰੀਆਂ ਵਿੱਚ ਜੁੱਟ ਜਾਣ ਤਾਂ ਜੋ ਕਾਂਗਰਸ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਇਸ ਮੌਕੇ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਨਰੇਸ਼ ਭਾਰਦਵਾਜ, ਡੈਲੀਗੇਟ ਮੈਂਬਰ ਗੁਰਜੀਤ ਪਾਲ ਵਾਲੀਆ, ਸੰਜੀਵ ਬੁੱਗਾ ਕੌਂਸਲਰ, ਰਣਜੀਤ ਕੌਰ ਰਾਣੀ ਪ੍ਰਧਾਨ ਮਹਿਲਾ ਕਾਂਗਰਸ ਸ਼ਹਿਰੀ, ਨਰੇਸ਼ ਗੰਗੜ, ਅਨੀਤਾ ਰਾਣੀ ਕੌਂਸਲਰ, ਅਸ਼ੋਕ ਸੰਧੀ, ਸੋਹਨ ਸਿੰਘ, ਮਲਕੀਅਤ ਕੌਰ, ਹਰਸ਼ ਸ਼ਰਮਾ, ਹਰਬੰਸ ਲਾਲ, ਕਮਲਜੀਤ ਸਾਹਨੀ, ਜਗਜੀਵਨ ਸੰਧੀ ਆਦਿ ਹਾਜਰ ਸਨ।