ਅੰਬਾਲਾ ਦੇ ਧੂਲਕੋਟ 'ਚ ਲੈਂਟਰ ਪਾਉਂਦਿਆਂ ਢਹੀ ਇਮਾਰਤ: ਮਲਬੇ ਹੇਠੋਂ 10 ਜ਼ਖ਼ਮੀ ਕੱਢ ਕੇ ਹਸਪਤਾਲ ਦਾਖ਼ਲ, ਰਾਹਤ ਕਾਰਜ ਜਾਰੀ

ਅੰਬਾਲਾ ਦੇ ਧੂਲਕੋਟ 'ਚ ਲੈਂਟਰ ਪਾਉਂਦਿਆਂ ਢਹੀ ਇਮਾਰਤ: ਮਲਬੇ ਹੇਠੋਂ 10 ਜ਼ਖ਼ਮੀ ਕੱਢ ਕੇ ਹਸਪਤਾਲ ਦਾਖ਼ਲ, ਰਾਹਤ ਕਾਰਜ ਜਾਰੀ

ਅੰਬਾਲਾ ਸ਼ਹਿਰ ਦੇ ਨੇੜਲੇ ਪਿੰਡ ਧੂਲਕੋਟ ਵਿਖੇ ਦੇਰ ਸ਼ਾਮ ਇੱਕ ਭਿਆਨਕ ਹਾਦਸਾ ਵਾਪਰ ਗਿਆ, ਜਿੱਥੇ ਇੱਕ ਤਿੰਨ ਮੰਜ਼ਿਲਾ ਨਿਰਮਾਣ ਅਧੀਨ ਇਮਾਰਤ ਅਚਾਨਕ ਢਹਿ-ਢੇਰੀ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਮਾਰਤ ਦੀ ਤੀਜੀ ਮੰਜ਼ਿਲ ਦਾ ਲੈਂਟਰ ਪਾਇਆ ਜਾ ਰਿਹਾ ਸੀ। ਇਸ ਹਾਦਸੇ ਵਿੱਚ 6 ਮਜ਼ਦੂਰਾਂ ਦੀ ਦਰਦਨਾਕ ਮੌਤ ਹੋ ਗਈ, ਜਦਕਿ ਕਈ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਘਟਨਾ ਸਮੇਂ ਮੌਕੇ 'ਤੇ ਕਰੀਬ 40 ਤੋਂ 50 ਮਜ਼ਦੂਰ ਕੰਮ ਕਰ ਰਹੇ ਸਨ।ਜੰਗੀ ਪੱਧਰ 'ਤੇ ਰਾਹਤ ਅਤੇ ਬਚਾਅ ਕਾਰਜਹਾਦਸੇ ਦੀ ਖ਼ਬਰ ਮਿਲਦਿਆਂ ਹੀ ਪੁਲੀਸ ਪ੍ਰਸ਼ਾਸਨ ਅਤੇ ਰਾਹਤ ਟੀਮਾਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ। ਸਥਾਨਕ ਲੋਕਾਂ ਅਤੇ ਡਾਇਲ 112 ਦੀਆਂ ਟੀਮਾਂ ਦੇ ਸਹਿਯੋਗ ਨਾਲ ਮਲਬਾ ਹਟਾਉਣ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ ਕੀਤਾ ਗਿਆ। ਜੇਸੀਬੀ ਅਤੇ ਹੋਰ ਭਾਰੀ ਮਸ਼ੀਨਰੀ ਦੀ ਮਦਦ ਨਾਲ ਮਲਬੇ ਹੇਠ ਫਸੇ ਲੋਕਾਂ ਨੂੰ ਬਾਹਰ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਦੀ ਪਹਿਲੀ ਤਰਜੀਹ ਮਲਬੇ ਹੇਠਾਂ ਫਸੇ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਅਤੇ ਜ਼ਖ਼ਮੀਆਂ ਨੂੰ ਜਲਦ ਤੋਂ ਜਲਦ ਇਲਾਜ ਮੁਹੱਈਆ ਕਰਵਾਉਣਾ ਹੈ।ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਪਛਾਣਇਸ ਹਾਦਸੇ ਵਿੱਚ ਜਾਨ ਗੁਆਉਣ ਵਾਲੇ 6 ਮਜ਼ਦੂਰਾਂ ਦੀ ਪਛਾਣ ਰਾਜਿੰਦਰ ਕੁਮਾਰ (50) ਵਾਸੀ ਪਿੰਡ ਸੋਂਡਾਂ (ਅੰਬਾਲਾ), ਕਾਲੀਆ ਰਾਮ (48) ਵਾਸੀ ਬਾਰਾਬੰਕੀ (ਉੱਤਰ ਪ੍ਰਦੇਸ਼, ਹਾਲ ਵਾਸੀ ਪਿੰਡ ਮੰਡੌਰ, ਅੰਬਾਲਾ), ਸ਼ਾਸਤਰੀ ਰਾਮ (50) ਵਾਸੀ ਬਹਿਰਾਈਚ (ਉੱਤਰ ਪ੍ਰਦੇਸ਼, ਹਾਲ ਵਾਸੀ ਪਿੰਡ ਗਰਨਾਲਾ, ਅੰਬਾਲਾ), ਰੂਪ ਸਿੰਘ (55) ਵਾਸੀ ਪਿੰਡ ਡੰਗਡੇਹਰਾ (ਲਾਲੜੂ ਨੇੜੇ, ਪੰਜਾਬ), ਮਲਕੀਤ ਸਿੰਘ (ਵਾਸੀ ਪੰਜਾਬ) ਅਤੇ ਰਾਮਜੀ ਦਾਸ (ਵਾਸੀ ਅੰਬਾਲਾ) ਵਜੋਂ ਹੋਈ ਹੈ।ਮਲਬੇ ਹੇਠੋਂ ਕੱਢੇ ਗਏ 10 ਜ਼ਖ਼ਮੀ ਮਜ਼ਦੂਰਾਂ ਨੂੰ ਤੁਰੰਤ ਅੰਬਾਲਾ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਵਿੱਚ ਫੂਲਨ ਕੁਮਾਰ (27), ਅਸ਼ੋਕ ਕੁਮਾਰ (50), ਵੇਦ ਪ੍ਰਕਾਸ਼ (53), ਬ੍ਰਿਜੇਸ਼ (22), ਰੁਪੇਸ਼ (28), ਰਾਜੇਸ਼ (40), ਮੰਤੋਸ਼ ਸਿੰਘ (42), ਰਾਮਗੋਪਾਲ (28) ਅਤੇ ਰਾਜੇਸ਼ (25) ਸ਼ਾਮਲ ਹਨ, ਜਿਨ੍ਹਾਂ ਦਾ ਡਾਕਟਰਾਂ ਦੀ ਦੇਖ-ਰੇਖ ਹੇਠ ਇਲਾਜ ਚੱਲ ਰਿਹਾ ਹੈ।ਇਮਾਰਤ ਦੀ ਮਨਜ਼ੂਰੀ ਸਬੰਧੀ ਜਾਂਚ ਦੇ ਹੁਕਮਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਦੇ ਇੱਕ ਜਾਣੇ-ਮਾਣੇ ਪ੍ਰਾਪਰਟੀ ਡੀਲਰ ਵੱਲੋਂ ਇੱਥੇ ਗੋਦਾਮ ਵਜੋਂ ਵਰਤੋਂ ਲਈ ਤਿੰਨ ਮੰਜ਼ਿਲਾ ਇਮਾਰਤ ਦਾ ਨਿਰਮਾਣ ਕਰਵਾਇਆ ਜਾ ਰਿਹਾ ਸੀ। ਹਾਦਸੇ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਸਰਕਾਰੀ ਅਧਿਕਾਰੀਆਂ ਅਨੁਸਾਰ ਰਾਹਤ ਤੇ ਬਚਾਅ ਕਾਰਜ ਮੁਕੰਮਲ ਹੋਣ ਤੋਂ ਬਾਅਦ ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਕਿ ਇਮਾਰਤ ਦਾ ਨਿਰਮਾਣ ਅਧਿਕਾਰਤ ਮਨਜ਼ੂਰੀ ਨਾਲ ਹੋ ਰਿਹਾ ਸੀ ਜਾਂ ਨਹੀਂ ਅਤੇ ਹਾਦਸੇ ਦੇ ਅਸਲ ਕਾਰਨ ਕੀ ਸਨ।