News: ਰਾਜਨੀਤੀ

ਅੰਤਰਰਾਸ਼ਟਰੀ ਨਗਰ ਕੀਰਤਨ ਦੇ ਮੁੰਬਈ ਦੀਆਂ ਸੰਗਤਾਂ ਨੇ ਕੀਤੇ ਦਰਸ਼ਨ ਤੇ ਪ੍ਰਗਟਾਈ ਸ਼ਰਧਾ

Monday, September 23 2019 06:10 AM
ਅੰਮ੍ਰਿਤਸਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਨਗਰ ਕੀਰਤਨ ਬੀਤੀ ਰਾਤ ਬੇਲਾਪੁਰ ਨਵੀਂ ਮੁੰਬਈ ਵਿਖੇ ਪੁੱਜਾ, ਜਿਥੇ ਸੰਗਤ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰ ਕੇ ਸ਼ਰਧਾ ਪ੍ਰਗਟਾਈ। ਰਾਤ ਸਮੇਂ ਨਗਰ ਕੀਰਤਨ ਇਥੇ ਪੁੱਜਣ ਸਮੇਂ ਆਤਿਸ਼ਬਾਜ਼ੀ ਕੀਤੀ ਗਈ ਅਤੇ ਖ਼ਾਲਸਈ ਜੈਕਾਰਿਆਂ ਨਾਲ ਅਸਮਾਨ ਗੂੰਜ ਉਠਿਆ। ਇਸੇ ਦੌਰਾਨ ਅੱਜ ਇਥੋਂ ਨਗਰ ਕੀਰਤਨ ਦੀ ਮੁੰਬਈ ਲਈ ਰਵਾਨਗੀ ਹੋਈ। ਦੱਸਣਯੋਗ ਹੈ ਕਿ ਅਗਲੇ ਦੋ ਦਿਨ ਨਗਰ ਕੀਰਤਨ ਮੁੰਬਈ ਦੇ ਵੱਖ ਵੱਖ ਇਲਕਿਆਂ ਵਿਚ ਸਜਾਇਆ ਜਾਵੇਗਾ ਅਤੇ ਇਥੋਂ 24 ਸਤੰਬਰ ਨੂੰ ਬੜੋਦਾ ਲਈ ਚਾਲੇ ਪਾਵੇਗਾ। ...

ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਨੂੰ ਦਿੱਤੀ ਚੁਣੌਤੀ , ਸਾਬਿਤ ਕਰੇ ਕਿ ਸਟੇਟ ਜੀਐਸਟੀ ਰੀਫੰਡ ਵਜੋਂ SGPC ਨੂੰ ਇੱਕ ਪੈਸਾ ਵੀ ਕੀਤਾ ਹੈ ਜਾਰੀ

Monday, September 23 2019 06:08 AM
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਸਾਬਿਤ ਕਰੇ ਕਿ ਸ੍ਰੀ ਦਰਬਾਰ ਸਾਹਿਬ ਅਤੇ ਬਾਕੀ ਤਖ਼ਤਾਂ ਲਈ ਲੰਗਰ ਉੱਤੇ ਸਟੇਟ ਜੀਐਸਟੀ ਰੀਫੰਡ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਪੈਸਾ ਵੀ ਜਾਰੀ ਕੀਤਾ ਗਿਆ ਹੈ। ਬਿਨਾਂ ਇਹ ਜਾਣੇ ਕਿ ਉਸ ਦੀ ਸਰਕਾਰ ਅੰਦਰ ਕੀ ਕੁੱਝ ਹੋ ਰਿਹਾ ਹੈ, ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਤੋਂ ਵਰਜਦਿਆਂ ਸੀਨੀਅਰ ਅਕਾਲੀ ਆਗੂਆਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੱਚਾਈ ਇਹ...

ਹਰਿਆਣਾ ਵਿੱਚ ਉਮੀਦਵਾਰਾਂ ਦੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਹੁਣ 23 ਸਤੰਬਰ ਨੂੰ ਹੋਵੇਗੀ : ਬਲਵਿੰਦਰ ਭੂੰਦੜ

Friday, September 20 2019 06:44 AM
ਚੰਡੀਗੜ੍ਹ : ਅੱਜ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਤੋਂ ਜਾਰੀ ਬਿਆਨ ਵਿੱਚ ਬਲਵਿੰਦਰ ਸਿੰਘ ਭੂੰਦੜ ਮੈਂਬਰ ਪਾਰਲੀਮੈਂਟ, ਅਬਜ਼ਰਬਰ ਅਤੇ ਚੇਅਰਮੈਨ ਹਰਿਆਣਾ ਚੋਣ ਕਮੇਟੀ ਨੇ ਦੱਸਿਆ ਕਿ ਹਰਿਆਣਾ ਵਿਧਾਨ ਸਭਾ ਦੇ ਉਮੀਦਵਾਰਾਂ ਦੇ ਨਾਵਾਂ ਦੀ ਸਕਰੀਨਿੰਗ ਕਰਨ ਲਈ ਮੀਟਿੰਗ 22 ਸਤੰਬਰ ਦੀ ਬਜਾਇ 23 ਸਤੰਬਰ ਨੂੰ ਸਟੈਰਲਿੰਗ ਰੀਜ਼ੋਰਟ ਕੁਰੂਕਸ਼ੇਤਰ ਵਿੱਚ 12 ਵਜੇ ਹੋਵੇਗੀ। ਇਥੇ ਵਰਨਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਲੜਨ ਲਈ ਇਛੁੱਕ ਉਮੀਦਵਾਰਾਂ ਤੋਂ 22 ਸਤੰਬਰ ਤੱਕ ਅਰਜ਼ੀਆਂ ਦੀ ਮੰਗ ਕੀਤੀ ਹੈ। ਜਿਸ ਦੇ ਚਲਦਿਆਂ ਨਰੈਣਗੜ੍ਹ ਤੋਂ ਇੱਕ, ਅੰਬਾਲਾ ਸ਼ਹਿਰ ਤੋਂ 3, ਲਾਡਵਾ...

ਦੇਸ਼ ਧ੍ਰੋਹ ਦੇ ਮਾਮਲੇ ’ਚ ਘਿਰੀ JNU ਦੀ ਸਾਬਕਾ ਵਿਦਿਆਰਥੀ ਨੇਤਾ ਸ਼ੇਹਲਾ ਰਾਸ਼ਿਦ ਨੂੰ ਅਦਾਲਤ ਨੇ ਦਿੱਤੀ ਵੱਡੀ ਰਾਹਤ

Tuesday, September 10 2019 07:50 AM
ਨਵੀਂ ਦਿੱਲੀ : ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ਵਿਦਿਆਰਥੀ ਸੰਘ ਦੀ ਸਾਬਕਾ ਉਪ ਪ੍ਰਧਾਨ ਤੇ ਕਸ਼ਮੀਰ ਪੀਪਲਜ਼ ਮੂਵਮੈਂਟ ਦੀ ਨੇਤਾ ਸ਼ੇਹਲਾ ਰਾਸ਼ਿਦ ਨੂੰ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ।ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਦੇਸ਼-ਧ੍ਰੋਹ ਮਾਮਲੇ ਵਿਚ ਸ਼ੇਹਲਾ ਦੀ ਗ੍ਰਿਫ਼ਤਾਰੀ ‘ਤੇ ਅੰਤਰਿਮ ਰੋਕ ਲਗਾ ਦਿੱਤੀ ਹੈ। ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ JNU ਵਿਦਿਆਰਥੀ ਯੂਨੀਅਨ ਦੀ ਸਾਬਕਾ ਮੀਤ ਪ੍ਰਧਾਨਸ਼ੇਹਲਾ ਰਸ਼ੀਦ ਵਿਰੁੱਧ ਦੇਸ਼ -ਧ੍ਰੋਹ ਦਾ ਕੇਸ ਦਰਜ ਕੀਤਾ ਹੈ। ਇਹ ਮਾਮਲਾ ਸੁਪਰੀਮ ਕੋਰਟ ਦੇ ਵਕੀਲ ਅਲਖ ਆਲੋਕ ਸ੍ਰੀਵਾਸਤਵ ਦੀ ਸ਼ਿਕਾਇਤ ਉੱਤੇ ਦਰਜ ਕੀਤਾ ਗਿਆ ਹੈ।ਭਾਰਤ...

ਬਠਿੰਡਾ: ਅਸਲੀ ਵਰਦੀ ‘ਚ ਨਕਲੀ SSP, ਚੜ੍ਹਿਆ ਪੁਲਿਸ ਅੜਿੱਕੇ

Tuesday, September 3 2019 06:34 AM
ਬਠਿੰਡਾ: ਬਠਿੰਡਾ ਪੁਲਿਸ ਨੇ ਇੱਕ ਨਕਲੀ ਆਈ. ਪੀ. ਐਸ. ਅਧਿਕਾਰੀ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਦਰਅਸਲ, ਇਹ ਨਕਲੀ ਐਸ. ਐਸ. ਪੀ. ਆਪਣੇ-ਆਪ ਨੂੰ ਐਸ. ਐਸ. ਪੀ. ਡਾਕਟਰ ਨਾਨਕ ਸਿੰਘ ਦੀ ਬੈਚਮੇਟ ਦੱਸਦਾ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਨੌਜਵਾਨ ਦਾ ਨਾਮ ਗੁਰ ਨਿਸ਼ਾਨ ਸਿੰਘ ਹੈ, ਜੋ ਜ਼ਿਲਾ ਮੁਕਤਸਰ ਦੇ ਪਿੰਡ ਕੋਟ ਭਾਈ ਨਾਲ ਸਬੰਧ ਰੱਖਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਨੇ ਸਾਲ 2015 ’ਚ ਸਬ-ਇੰਸਪੈਕਟਰ ਦਾ ਟੈਸਟ ਦਿੱਤਾ ਸੀ ਪਰ ਫੇਲ ਹੋ ਗਿਆ ਪਰ ਥਾਣੇਦਾਰ ਤਾਂ ਨਹੀਂ ਬਣਿਆ ਸਿੱਧਾ ਹੀ ਐਸ. ਐਸ. ਪੀ. ਬਣ ਕੇ ਘੁੰਮਦਾ ਰਿਹਾ। ਪੁਲਿਸ ਨੇ ਨਕਲੀ ਆਈ. ...

ਵਿੰਗ ਕਮਾਂਡਰ ਐੱਸ.ਧਾਮੀ ਬਣੀ ਪਹਿਲੀ ਮਹਿਲਾ ਫਲਾਈਟ ਯੂਨਿਟ ਕਮਾਂਡਰ ,ਰਚਿਆ ਇਤਿਹਾਸ

Wednesday, August 28 2019 07:14 AM
ਨਵੀਂ ਦਿੱਲੀ : ਭਾਰਤੀ ਹਵਾਈ ਫ਼ੌਜ ਦੀ ਵਿੰਗ ਕਮਾਂਡਰ ਐੱਸ.ਧਾਮੀ ਦੇਸ਼ ਦੀ ਪਹਿਲੀ ਮਹਿਲਾ ਫ਼ਲਾਈਟ ਕਮਾਂਡਰ ਬਣ ਗਈ ਹੈ। ਉਹ ਇੱਕ ਫ਼ਲਾਈਂਗ ਯੂਨਿਟ ਸੰਭਾਲ ਰਹੇ ਹਨ। ਉਨ੍ਹਾਂ ਹਿੰਡਨ ਏਅਰਬੇਸ ’ਤੇ ਇੱਕ ਚੇਤਕ ਹੈਲੀਕਾਪਟਰ ਯੂਨਿਟ ਦੇ ਫ਼ਲਾਈਟ ਕਮਾਂਡਰ ਦਾ ਅਹੁਦਾ ਸੰਭਾਲ ਲਿਆ ਹੈ। ਐੱਸ.ਧਾਮੀ ਭਾਰਤੀ ਹਵਾਈ ਫ਼ੌਜ ਦੀ ਫ਼ਲਾਈਂਗ ਬ੍ਰਾਂਚ ਵਿੱਚ ਸਥਾਈ ਕਮਿਸ਼ਨ ਅਫ਼ਸਰ ਹਨ। ਉਨ੍ਹਾਂ ਇਕੱਲਿਆਂ ਨੇ ਬਹੁਤ ਵਾਰ ਹੈਲੀਕਾਪਟਰ ਉਡਾਏ ਹਨ।ਫ਼ਲਾਈਟ ਕਮਾਂਡਰ ਕਿਸੇ ਯੂਨਿਟ ਵਿੱਚ ਕਮਾਂਡ ’ਚ ਦੂਜੇ ਨੰਬਰ ਉੱਤੇ ਹੁੰਦਾ ਹੈ ਤੇ ਉਹ ਆਪਣੀ ਯੂਨਿਟ ਵਿੱਚ ਕਮਾਂਡਿੰਗ ਆਫ਼ੀਸਰ ਤੋਂ ਬਾਅਦ ਦੂਜੇ ਨੰਬਰ ਉੱਤੇ ...

ਸਾਬਕਾ ਗ੍ਰਹਿ ਮੰਤਰੀ ਚਿਦੰਬਰਮ ਖ਼ਿਲਾਫ਼ ਲੁਕਆਊਟ ਨੋਟਿਸ, 18 ਘੰਟਿਆਂ ਤੋਂ ਹਨ ਲਾਪਤਾ

Wednesday, August 21 2019 07:45 AM
ਨਵੀਂ ਦਿੱਲੀ: INX Media case: ਆਈਐੱਨਐੱਕਸ ਮੀਡੀਆ ਘੁਟਾਲਾ ਮਾਮਲੇ 'ਚ ਸੁਪਰੀਮ ਕੋਰਟ ਦੇ ਜੱਜ ਐੱਨਵੀ ਰਾਮਨ ਨੇ ਚਿਦੰਬਰਮ ਦੀ ਫਾਈਲ ਨੂੰ ਚੀਫ਼ ਜਸਟਿਸ ਰੰਜਨ ਗੋਗੋਈ ਕੋਲ ਭੇਜ ਦਿੱਤਾ ਹੈ। ਹੁਣ ਦੇਖਣਾ ਹੈ ਕਿ ਚੀਫ਼ ਜਸਟਿਸ ਇਸ ਮਾਮਲੇ 'ਤੇ ਕੀ ਫ਼ੈਸਲਾ ਲੈਂਦੇ ਹਨ। ਸੁਪਰੀਮ ਕੋਰਟ ਤੋਂ ਉਨ੍ਹਾਂ ਨੂੰ ਰਾਹਤ ਮਿਲੇਗੀ ਜਾਂ ਨਹੀਂ। ਇੱਧਰ ਈਡੀ ਨੇ ਚਿਦੰਬਰਮ ਖ਼ਿਲਾਫ਼ ਲੁਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਹੁਣ ਨਜ਼ਰਾਂ ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਹਨ। ਤਾਜ਼ਾ ਜਾਣਕਾਰੀ ਅਨੁਸਾਰ ਚੀਫ਼ ਜਸਟਿਸ ਹਾਲੇ ਸੰਵਿਧਾਨਕ ਬੈਂਚ 'ਤੇ ਅਯੁੱਧਿਆ ਮਾਮਲੇ 'ਤੇ ਸੁਣਵਾਈ ਕਰ ਰਹੇ ਹਨ। ਜਸਟਿਸ ...

ਅੰਤਰਰਾਸ਼ਟਰੀ ਨਗਰ ਕੀਰਤਨ ਬਰੇਲੀ ਦੇ ਗੁਰਦੁਆਰਾ ਸ੍ਰੀ ਸਿੰਘ ਸਭਾ ਤੋਂ ਅਗਲੇ ਪੜਾਅ ਲਈ ਰਵਾਨਾ , ਸੰਗਤ ਨੇ ਕੀਤੀ ਭਰਵੀਂ ਸ਼ਮੂਲੀਅਤ

Monday, August 19 2019 11:11 AM
ਅੰਮ੍ਰਿਤਸਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਇਆ ਅੰਤਰਰਾਸ਼ਟਰੀ ਨਗਰ ਕੀਰਤਨ ਉੱਤਰ ਪ੍ਰਦੇਸ਼ ਦੇ ਸ਼ਹਿਰ ਬਰੇਲੀ ’ਚ ਸਥਿਤ ਗੁਰਦੁਆਰਾ ਸ੍ਰੀ ਸਿੰਘ ਸਭਾ ਤੋਂ ਪੰਥਕ ਜਾਹੋ-ਜਲਾਲ ਨਾਲ ਅਗਲੇ ਪੜਾਅ ਲਈ ਰਵਾਨਾ ਹੋ ਗਿਆ ਹੈ। ਇਥੇ ਆਰੰਭਤਾ ਤੋਂ ਪਹਿਲਾਂ ਭਾਈ ਫੂਲਾ ਸਿੰਘ ਨੇ ਅਰਦਾਸ ਕੀਤੀ। ਇਸ ਮੌਕੇ ਆਰੰਭਤਾ ਸਮੇਂ ਇਲਾਕੇ ਦੀਆਂ ਵੱਡੀ ਗਿਣਤੀ ਵਿਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਪੁੱਜੀਆਂ ਹੋਈਆਂ ਸਨ। ਇਸ ਮੌਕੇ ਉੱਤਰ ਪ੍ਰਦੇਸ਼ ਦੇ ਕੈਬਨਿਟ ਮੰਤਰੀ ਸੰਤੋਸ਼ ਗੰਗਵਾਰ ਨੇ ਵੀ ਹਾਜ਼ਰੀ ਭਰ ...

ਦਿੱਲੀ ਦੇ ਏਮਜ਼ ‘ਚ ਭਰਤੀ ਅਰੁਣ ਜੇਤਲੀ ਦੀ ਹਾਲਤ ਨਾਜ਼ੁਕ , ਲਾਲ ਕ੍ਰਿਸ਼ਨ ਅਡਵਾਨੀ ਵੀ ਹਾਲ ਜਾਣਨ ਏਮਜ਼ ਪਹੁੰਚੇ

Monday, August 19 2019 11:08 AM
ਨਵੀਂ ਦਿੱਲੀ : ਦਿੱਲੀ ਦੇ ਏਮਜ਼ ‘ਚ ਭਰਤੀ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਹਨਾਂ ਨੂੰ 9 ਅਗਸਤ ਤੋਂ ਦਿੱਲੀ ਸਥਿਤ ਏਮਜ਼ ਦੇ ਆਈਸੀਯੂ ‘ਚ ਭਰਤੀ ਕੀਤਾ ਪਰ ਹੁਣ ਹਾਲਤ ਨਾਜ਼ੁਕ ਹੋਣ ਕਰਕੇ ਉਹਨਾਂ ਨੂੰ ਲਾਈਫ ਸਪੋਰਟ ਸਿਸਟਮ ਤੇ ਰੱਖਿਆ ਹੋਇਆ ਹੈ। ਉਨ੍ਹਾਂ ਦਾ ਹਾਲ-ਚਾਲ ਪੁੱਛਣ ਲਈ ਪਿਛੇਲ ਕਈ ਦਿਨਾਂ ਤੋਂ ਨੇਤਾਵਾਂ ਦਾ ਆਉਣਾ ਲਗਾਤਾਰ ਜਾਰੀ ਹੈ। ਇਸ ਦੌਰਾਨ ਅੱਜ ਭਾਜਪਾ ਦੇ ਦਿੱਗਜ ਨੇਤਾ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਵੀ ਜੇਤਲੀ ਦਾ ਹਾਲ ਜਾਣਨ ਲਈ ਏਮਜ਼ ਪਹੁੰਚੇ ਹਨ। ਏਮ...

ਜੰਮੂ-ਕਸ਼ਮੀਰ ‘ਚ ਕਈ ਜਗ੍ਹਾ 2G ਇੰਟਰਨੈੱਟ ਸੇਵਾ ਕੀਤੀ ਗਈ ਬਹਾਲ

Saturday, August 17 2019 06:36 AM
ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਕਈ ਥਾਵਾਂ ‘ਤੇ ਮੋਬਾਇਲ 2ਜੀ ਇੰਟਰਨੈੱਟ ਸੇਵਾ ਬਹਾਲ ਕਰ ਦਿੱਤੀ ਗਈ ਹੈ। ਇਨ੍ਹਾਂ ਥਾਵਾਂ ‘ਤੇ ਹਾਲਾਤ ਸਾਧਾਰਣ ਹੋਣ ਨਾਲ ਸਰਕਾਰ ਨੇ ਇੰਟਰਨੈੱਟ ਸੇਵਾ ਬਹਾਲ ਕਰ ਦਿੱਤੀ ਹੈ। ਨਿਊਜ਼ ਏਜੰਸੀ ANI ਮੁਤਾਬਕ ਜੰਮੂ, ਰਿਆਸੀ, ਸਾਂਬਾ, ਕਠੂਆ ਤੇ ਉੱਧਮਪੁਰ ‘ਚ ਮੋਬਾਇਲ ਸੇਵਾ ਬਹਾਲ ਕੀਤੀ ਗਈ ਹੈ ਅਤੇ ਛੇਤੀ ਹੀ ਹੋਰ ਜ਼ਿਲ੍ਹਿਆਂ ‘ਚ ਵੀ ਢਿੱਲ ਦਿੱਤੇ ਜਾਣ ਦੀ ਸੰਭਾਵਨਾ ਹੈ। ਤੁਹਾਨੂੰ ਦੱਸ ਦਈਏ ਕਿ ਜੰਮੂ-ਕਸ਼ਮੀਰ ਦੇ 22 ਜ਼ਿਲ੍ਹਿਆਂ ‘ਚੋਂ 12 ‘ਚ ਹਾਲਾਤ ਸਾਧਾਰਣ ਹੋ ਗਏ ਹਨ। ਸੋਮਵਾਰ ਨੂੰ ਸਕੂਲ ਖੁੱਲ੍ਹਣਗੇ, ਜਦੋਂ ਕਿ ਸ਼ੁੱਕਰਵਾਰ ਤੋਂ ਸਾਰੇ ਸਰਕਾ...

‘ਪਦਮਸ਼੍ਰੀ’ ਪੁਰਸਕਾਰ ਨਾਲ ਸਨਮਾਨਿਤ ਦਾਮੋਦਰ ਗਣੇਸ਼ ਬਾਪਟ ਦਾ ਹੋਇਆ ਦੇਹਾਂਤ

Saturday, August 17 2019 06:32 AM
ਨਵੀਂ ਦਿੱਲੀ: ਪਦਮਸ਼੍ਰੀ’ ਐਵਾਰਡ ਨਾਲ ਸਨਮਾਨਿਤ ਸਮਾਜ ਸੇਵੀ ਦਾਮੋਦਰ ਗਣੇਸ਼ ਬਾਪਟ ਦਾ ਸ਼ੁੱਕਰਵਾਰ ਦੇਰ ਰਾਤ ਦੇਹਾਂਤ ਹੋ ਗਿਆ। 87 ਸਾਲਾ ਦਾਮੋਦਰ ਗਣੇਸ਼ ਬਾਪਟ ਨੇ ਛੱਤੀਸਗੜ੍ਹ ਦੇ ਬਿਲਾਸਪੁਰ ਸਥਿਤ ਹਸਪਤਾਲ ‘ਚ ਆਖਰੀ ਸਾਹ ਲਿਆ। ਉਹ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਦੱਸ ਦਈਏ ਕਿ ਕੁਸ਼ਟ ਰੋਗੀਆਂ ਲਈ ਆਪਣੀ ਪੂਰੀ ਜ਼ਿੰਦਗੀ ਸਮਰਪਿਤ ਕਰਨ ਵਾਲੇ ਗਣੇਸ਼ ਬਾਪਟ ਨੂੰ ਸਾਲ 2018 ‘ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਆ ਸੀ। ਜ਼ਿਕਰਯੋਗ ਹੈ ਕਿ ਗਣੇਸ਼ ਬਾਪਟ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਅਧਿਆਪਕ ਦੇ ਤੌਰ ‘ਤੇ ਕੀਤੀ ਸੀ। ਉਹ ਆਦਿਵਾਸੀ ਬੱਚਿ...

ਸ੍ਰੀ ਗੁਰੂ ਰਵਿਦਾਸ ਜੀ ਦੇ ਮੰਦਿਰ ਨੂੰ ਤੋੜਨ ਦੇ ਵਿਰੋਧ ‘ਚ ਅੱਜ ਪੰਜਾਬ ਬੰਦ , ਨਹੀਂ ਖੁੱਲ੍ਹੇ ਬਜ਼ਾਰ

Tuesday, August 13 2019 06:17 AM
ਚੰਡੀਗੜ੍ਹ : ਦਿੱਲੀ ਦੇ ਤੁਗਲਕਾਬਾਦ ਵਿਖੇ ਸਥਿਤ ਸ੍ਰੀ ਗੁਰੂ ਰਵਿਦਾਸ ਜੀ ਦੇ 500 ਸਾਲ ਪੁਰਾਣੇ ਮੰਦਿਰ ਨੂੰ ਢਾਹੁਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਜਿਸ ਕਰਕੇ ਰਵਿਦਾਸ ਭਾਈਚਾਰੇ ਦੀਆਂ ਵੱਖ- ਵੱਖ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਜਥੇਬੰਦੀਆਂ ਵੱਲੋਂ ਪੰਜਾਬ ਦੇ ਸਾਰੇ ਬਾਜ਼ਾਰ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ। ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਅੱਜ ਵਿਦਿਅਕ ਸੰਸਥਾਵਾਂ ਵਿਚ ਛੁੱਟੀ ਕਰ ਦਿੱਤੀ ਗਈ ਹੈ। ਜ਼ਿਲ੍ਹਾ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਆਪਣੇ ਜ਼ਿਲ੍ਹੇ ਵਿਚ ਪੈਂਦੇ ਸਰਕਾਰੀ,...

ਸ੍ਰੀ ਗੁਰੂ ਰਵਿਦਾਸ ਜੀ ਦੇ ਮੰਦਿਰ ਨੂੰ ਤੋੜਨ ਦਾ ਮਾਮਲਾ : ਪੰਜਾਬ ਬੰਦ ਦੇ ਸੱਦੇ ਤੋਂ ਬਾਅਦ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਸਕੂਲ ਕਾਲਜ ਬੰਦ

Tuesday, August 13 2019 06:15 AM
ਚੰਡੀਗੜ੍ਹ : ਦਿੱਲੀ ਦੇ ਤੁਗਲਕਾਬਾਦ ਵਿਖੇ ਸਥਿਤ ਸ੍ਰੀ ਗੁਰੂ ਰਵਿਦਾਸ ਜੀ ਦੇ 500 ਸਾਲ ਪੁਰਾਣੇ ਮੰਦਿਰ ਨੂੰ ਢਾਹੁਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਜਿਸ ਕਰਕੇ ਰਵਿਦਾਸ ਭਾਈਚਾਰੇ ਦੀਆਂ ਵੱਖ- ਵੱਖ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਜਥੇਬੰਦੀਆਂ ਵੱਲੋਂ ਪੰਜਾਬ ਦੇ ਸਾਰੇ ਬਾਜ਼ਾਰ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ। ਭਾਰਤ ਬੰਦ ਦੇ ਸੱਦੇ ਨੂੰ ਮੁੱਖ ਰੱਖਦੇ ਹੋਏ ਮੰਗਲਵਾਰ ਨੂੰ ਜ਼ਿਲ੍ਹਾ ਜਲੰਧਰ ਦੀ ਹਦੂਦ ਅੰਦਰ ਆਉਂਦੇ ਸਾਰੇ ਸਰਕਾਰੀ ,ਅਰਧ ਸਰਕਾਰੀ ਅਤੇ ਪ੍ਰਾਈਵੇਟ ਸਕੂਲ – ਕਾਲਜ ਤੇ ਹੋਰ ਵਿੱਦਿਅਕ ਸੰਸਥਾਵਾਂ ‘ਚ ਪ੍ਰਬੰਧਕੀ ਕਾਰਨ ਨੂੰ ਮ...

ਕਸ਼ਮੀਰ ਘਾਟੀ 'ਚ ਸ਼ਾਂਤੀ ਨਾਲ ਪੜ੍ਹੀ ਗਈ ਬਕਰੀਦ ਦੀ ਨਮਾਜ਼- ਗ੍ਰਹਿ ਮੰਤਰਾਲੇ

Monday, August 12 2019 06:59 AM
ਨਵੀਂ ਦਿੱਲੀ, - ਜੰਮੂ-ਕਸ਼ਮੀਰ ਸਮੇਤ ਦੇਸ਼ ਭਰ 'ਚ ਅੱਜ ਈਦ-ਉਲ-ਅਜ਼ਹਾ ਭਾਵ ਕਿ ਬਕਰੀਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਕਸ਼ਮੀਰ ਘਾਟੀ ਦੇ ਅਨੰਤਨਾਗ, ਬਾਰਾਮੂਲਾ, ਬਡਗਾਮ, ਬਾਂਦੀਪੋਰਾ ਆਦਿ ਜ਼ਿਲ੍ਹਿਆਂ 'ਚ ਨਮਾਜ਼ ਅਦਾ ਕੀਤੀ ਗਈ। ਇਸ ਦੌਰਾਨ ਸਾਰੀਆਂ ਸਥਾਨਕ ਮਸਜਿਦਾਂ 'ਚ ਬਿਨਾਂ ਕਿਸੇ ਅਣਸੁਖਾਵੀਂ ਘਟਨਾ ਤੋਂ ਸ਼ਾਂਤੀਪੂਰਵਕ ਢੰਗ ਨਾਲ ਨਮਾਜ਼ ਪੜ੍ਹੀ ਗਈ। ਬੁਲਾਰੇ ਮੁਤਾਬਕ ਬਾਰਾਮੂਲਾ ਦੀ ਜਾਮੀਆ ਮਸਜਿਦ 'ਚ ਲਗਭਗ 10,000 ਲੋਕਾਂ ਨੇ ਨਮਾਜ਼ ਅਦਾ ਕੀਤੀ।...

ਦੇਸ਼ ਭਰ ‘ਚ ਈਦ ਦੀਆਂ ਰੌਣਕਾਂ, PM ਮੋਦੀ ਤੇ ਰਾਸ਼ਟਰਪਤੀ ਕੋਵਿੰਦ ਨੇ ਦੇਸ਼ਵਾਸੀਆਂ ਨੂੰ ਦਿੱਤੀਆਂ ਵਧਾਈਆਂ

Monday, August 12 2019 06:57 AM
ਨਵੀਂ ਦਿੱਲੀ: ਮੁਸਲਿਮ ਭਾਈਚਾਰੇ ਵੱਲੋਂ ਦੇਸ਼ ਭਰ ‘ਚ ਈਦ ਉਲ ਜੂਹਾ (ਬਕਰੀਦ) ਤਿਉਹਾਰ ਮਨਾਇਆ ਜਾ ਰਿਹਾ ਹੈ। ਹਰ ਇੱਕ ਸ਼ਹਿਰ ‘ਚ ਈਦ ਦੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦੇਸ਼ਵਾਸੀਆਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੇ ਟਵਿਟਰ ਅਕਾਊਂਟ ‘ਤੇ ਟਵੀਟ ਕਰ ਲਿਖਿਆ ਕਿ “ਈਦ ਅਲ-ਅਧਾ ਦੇ ਮੌਕੇ ‘ਤੇ ਮੇਰੀਆਂ ਸ਼ੁੱਭਕਾਮਨਾਵਾਂ. ਮੈਂ ਆਸ ਕਰਦਾ ਹਾਂ ਕਿ ਇਹ ਸਾਡੇ ਸਮਾਜ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਦੀ ਭਾਵਨਾ ਨੂੰ ਅੱਗੇ ਵਧਾਏਗਾ. ਈਦ ਮੁਬਾਰ...

E-Paper

Calendar

Videos