News: ਰਾਜਨੀਤੀ

Vikram Sarabhai 100th Birth Anniversary : Google ਨੇ ਖਾਸ Doodle ਬਣਾ ਕੇ ਭਾਰਤੀ ਵਿਗਿਆਨੀ ਨੂੰ ਕੀਤਾ ਯਾਦ

Monday, August 12 2019 06:56 AM
ਨਵੀਂ ਦਿੱਲੀ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੀ ਸਥਾਪਨਾ ਕਰਨ ਵਾਲੇ ਭਾਰਤੀ ਵਿਗਿਆਨੀ ਵਿਕਰਮ ਅੰਬਾਲਾਲ ਸਾਰਾਭਾਈ ਦੀ ਅੱਜ 100ਵੀਂ ਜਯੰਤੀ ਹੈ। 12 ਅਗਸਤ 1919 ਨੂੰ ਅਹਿਮਦਾਬਾਦ ਵਿੱਚ ਜਨਮੇ ਵਿਕਰਮ ਸਾਰਾਭਾਈ ਨੇ ਭਾਰਤ ਨੂੰ ਆਕਾਸ਼ ਤੱਕ ਪਹੁੰਚਾਇਆ ਹੈ।ਉਨ੍ਹਾਂਨੂੰ ਅੱਜ ਪੂਰਾ ਦੇਸ਼ ਯਾਦ ਕਰ ਰਿਹਾ ਹੈ। ਇਸ ਮੌਕੇ ਸਰਚ ਇੰਜਣ ਗੂਗਲ ਨੇ ਵੀ ਉਹਨਾਂ ਦਾ ਡੂਡਲ ਬਣਾ ਕੇ ਯਾਦ ਕੀਤਾ ਹੈ। ਇਸ ਦੌਰਾਨ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਡਾ ਵਿਕਰਮ ਸਾਰਾਭਾਈ ਨੂੰ ਯਾਦ ਕਰਦੇ ਹੋਏ ਟਵੀਟ ਕੀਤਾ , “ਡਾ. ਸਾਰਾਭਾਈ, ਭਾਰਤੀ ਪੁਲਾੜ ਪ੍ਰੋਗਰਾਮ ਦੇ ਪਿਤਾ ਅਤੇ ਭਾਰਤੀ ਵਿਗ...

ਵਿਦੇਸ਼ ਮੰਤਰੀ ਐਸ.ਜੈਸ਼ੰਕਰ ਚੀਨ ਦੌਰੇ ‘ਤੇ, ਉਪ ਰਾਸ਼ਟਰਪਤੀ ਤੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ

Monday, August 12 2019 06:54 AM
ਨਵੀਂ ਦਿੱਲੀ: ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਤਿੰਨ ਦਿਨੀਂ ਚੀਨ ਦੌਰੇ ‘ਤੇ ਹਨ। ਜਿਸ ਦੌਰਾਨ ਉਹਨਾਂ ਨੇ ਅੱਜ ਚੀਨ ਦੇ ਉਪ ਰਾਸ਼ਟਰਪਤੀ ਵਾਂਗ ਕਿਸ਼ਾਨ (Wang Qishan) ਨਾਲ ਮੁਲਾਕਾਤ ਕੀਤੀ। ਆਪਣੀ ਸ਼ੁਰੂਆਤੀ ਟਿੱਪਣੀ ਵਿਚ ਜੈਸ਼ੰਕਰ ਨੇ ਕਿਹਾ,”ਅਸੀਂ 2 ਸਾਲ ਪਹਿਲਾਂ ਅਸਤਾਨਾ ਵਿਚ ਇਕ ਆਮ ਸਹਿਮਤੀ ‘ਤੇ ਪਹੁੰਚੇ ਸੀ ਕਿ ਅਜਿਹੇ ਸਮੇਂ ਵਿਚ ਜਦੋਂ ਦੁਨੀਆ ਵਿਚ ਪਹਿਲਾਂ ਤੋਂ ਵੱਧ ਅਨਿਸ਼ਚਿਤਤਾ ਹੈ ਸਾਡੇ ਸੰਬੰਧ ਸਥਿਰਤਾ ਦੇ ਪ੍ਰਤੀਕ ਹੋਣੇ ਚਾਹੀਦੇ ਹਨ। ”ਬਾਅਦ ਵਿਚ ਜੈਸ਼ੰਕਰ ਨੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਬੈਠਕ ਕੀਤੀ। ਇਸ ਮਗਰੋਂ ਇਕ ਵਫਦ ਪੱਧਰੀ ਬੈਠਕ ਹੋਈ। ਪੀ.ਐੱਮ....

ਧਾਰਾ 370 ਜੰਮੂ-ਕਸ਼ਮੀਰ ਦੇ ਵਿਕਾਸ ‘ਚ ਵੱਡੀ ਰੁਕਾਵਟ ਸੀ: PM ਮੋਦੀ

Friday, August 9 2019 07:28 AM
ਨਵੀਂ ਦਿੱਲੀ: ਜੰਮੂ – ਕਸ਼ਮੀਰ ‘ਚ ਧਾਰਾ 370 ਹਟਾਉਣ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪਹਿਲੀ ਵਾਰ ਦੇਸ਼ ਨੂੰ ਸੰਬੋਧਿਤ ਕਰ ਰਹੇ ਹਨ। ਪਿਛਲੀ ਵਾਰ ਪ੍ਰਧਾਨ ਮੰਤਰੀ ਮੋਦੀ ਨੇ 27 ਮਾਰਚ ਨੂੰ ਦੇਸ਼ ਨੂੰ ਉਸ ਸਮੇਂ ਸੰਬੋਧਿਤ ਕੀਤਾ ਸੀ, ਜਦੋਂ ਭਾਰਤ ਨੇ ਐਂਟੀ – ਸੈਟਲਾਇਟ ਮਿਸਾਇਲ ਦਾ ਸਫਲ ਪ੍ਰੀਖਿਆ ਕਰਦੇ ਹੋਏ ਇੱਕ ਲਾਈਵ ਸੈਟੇਲਾਇਟ ਨੂੰ ਮਾਰ ਗਿਰਾਇਆ ਸੀ। ਦੇਸ਼ ਨੂੰ ਸੰਬੋਧਨ ਕਰ ਰਹੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਜੋ ਸਪਨਾ ਸਰਦਾਰ ਪਟੇਲ ਦਾ ਸੀ, ਬਾਬਾ ਸਾਹਿਬ ਅੰਬੇਡਕਰ ਦਾ ਸੀ, ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਸੀ, ਅਟਲ ਜੀ ਅਤੇ ਕਰ...

ਆਪ ਦੇ ਹਲਕਾ ਦਾਖਾ ਤੋਂ ਵਿਧਾਇਕ ਐਚ.ਐਸ.ਫੂਲਕਾ ਦਾ ਅਸਤੀਫ਼ਾ ਹੋਇਆ ਪ੍ਰਵਾਨ , ਸਪੀਕਰ ਨੇ ਲਗਾਈ ਮੋਹਰ

Friday, August 9 2019 07:24 AM
ਚੰਡੀਗੜ੍ਹ : ਆਪ ਪਾਰਟੀ ਦੇ ਹਲਕਾ ਦਾਖਾ ਤੋਂ ਵਿਧਾਇਕ ਐਡਵੋਕੇਟ ਐਚ.ਐਸ.ਫੂਲਕਾ ਦਾ ਅਸਤੀਫ਼ਾ ਪ੍ਰਵਾਨ ਹੋ ਗਿਆ ਹੈ। ਇਸ ਦੌਰਾਨ ਸਪੀਕਰ ਰਾਣਾ ਕੇਪੀ ਸਿੰਘ ਨੇ ਐਚ.ਐਸ.ਫੂਲਕਾ ਦੇ ਅਸਤੀਫ਼ੇ ‘ਤੇ ਮੋਹਰ ਲਗਾ ਦਿੱਤੀ ਹੈ। ਦੱਸ ਦੇਈਏ ਕਿ ਐਚ.ਐਸ.ਫੂਲਕਾ ਨੇ 12 ਅਕਤੂਬਰ 2018 ਨੂੰ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ। ਦੱਸਿਆ ਜਾਂਦਾ ਹੈ ਕਿ ਫੂਲਕਾ ਨੇ ਬੀਤੇ ਦਿਨੀਂ ਚਿੱਠੀ ਲਿੱਖ ਕੇ ਅਸਤੀਫਾ ਮਨਜ਼ੂਰ ਕਰਨ ਦੀ ਅਪੀਲ ਕੀਤੀ ਸੀ।...

ਆਰ. ਬੀ. ਆਈ. ਨੇ ਲਗਾਤਾਰ ਚੌਥੀ ਵਾਰ ਕੀਤੀ ਰੈਪੋ ਰੇਟ 'ਚ ਕਟੌਤੀ, ਲੋਨ ਲੈਣਾ ਹੋਵੇਗਾ ਸਸਤਾ

Wednesday, August 7 2019 07:40 AM
ਨਵੀਂ ਦਿੱਲੀ, - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਅੱਜ ਆਮ ਲੋਕਾਂ ਲਈ ਵੱਡਾ ਐਲਾਨ ਕੀਤਾ ਹੈ। ਆਰ. ਬੀ. ਆਈ. ਨੇ ਰੈਪੋ ਰੇਟ 0.35 ਫ਼ੀਸਦੀ ਦੀ ਕਟੌਤੀ ਕੀਤੀ ਹੈ। ਇਸ ਤੋਂ ਬਾਅਦ ਰੈਪੋ ਰੇਟ ਦੀ ਨਵੀਂ ਦਰ 5.40 ਫ਼ੀਸਦੀ ਹੋ ਗਈ ਹੈ, ਜਿਹੜੀ ਕਿ ਪਹਿਲਾਂ 5.75 ਫ਼ੀਸਦੀ ਸੀ। ਆਰ. ਬੀ. ਆਈ. ਨੇ ਲਗਾਤਾਰ ਚੌਥੀ ਵਾਰ ਦਰਾਂ 'ਚ ਕਟੌਤੀ ਕੀਤੀ ਹੈ। ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਦੀ ਪ੍ਰਧਾਨਗੀ 'ਚ ਮੁਦਰਾ ਨੀਤੀ ਕਮੇਟੀ (ਐੱਮ. ਪੀ. ਸੀ.) ਨੇ 3 ਦਿਨਾਂ ਦੀ ਬੈਠਕ ਤੋਂ ਬਾਅਦ ਇਹ ਫ਼ੈਸਲਾ ਲਿਆ ਹੈ। ਰਿਜ਼ਰਵ ਬੈਂਕ ਦੀ ਕਟੌਤੀ ਤੋਂ ਬਾਅਦ ਰਿਵਰਸ ਰੈਪੋ ਰੇਟ 5.15 ਫ਼...

ਵਿਦੇਸ਼ਾਂ ‘ਚ ਫ਼ਸੇ ਨੌਜਵਾਨਾਂ ਦੀ ਮਦਦ ਕਰਨ ਵਾਲੀ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਹੀਂ ਰਹੇ ,ਅੱਜ ਹੋਵੇਗਾ ਅੰਤਿਮ ਸਸਕਾਰ

Wednesday, August 7 2019 07:36 AM
ਨਵੀਂ ਦਿੱਲੀ : ਭਾਰਤ ਦੀ ਸਾਬਕਾ ਵਿਦੇਸ਼ ਮੰਤਰੀ ਅਤੇ ਭਾਜਪਾ ਦੀ ਸੀਨੀਅਰ ਆਗੂ ਸੁਸ਼ਮਾ ਸਵਰਾਜ ਦਾ ਮੰਗਲਵਾਰ ਦੇਰ ਰਾਤ ਦੇਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਦਿਲ ਦਾ ਦੌਰਾ ਪੈਣ ‘ਤੇ ਉਨ੍ਹਾਂ ਨੂੰ ਰਾਤ 10.20 ਵਜੇ ਦਿੱਲੀ ਦੇ ਏਮਜ਼ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ,ਜਿਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਸੁਸ਼ਮਾ ਸਵਰਾਜ ਦਸੰਬਰ 2016 ਤੋਂ ਹੀ ਬਿਮਾਰ ਚੱਲ ਰਹੀ ਸੀ। ਉਨ੍ਹਾਂ ਨੂੰ ਲੰਮੇ ਸਮੇਂ ਤੋਂ ਸ਼ੂਗਰ ਸੀ ਅਤੇ ਬਾਅਦ ‘ਚ ਉਨ੍ਹਾਂ ਦੀ ਕਿਡਨੀ ਫੇਲ੍ਹ ਹੋ ਗਈ ਸੀ। ਜਿਸ ਤੋਂ ਬਾਅਦ ਸੁਸ਼ਮਾ ਦੀ ਕਿਡਨੀ ਟਰਾਂਸਪਲਾਂਟ ਸਰਜਰੀ ਹੋਈ ਸੀ। ਸੁਸ਼ਮਾ ਸਵਰਾਜ ਦੀ ਤਬੀਅਤ ਖ਼ਰਾ...

ਸੁਸ਼ਮਾ ਸਵਰਾਜ ਦੇ ਦਿਹਾਂਤ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਗਟਾਇਆ ਗਹਿਰਾ ਦੁੱਖ ,ਕੀਤਾ ਇਹ ਭਾਵੁਕ ਟਵੀਟ

Wednesday, August 7 2019 07:35 AM
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਵਿਦੇਸ਼ ਮੰਤਰੀ ਤੇ ਭਾਜਪਾ ਆਗੂ ਸੁਸ਼ਮਾ ਸਵਰਾਜ ਦੇ ਅਕਾਲ ਚਲਾਣੇ ‘ਤੇ ਡੂੰਘਾ ਦੁੱਖ ਪ੍ਰਗਟਾਇਆ ਹੈ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਵੀ ਆਪਣੇ ਟਵਿੱਟਰ ਖਾਤੇ ‘ਤੇ ਸੁਸ਼ਮਾ ਸਵਰਾਜ ਦੇ ਅਕਾਲ ਚਲਾਣੇ ਤੇ ਦੁੱਖ ਪ੍ਰਗਟਾਇਆ ਹੈ। ਕੈਪਟਨ ਨੇ ਟਵੀਟ ਕਰਦਿਆਂ ਲਿਖਿਆ – ਸਾਬਕਾ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਜੀ ਦੇ ਅਚਾਨਕ ਦਿਹਾਂਤ ਦੀ ਖ਼ਬਰ ਸੁਣ ਕੇ ਮਨ ਉਦਾਸ ਹੈ… ਯਕੀਨ ਨਹੀਂ ਹੋ ਰਿਹਾ ਕਿ ਉਹ ਸਾਡੇ ਵਿੱਚ ਨਹੀਂ ਰਹੇ। ਮੈਂ ਹਮੇਸ਼ਾ ਉਨ੍...

ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਦਿੱਗਜ ਨੇਤਾਵਾਂ ਨੇ ਦਿੱਤੀ ਸ਼ਰਧਾਂਜ਼ਲੀ , 3 ਵਜੇ ਹੋਵੇਗਾ ਸਸਕਾਰ

Wednesday, August 7 2019 07:34 AM
ਨਵੀਂ ਦਿੱਲੀ : ਭਾਰਤ ਦੀ ਸਾਬਕਾ ਵਿਦੇਸ਼ ਮੰਤਰੀ ਅਤੇ ਭਾਜਪਾ ਦੀ ਸੀਨੀਅਰ ਆਗੂ ਸੁਸ਼ਮਾ ਸਵਰਾਜ ਦਾ ਮੰਗਲਵਾਰ ਦੇਰ ਰਾਤ ਦੇਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਦਿਲ ਦਾ ਦੌਰਾ ਪੈਣ ‘ਤੇ ਉਨ੍ਹਾਂ ਨੂੰ ਰਾਤ 10.20 ਵਜੇ ਦਿੱਲੀ ਦੇ ਏਮਜ਼ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ,ਜਿਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਇਸ ਖ਼ਬਰ ਤੋਂ ਬਾਅਦ ਹਰ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ। ਜਾਣਕਾਰੀ ਮੁਤਾਬਕ ਸੁਸ਼ਮਾ ਸ‍ਵਰਾਜ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਘਰ ਰੱਖਿਆ ਗਿਆ ਹੈ, ਜਿੱਥੇ ਅੰਤਿਮ ਦਰਸ਼ਨ ਦਾ ਸਿਲਸਿਲਾ ਜਾਰੀ ਹੈ। ਅੱਜ ਦੁਪਹਿਰ 12 ਵਜੇ ਮ੍ਰਿਤਕ ਦੇਹ ਨੂੰ ਬੀਜੇਪੀ ਦਫ਼ਤਰ...

ਮੀਂਹ ਮਗਰੋਂ ਸਿਟੀ ਬਿਊਟੀਫੁਲ ਹੋਈ ਪਾਣੀ ਨਾਲ ‘ਫੁੱਲ’

Monday, July 15 2019 06:14 AM
ਚੰਡੀਗੜ੍ਹ, ਚੰਡੀਗੜ੍ਹ ਤੇ ਆਸਪਾਸ ਦੇ ਇਲਾਕਿਆਂ ਵਰ੍ਹੇ ਮੀਂਹ ਕਾਰਨ ਅੱਜ ਜਿੱਥੇ ਤਾਪਮਾਨ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਉਥੇ ਪੂਰਾ ਦਿਨ ਪੈਂਦੇ ਰਹੇ ਮੀਂਹ ਕਾਰਨ ਅੱਜ ਛੁੱਟੀ ਵਾਲੇ ਦਿਨ ਲੋਕਾਂ ਨੂੰ ਘਰਾਂ ਵਿੱਚ ਹੀ ਬੈਠੇ ਰਹਿਣ ਲਈ ਮਜਬੂਰ ਹੋਣਾ ਪਿਆ। ਦੂਜੇ ਪਾਸੇ ਵਰਦੇ ਮੀਂਹ ਦੌਰਾਨ ਜ਼ਰੂਰੀ ਕੰਮਾਂ ਲਈ ਘਰਾਂ ਤੋਂ ਨਿਕਲਣ ਵਾਲਿਆਂ ਨੂੰ ਸੜਕਾਂ ’ਤੇ ਬਰਸਾਤੀ ਭਰੇ ਪਾਣੀ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਚੰਡੀਗੜ੍ਹ ਵਿੱਚ ਅੱਜ ਸਵੇਰ ਤੋਂ ਪਏ ਮੋਹਲੇਧਾਰ ਮੀਂਹ ਕਾਰਨ ਨਗਰ ਨਿਗਮ ਦੇ ਸ਼ਹਿਰੀ ਵਿੱਚ ਬਰਸਾਤੀ ਪਾਣੀ ਦੇ ਨਿਕਾਸ ਲਈ ਕੀਤੇ ਗਏ ਦਾਅਵੇ ਇਸ ...

ਪਰਾਲੀ ਖਾਣ ਮਗਰੋਂ ਨੌਂ ਮੱਝਾਂ ਦੀ ਮੌਤ; 15 ਦੀ ਹਾਲਤ ਗੰਭੀਰ

Saturday, July 13 2019 07:08 AM
ਬਨੂੜ, ਨੇੜਲੇ ਪਿੰਡ ਜੰਗਪੁਰਾ ਦੇ ਖੇਤਾਂ ਵਿੱਚ ਮੱਝਾਂ ਰੱਖਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾ ਰਹੇ ਗੁੱਜਰ-ਗਵਾਲਿਆਂ ਦੀਆਂ 9 ਮੱਝਾਂ ਦੀ ਮੌਤ ਹੋ ਗਈ ਹੈ। ਪੰਦਰਾਂ ਮੱਝਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਅਤੇ ਹੋਰ ਅਮਲੇ ਨੂੰ ਸੂਚਿਤ ਕਰਨ ਦੇ ਬਾਵਜੂਦ ਰਾਤੀਂ ਸਾਢੇ ਅੱਠ ਵਜੇ ਤੱਕ ਇਹ ਖ਼ਬਰ ਲਿਖੇ ਜਾਣ ਤੱਕ ਕਿਸੇ ਵੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਪਸ਼ੂਆਂ ਦੇ ਇਲਾਜ ਕਰਨ ਦੀ ਲੋੜ ਨਹੀਂ ਸਮਝੀ। ਗਰੀਬ ਪਰਿਵਾਰ ਸਾਰਾ ਦਿਨ ਜਾਂ ਤਾਂ ਬਿਮਾਰ ਮੱਝਾਂ ਦਾ ਆਪ ਹੀ ਅਹੁੜ-ਪਹੁੜ ਕਰਦੇ ਰਹੇ ਜਾਂ ਫਿਰ ਪ੍ਰਾਈਵੇਟ ਨੀਮ ਹਕੀਮਾਂ ਕੋਲੋਂ ਮੱਝਾ...

ਰਸਾਇਣ ਫੈਕਟਰੀ ਦੇ ਮਲਬੇ ਵਿੱਚੋਂ ਇਕ ਹੋਰ ਲਾਸ਼ ਮਿਲੀ

Saturday, July 13 2019 07:08 AM
ਡੇਰਾਬੱਸੀ, ਇਥੋਂ ਦੀ ਮੁਬਾਰਿਕਪੁਰ ਰੋਡ ’ਤੇ ਸਥਿਤ ਪੰਜਾਬ ਕੈਮੀਕਲਜ਼ ਐਂਡ ਕਰੋਪ ਪ੍ਰੋਟੈਕਸ਼ਨ ਲਿਮਟਿਡ (ਪੀਸੀਸੀਪੀਐਲ) ਨਾਂ ਦੀ ਰਸਾਇਣ ਕੰਪਨੀ ਦੇ ਪਲਾਂਟ ਵਿੱਚ ਬੀਤੇ ਦਿਨ ਅੱਗ ਲੱਗ ਗਈ ਸੀ। ਪੁਲੀਸ ਨੂੰ ਫੈਕਟਰੀ ਦੇ ਮਲਬੇ ਵਿੱਚੋਂ ਇਕ ਹੋਰ ਵਿਅਕਤੀ ਦਾ ਪਿੰਜਰ ਮਿਲਿਆ ਹੈ। ਇਸ ਦੇ ਨਾਲ ਹੀ ਮ੍ਰਿਤਕਾਂ ਦੀ ਗਿਣਤੀ ਤਿੰਨ ਹੋ ਗਈ ਹੈ। ਪੁਲੀਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਕਰਨ ਲਈ ਡੀਐਨਏ ਟੈਸਟ ਕਰਵਾਇਆ ਜਾਏਗਾ। ਦੂਜੇ ਪਾਸੇ ਲਾਪਤਾ ਰਿੱਕੀ ਦੇ ਪਰਿਵਾਰਕ ਮੈਂਬਰ ਉਸ ਦੀ ਲਾਸ਼ ਲੈਣ ਲਈ ਫੈਕਟਰੀ ਦੇ ਬਾਹਰ ਪਹੁੰਚ ਜਾਂਦੇ ਹਨ ਪਰ ਉਹ ਰੋਜ਼ਾਨਾ ਨਿਰਾਸ਼ ਹੋ ਕੇ ਘਰ ਪਰਤਦੇ ...

ਕੂੜਾ ਪ੍ਰਬੰਧਨ ਦੀ ਸਮੱਸਿਆ ਹੱਲ ਕਰਨ ਦੇ ਆਦੇਸ਼

Saturday, July 13 2019 07:07 AM
ਚੰਡੀਗੜ੍ਹ, ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਡੱਡੂਮਾਜਰਾ ਦੇ ਗਾਰਬੇਜ ਪ੍ਰੋਸੈਸਿੰਗ ਪਲਾਂਟ ਦੇ ਮੁੱਦੇ ਨੂੰ ਹੱਲ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਨੇ ਅੱਜ ਇਥੇ ਚੰਡੀਗੜ੍ਹ ਪ੍ਰਸ਼ਾਸਨ ਤੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਕਾਨੂੰਨੀ ਰਾਏ ਵੀ ਲਈ ਜਾ ਸਕਦੀ ਹੈ। ਦੂਜੇ ਪਾਸੇ ਨਗਰ ਨਿਗਮ ਨੇ ਗਾਰਬੇਜ ਪਲਾਂਟ ਦੀ ਸੰਚਾਲਕ ਕੰਪਨੀ ਨੂੰ ਕੂੜਾ ਪ੍ਰਬੰਧਨ ਮਾਮਲੇ ’ਚ ਢਿੱਲਮੱਠ ਦੇ ਦੋਸ਼ ਤਹਿਤ ਸਵਾ ਕਰੋੜ ਰੁਪਏ ਦਾ ਜੁਰਮਾਨਾ ਲਗਾਉਣ ਦਾ ਨੋਟਿਸ ਦਿੱਤਾ ਸੀ ਤੇ ਸ਼ਹਿਰ ਦਾ ਪੂਰਾ ਕੂੜਾ ਪਲਾਂਟ ਵਿੱਚ ਹੀ...

ਪੀਰਮੁਛੱਲਾ ਡਕੈਤੀ: ਮੁੱਖ ਮੁਲਜ਼ਮ ਸਣੇ ਚਾਰ ਗ੍ਰਿਫ਼ਤਾਰ

Saturday, July 13 2019 07:07 AM
ਐਸ.ਏ.ਐਸ. ਨਗਰ (ਮੁਹਾਲੀ), ਮੁਹਾਲੀ ਪੁਲੀਸ ਨੇ ਪੀਰਮੁਛੱਲਾ ਡਕੈਤੀ ਮਾਮਲੇ ਵਿੱਚ ਚਾਰ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ ਕੇਸ ਦਾ ਮੁੱਖ ਮੁਲਜ਼ਮ ਜਗਮੀਤ ਸਿੰਘ ਉਰਫ਼ ਬੱਬੂ ਕੰਗ ਵੀ ਸ਼ਾਮਲ ਹੈ। ਮੁਲਜ਼ਮਾਂ ਨੇ ਬੀਤੀ 2 ਮਈ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲੀਸ ਨੇ ਮੁਲਜ਼ਮਾਂ ਕੋਲੋਂ 26 ਲੱਖ ਦੀ ਨਗਦੀ, ਇਕ ਸਵਿਫ਼ਟ ਕਾਰ, ਦੋ ਮੋਬਾਈਲ ਅਤੇ ਇਕ ਖਿਡੌਣਾ ਪਿਸਤੌਲ ਬਰਾਮਦ ਕੀਤੀ ਹੈ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਐੱਸਐੱਸਪੀ ਹਰਚਰਨ ਸਿੰਘ ਭੁੱਲਰ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਜਗਮੀਤ ਸ...

ਹੁਣ ਬਿਜਲੀ ਦੀ ਸਮੱਸਿਆ ਨਾਲ ਨਹੀਂ ਜੂਝਣਾ ਪਵੇਗਾ ਜ਼ੀਰਕਪੁਰ ਵਾਸੀਆਂ ਨੂੰ

Tuesday, July 2 2019 06:33 AM
ਜ਼ੀਰਕਪੁਰ, ਗਰਮੀ ਦੇ ਮੌਸਮ ਵਿੱਚ ਬਿਜਲੀ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਸ਼ਹਿਰ ਵਾਸੀਆਂ ਨੂੰ ਰਾਹਤ ਦੇਣ ਲਈ ਪਾਵਰਕੌਮ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈ। ਪਾਵਰਕੌਮ ਵੱਲੋਂ ਖਪਤਕਾਰਾਂ ਦੀ ਸ਼ਿਕਾਇਤਾਂ ਦੇ ਤੈਅ ਸਮੇਂ ਵਿੱਚ ਨਿਪਟਾਰੇ ਅਤੇ ਸਾਂਭ ਸੰਭਾਲ ਲਈ ਇੱਕ ਵਿਦੇਸ਼ੀ ਕੰਪਨੀ ਟੈਲੀ ਪ੍ਰਫੋਰਮੈਂਸ ਨਾਲ ਕਰਾਰ ਕੀਤਾ ਹੈ। ਇਹ ਕੰਪਨੀ ਇਸ ਸਮੇਂ ਕੌਮਾਂਤਰੀ ਪੱਧਰ ’ਤੇ 80 ਦੇਸ਼ਾਂ ਵਿੱਚ ਅਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਕੰਪਨੀ ਨੇ ਲੰਘੀ 30 ਜੂਨ ਦੀ ਰਾਤ ਨੂੰ ਆਪਣਾ ਕੰਮ ਸੰਭਾਲ ਲਿਆ ਹੈ। ਵਿਭਾਗ ਵਲੋਂ ਆਸ ਪ੍ਰਗਟਾਈ ਜਾ ਰਹੀ ਹੈ ਕਿ ਇਸ ਕੰਪਨੀ ਦੇ ਹੱਥਾਂ ਵਿੱਚ...

ਸ਼ਿਮਲਾ 'ਚ ਸਕੂਲੀ ਬੱਸ ਦੇ ਖੱਡ 'ਚ ਡਿੱਗਣ ਕਾਰਨ ਦੋ ਵਿਦਿਆਰਥੀਆਂ ਸਣੇ ਤਿੰਨ ਦੀ ਮੌਤ

Monday, July 1 2019 07:05 AM
ਸ਼ਿਮਲਾ, 1 ਜੁਲਾਈ (ਪੰਕਜ)- ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਖਲੀਨੀ ਇਲਾਕੇ 'ਚ ਪੈਂਦੇ ਝੰਝੀਡੀ 'ਚ ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਇੱਕ ਸਕੂਲੀ ਬੱਸ ਡੂੰਘੀ ਖੱਡ 'ਚ ਡਿੱਗ ਪਈ। ਇਸ ਹਾਦਸੇ 'ਚ ਦੋ ਬੱਚਿਆਂ ਅਤੇ ਬੱਸ ਚਾਲਕ ਦੀ ਮੌਤ ਹੋ ਗਈ, ਜਦਕਿ 7 ਬੱਚੇ ਜ਼ਖ਼ਮੀ ਹੋ ਗਏ। ਮ੍ਰਿਤਕ ਬੱਚਿਆਂ ਦੀ ਪਹਿਚਾਣ ਮਹਲ ਤੇ ਮਾਨਯ ਅਤੇ ਚਾਲਕ ਦੀ ਪਹਿਚਾਣ ਨਰੇਸ਼ ਦੇ ਰੂਪ 'ਚ ਹੋਈ ਹੈ। ਸਾਰੇ ਬੱਚਿਆਂ ਨੂੰ ਇਲਾਜ ਲਈ ਆਈ. ਜੀ. ਐੱਮ. ਸੀ. ਸ਼ਿਮਲਾ 'ਚ ਦਾਖ਼ਲ ਕਰਾਇਆ ਗਿਆ ਹੈ। ਹਾਦਸੇ ਦੇ ਪਿੱਛੇ ਦਾ ਕਾਰਨ ਸੜਕ ਕਿਨਾਰੇ ਗ਼ੈਰ-ਕਾਨੂੰਨੀ ਪਾਰਕਿੰਗ ਨੂੰ ਦੱਸਿਆ...

E-Paper

Calendar

Videos