News: ਰਾਜਨੀਤੀ

Petrol-Diesel ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋ ਤੁਹਾਡੇ ਸ਼ਹਿਰ 'ਚ ਕੀ ਹੈ ਕੀਮਤ

Monday, July 1 2019 07:04 AM
ਨਵੀਂ ਦਿੱਲੀ : ਅੱਜ ਸੋਮਵਾਰ 1 ਜੁਲਾਈ ਨੂੰ ਦੇਸ਼ 'ਚ ਪੈਟਰੋਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਅੱਜ ਦੇਸ਼ ਦੀ ਰਾਜਧਾਨੀ ਸਮੇਤ ਸਾਰੇ ਮਹਾਨਗਰਾਂ 'ਚ ਪੈਟਰੋਲ 4-7 ਪੈਸੇ ਤੇ ਡੀਜ਼ਲ 5-8 ਪੈਸੇ ਤਕ ਮਹਿੰਗਾ ਹੋਇਆ ਹੈ। ਜੇ ਤੁਸੀਂ ਆਪ ਪੈਟਰੋਲ-ਡੀਜ਼ਲ ਭਰਵਾਉਣ ਜਾ ਰਹੇ ਹੋ ਤਾਂ ਪਹਿਲਾਂ ਜਾਣੋ ਕਿ ਤੁਹਾਡੇ ਸ਼ਹਿਰ 'ਚ ਪੈਟਰੋਲ ਕਿਹੜੀ ਕੀਮਤ 'ਤੇ ਵਿਕ ਰਿਹਾ ਹੈ ਤੇ ਡੀਜ਼ਲ ਕਿਹੜੀ ਕੀਮਤ 'ਤੇ। ਇੰਡੀਅਨ ਆਇਲ ਵੈੱਬਸਾਈਟ ਮੁਤਾਬਿਕ , ਦੇਸ਼ ਦੀ ਰਾਜਧਾਨੀ ਦਿੱਲੀ 'ਚ ਪੈਟਰੋਲ 7 ਪੈਸੇ ਮੰਹਿਗਾ ਹੋ ਕੇ 70.44 ਰੁਪਏ ਪ੍ਰਤੀ ਲੀਟਰ ਉੱਥੇ ਡੀਜ਼ਲ 8 ਪੈਸੇ ਮਹਿੰਗਾ ਹੋ ਕੇ 64.2...

ਪੰਜਾਬੀਆਂ ਨੂੰ ਫਲੈਟ ਦੇਣ ਤੋਂ ਪ੍ਰੇਸ਼ਾਨੀ; ਪਰਵਾਸੀਆਂ ’ਤੇ ਮਿਹਰਬਾਨੀ

Tuesday, June 25 2019 06:59 AM
ਚੰਡੀਗੜ੍ਹ, ਯੂੁਟੀ ਪ੍ਰਸ਼ਾਸਨ ’ਚ ਦੂਹਰਾ ਕਾਨੂੰਨ ਚਲਦਾ ਹੈ। ਇਥੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਨੂੰ ਘਰ ਦੇ ਕੇ ਨਿਵਾਜ਼ਿਆ ਜਾਂਦਾ ਹੈ ਤੇ ਆਪਣੀ ਖੂਨ-ਪਸੀਨੇ ਨਾਲ ਫਲੈਟ ਖਰੀਦਣ ਲਈ ਤਿਆਰ ਮੁਲਾਜ਼ਮਾਂ ਨੂੰ ਅੰਗੂਠਾ ਦਿਖਾਇਆ ਜਾ ਰਿਹਾ ਹੈ। ਇਸ ਕਾਰਨ ਯੂਟੀ ਦੇ ਮੁਲਾਜ਼ਮਾਂ ’ਚ ਪ੍ਰਸ਼ਾਸਨ ਖ਼ਿਲਾਫ਼ ਭਾਰੀ ਗੁੱਸਾ ਹੈ ਪਰ ਸਿਆਸੀ ਪਾਰਟੀਆਂ ਦਾ ਕੋਈ ਆਗੂ ਵੀ ਇਨ੍ਹਾਂ ਮੁਲਾਜ਼ਮਾਂ ਦੀ ਬਾਂਹ ਨਹੀਂ ਫੜ੍ਹ ਰਿਹਾ। ਚੰਡੀਗੜ੍ਹ ਪ੍ਰਸ਼ਾਸਨ ਨੇ ‘ਸੈਲਫ ਫਾਈਨੈਂਸਿੰਗ ਹਾਊਸਿੰਗ ਐਂਪਲਾਈਜ਼ ਸਕੀਮ-2008 ਤਹਿਤ ਹਾਊਸਿੰਗ ਬੋਰਡ ਵੱਲੋਂ ਅਕਤੂਬਰ 2010 ’ਚ ਡਰਾਅ ਕੱਢ ਕੇ 3830 ਮੁਲਾਜ਼ਮਾਂ ਨੂੰ ...

ਏਟੀਐੱਮ ਕਾਰਡ ਬਦਲ ਕੇ ਠੱਗੀ ਮਾਰਨ ਦੇ ਦੋਸ਼ ਹੇਠ ਦੋ ਕਾਬੂ

Friday, June 21 2019 07:57 AM
ਐਸਏਐਸ ਨਗਰ (ਮੁਹਾਲੀ), ਮੁਹਾਲੀ ਪੁਲੀਸ ਨੇ ਏਟੀਐਮ ਕਾਰਡ ਬਦਲ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਰੰਟਾਂ ’ਤੇ ਗ੍ਰਿਫ਼ਤਾਰ ਕੀਤਾ ਹੈ। ਜਾਂਚ ਅਧਿਕਾਰੀ ਏਐੱਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਕੁਲਦੀਪ ਸਿੰਘ ਉਰਫ਼ ਗੁੱਡੂ ਵਾਸੀ ਯੂਪੀ ਨੂੰ ਰੂਪਨਗਰ ਜੇਲ੍ਹ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰੀ ਤੋਂ ਪਹਿਲਾਂ ਉਹ ਕੁਰਾਲੀ ਨੇੜਲੇ ਪੜੌਲ ਪਿੰਡ ਵਿੱਚ ਰਹਿੰਦਾ ਸੀ। ਦੂਜਾ ਮੁਲਜ਼ਮ ਮੋਨੂੰ ਕੁਮਾਰ ਵਾਸੀ ਯੂਪੀ ਨੂੰ ਚੰਡੀਗੜ੍ਹ ਜੇਲ੍ਹ ’ਚੋਂ ਪ੍ਰੋਡਕਸ਼ਨ ਵਰੰਟ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।...

ਗਰੁੱਪ ਹਾਊਸਿੰਗ ਸੁਸਾਇਟੀਆਂ ਦੇ ਵਸਨੀਕਾਂ ਵੱਲੋਂ ਪ੍ਰਦਰਸ਼ਨ

Monday, June 10 2019 07:20 AM
ਚੰਡੀਗੜ੍ਹ, ਗਰੁੱਪ ਹਾਊਸਿੰਗ ਸੁਸਾਇਟੀਜ਼ ਸੈਕਟਰ 48 ਤੋਂ 51 ਦੇ ਵਸਨੀਕਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਹਾਊਸਿੰਗ ਸੁਸਾਇਟੀਆਂ ਦੇ ਫਲੈਟਾਂ ਦੀ ਟਰਾਂਸਫਰ ਨੂੰ ਲੈਕੇ ਲਾਗੂ ਕੀਤੀ ਗਈ ਪਾਲਿਸੀ ਦੇ ਵਿਰੋਧ ਵਿੱਚ ਅੱਜ ਇਥੇ ਸੈਕਟਰ-49 ਦੇ ਸੈਂਟਰਲ ਪਾਰਕ ਵਿੱਚ ਰੋਸ ਪ੍ਰਦਰਸ਼ਨ ਕੀਤਾ। ਰੋਹ ’ਚ ਆਏ ਲੋਕਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਸੁਸਾਇਟੀਆਂ ਦੇ ਫਲੈਟਾਂ ਨੂੰ ਪੁਰਾਣੀ ਪਾਲਿਸੀ ਦੀ ਤਰਜ਼ ’ਤੇ ਹੀ ਟਰਾਂਸਫਰ ਕਰਨ ਦੀ ਮੰਗ ਕੀਤੀ। ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਲੋਕਾਂ ਨੇ ਦੱਸਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਮਾਰਚ 2009 ਵਿੱਚ ਸੁਸਾਇਟੀਆਂ ਦੇ ਫਲੈਟਾਂ ਨੂੰ ਟਰਾਂਸਫਰ...

ਚੰਡੀਗੜ੍ਹੀਆਂ ਨੂੰ ਝਪਟਮਾਰਾਂ ਤੇ ਲਾਵਾਰਿਸ ਕੁੱਤਿਆਂ ਤੋਂ ਮਿਲੇਗੀ ਨਿਜਾਤ

Monday, June 10 2019 07:18 AM
ਚੰਡੀਗੜ੍ਹ, ਲਾਵਾਰਿਸ ਕੁੱਤਿਆਂ ਅਤੇ ਝਪਟਮਾਰਾਂ ਤੋਂ ਡਰਦਿਆਂ ਚੰਡੀਗੜ੍ਹ ਵਿਚ ਮਹਿਲਾਵਾਂ ਅਤੇ ਬਜ਼ੁਰਗ ਸੈਰ ਕਰਨ ਤੋਂ ਕਿਨਾਰਾ ਕਰ ਰਹੇ ਹਨ ਅਤੇ ਸ਼ਹਿਰ ਦੇ ਵੰਨ-ਸੁਵੰਨੇ ਪਾਰਕ ਬੇਰੌਣਕ ਹੁੰਦੇ ਜਾ ਰਹੇ ਹਨ। ਪਿੱਛਲੇ ਕਈ ਸਾਲਾਂ ਤੋਂ ਸ਼ਹਿਰ ਵਿਚ ਲਾਵਾਰਿਸ ਕੁੱਤੇ ਰੋਜ਼ਾਨਾ ਔਸਤਨ 20 ਵਿਅਕਤੀਆਂ ਨੂੰ ਵੱਢਦੇ ਹਨ। 17 ਜੂਨ 2018 ਨੂੰ ਸੈਕਟਰ-18 ਦੇ ਪਾਰਕ ਵਿਚ ਲਾਵਾਰਿਸ ਕੁੱਤਿਆਂ ਨੇ ਡੇਢ ਸਾਲ ਦੇ ਆਯੂਸ਼ ਦੀ ਜਾਨ ਲੈ ਲਈ ਸੀ। ਪਿੱਛਲੇ ਦਿਨੀਂ ਹੀ ਸੈਕਟਰ 17 ਦੇ ਪਲਾਜ਼ਾ ਵਿਚ ਕੁੱਤਿਆਂ ਨੇ ਇਕ ਨੌਜਵਾਨ ਨੂੰ ਘੇਰ ਕੇ ਵੱਢ ਲਿਆ ਸੀ ਅਤੇ ਟਰੇਡਰਜ਼ ਐਸੋਸੀਏਸ਼ਨ ਸੈਕਟਰ-17 ਦੇ ਪ੍...

ਕੈਪਟਨ ਨੇ ਜਸ਼ਨਪਾਲ ਦੀ ਪ੍ਰਸੰਸਾ 'ਚ ਕੀਤਾ ਟਵੀਟ

Thursday, June 6 2019 08:38 AM
ਚੰਡੀਗੜ੍ਹ, - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੀਟ 2019 ਦੇ ਨਤੀਜਿਆਂ ਵਿਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਪਟਿਆਲਾ ਦੇ ਜਸ਼ਨਪਾਲ ਸਿੰਘ ਦੀ ਪ੍ਰਸੰਸਾ ਵਿਚ ਟਵੀਟ ਕੀਤਾ ਤੇ ਜਸ਼ਨਪਾਲ ਦੇ ਪਰਿਵਾਰ ਨੂੰ ਵਧਾਈ ਦਿੱਤੀ। ਜਸ਼ਨਪਾਲ ਸਿੰਘ ਨੇ ਪੂਰੇ ਭਾਰਤ 'ਚ 77ਵਾਂ ਰੈਂਕ ਹਾਸਲ ਕੀਤਾ।

ਦੋ ਵੱਖ ਵੱਖ ਹਾਦਸਿਆਂ 'ਚ 12 ਮੌਤਾਂ

Thursday, June 6 2019 08:37 AM
ਚੰਡੀਗੜ੍ਹ/ਹਰਦੋਈ, - ਹਰਿਆਣਾ ਦੇ ਜੀਂਦ ਨੇੜੇ ਇਕ ਕਾਰ ਦੇ ਟਰੱਕ ਨਾਲ ਟਕਰਾਉਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਇਹ ਲੋਕ ਈਦ ਮਨਾਉਣ ਮਗਰੋਂ ਸਿਰਸਾ ਵਾਪਸ ਪਰਤ ਰਹੇ ਸਨ। ਉੱਥੇ ਹੀ, ਉਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਵਿਚ ਟਰੈਕਟਰ ਟਰਾਲੀ ਤੇ ਟਰੱਕ ਵਿਚਾਲੇ ਹੋਈ ਟੱਕਰ ਵਿਚ 6 ਲੋਕਾਂ ਦੀ ਮੌਤ ਹੋ ਗਈ ਤੇ 30 ਲੋਕ ਜ਼ਖਮੀ ਹੋ ਗਏ ਹਨ। 42 ਲੋਕ ਟਰੈਕਟਰ ਟਰਾਲੀ ਵਿਚ ਬੈਠੇ ਹੋਏ ਸਨ ਤੇ ਕਿਸੇ ਸਮਾਰੋਹ ਤੋਂ ਵਾਪਸ ਪਰਤ ਰਹੇ ਸਨ।...

ਸੜਕ ਤੋਂ ਅੰਬ ਚੁੱਕ ਰਹੀ 10 ਸਾਲਾਂ ਦੀ ਲੜਕੀ ਨੇ ਜਾਨ ਗਵਾਈ

Monday, June 3 2019 06:32 AM
ਚੰਡੀਗੜ੍ਹ, ਪਿੰਡ ਹੱਲੋਮਾਜਰਾ ਦੀ 10 ਸਾਲਾਂ ਦੀ ਬੱਚੀ ਅੱਜ ਟ੍ਰਿਬਿਊੁਨ ਚੌਕ ’ਤੇ ਪੋਲਟਰੀ ਫਾਰਮ ਚੌਕ ਦੇ ਵਿਚਕਾਰਲੀ ਸੜਕ ’ਤੇ ਪਏ ਅੰਬ ਨੂੰ ਚੁੱਕਣ ਦੌਰਾਨ ਆਪਣੀ ਜਾਨ ਗਵਾ ਬੈਠੀ। ਪੁਲੀਸ ਅਨੁਸਾਰ ਸਵੇਰੇ 6.10 ਵਜੇ ਸੂਚਨਾ ਮਿਲੀ ਸੀ ਕਿ 10 ਸਾਲਾਂ ਦੀ ਬੱਚੀ ਸਾਕਸ਼ੀ ਇਥੇ ਸੜਕ ਹਾਦਸੇ ਵਿਚ ਜ਼ਖ਼ਮੀ ਹੋ ਗਈ ਹੈ। ਉਸ ਨੂੰ ਸੈਕਟਰ-32 ਦੇ ਸਰਕਾਰੀ ਹਸਪਤਾਲ ਵਿਚ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਅਨੁਸਾਰ ਸਾਕਸ਼ੀ ਅੱਜ ਸਵੇਰੇ 5 ਵਜੇ ਘਰੋਂ ਆਪਣੀ ਵੱਡੀ ਭੈਣ ਨਾਲ ਇਸ ਸੜਕ ’ਤੇ ਆਮ ਵਾਂਗ ਟ੍ਰਿਬਿਊਨ ਚੌਕ ਤੋਂ ਪੋਲਟਰੀ ਫਾਰਮ ਚੌਕ ਤ...

ਪਾਣੀ ਦੀ ਕਿੱਲਤ ਕਾਰਨ ਰੋਹ ਵਿਚ ਆਏ ਲੋਕਾਂ ਵੱਲੋਂ ਘੜਾ ਭੰਨ੍ਹ ਪ੍ਰਦਰਸ਼ਨ

Monday, June 3 2019 06:31 AM
ਚੰਡੀਗੜ੍ਹ, ਇਥੋਂ ਦੇ ਪਿੰਡ ਦੜੂਆ ਦੇ ਵਸਨੀਕਾਂ ਨੇ ਪਿੰਡ ਵਿੱਚ ਜਲ ਕਿੱਲਤ ਕਾਰਨ ਅੱਜ ਨਗਰ ਨਿਗਮ ਵਿਰੁੱਧ ਘੜਾ ਤੋੜ ਪ੍ਰਦਸ਼ਨ ਕੀਤਾ। ਪਿੰਡ ਵਾਸੀਆਂ ਨੇ ਸਵੇਰੇ ਸਥਾਨਕ ਰੇਲਵੇ ਸਟੇਸ਼ਨ ਦੇ ਸਾਹਮਣੇ ਨਿਗਮ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਨਿਗਮ ਦੇ ਜਨ ਸਿਹਤ ਵਿਭਾਗ ਦੇ ਐੱਸਡੀਓ ਨੇ ਮੌਕੇ ’ਤੇ ਪਹੁੰਚ ਕੇ ਪਿੰਡ ਵਾਸੀਆਂ ਨੂੰ ਸਮੱਸਿਆ ਹੱਲ ਕਰਨ ਦਾ ਭਰੋਸਾ ਦਿੱਤਾ। ਐੱਸਡੀਓ ਨੇ ਦੱਸਿਆ ਕਿ ਪਿੰਡ ਨੂੰ ਪਾਣੀ ਦੀ ਸਪਲਾਈ ਕਰਨ ਵਾਲੀ ਪਾਈਪਲਾਈਨ ਵਿੱਚ ਮਨੀਮਾਜਰਾ ਨੇੜੇ ਨੁਕਸ ਪੈਣ ਕਾਰਨ ਇਹ ਸਮੱਸਿਆ ਪੇਸ਼ ਆਈ ਹੈ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਦੱਸਿਆ ਕਿ ਪਾਈਪਲਾਈਨ ਦੀ ਮੁਰੰ...

ਦੇਸੀ ਪਿਸਤੌਲ ਤੇ ਤਿੰਨ ਕਾਰਤੂਸਾਂ ਸਣੇ ਪੰਚਕੂਲਾ ਵਾਸੀ ਗ੍ਰਿਫ਼ਤਾਰ

Monday, June 3 2019 06:31 AM
ਚੰਡੀਗੜ੍ਹ, ਚੰਡੀਗੜ੍ਹ ਪੁਲੀਸ ਨੇ 20 ਸਾਲਾਂ ਦੇ ਨੌਜਵਾਨ ਨੂੰ .32 ਬੋਰ ਦੇ ਦੇਸੀ ਪਿਸਤੌਲ ਅਤੇ ਤਿੰਨ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਰਾਜੀਵ ਕਲੋਨੀ ਪੰਚਕੂਲਾ ਦੇ ਸੋਨੂ ਉਰਫ ਸੇਹਰਾ ਵਜੋਂ ਹੋਈ ਹੈ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਸ਼ੱਕੀ ਹਾਲਤ ਵਿਚ ਘੁੰਮ ਰਿਹਾ ਹੈ। ਇਸ ਮੌਕੇ ਮਨੀਮਾਜਰਾ ਥਾਣੇ ਦੇ ਸਬ-ਇੰਸਪੈਕਟਰ ਵਿਦਿਆ ਨੰਦ, ਹੌਲਦਾਰ ਅਮਰਜੀਤ ਸਿੰਘ ਅਤੇ ਸਿਪਾਹੀ ਵਰਿੰਦਰ ਤੇ ਪਲਵਿੰਦਰ ਸਿੰਘ ਨੇ ਗਸ਼ਤ ਕਰਦਿਆਂ ਕਲਾਗ੍ਰਾਮ ਨੇੜੇ ਇਸ ਸ਼ੱਕੀ ਵਿਅਕਤੀ ਨੂੰ ਦੇਖਿਆ ਅਤੇ ਉਸ ਦਾ ਪਿੱਛਾ ਕਰ ਕੇ ਉਸ ਨ...

ਦੋ ਬੱਸਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ, ਇੱਕ ਦੀ ਮੌਤ ਅਤੇ 15 ਜ਼ਖ਼ਮੀ

Friday, May 24 2019 07:14 AM
ਸਮਾਣਾ, 24 ਮਈ- ਅੱਜ ਸਵੇਰੇ ਕਰੀਬ 8.35 ਵਜੇ ਸਮਾਣਾ ਕੋਰਟ ਕੰਪਲੈਕਸ ਨੇੜੇ ਪਾਤੜਾਂ ਰੋਡ 'ਤੇ ਦੋ ਬੱਸਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ 'ਚ ਇੱਕ ਬੱਸ ਚਾਲਕ ਦੀ ਮੌਤ ਹੋ ਗਈ, ਜਦਕਿ 15 ਲੋਕ ਜ਼ਖ਼ਮੀ ਹੋ ਗਏ। ਟੱਕਰ ਹਰਿਆਣਾ ਰੋਡਵੇਜ਼ ਅਤੇ ਇੱਕ ਨਿੱਜੀ ਬੱਸ ਵਿਚਾਲੇ ਹੋਈ। ਹਰਿਆਣਾ ਰੋਡਵੇਜ਼ ਦੀ ਬੱਸ ਫ਼ਤਿਹਾਬਾਦ ਤੋਂ ਚੰਡੀਗੜ੍ਹ ਜਾ ਰਹੀ ਸੀ ਅਤੇ ਇਹ ਪੂਰੀ ਤਰ੍ਹਾਂ ਯਾਤਰੀਆਂ ਨਾਲ ਭਰੀ ਹੋਈ ਸੀ। ਉੱਥੇ ਹੀ ਦੂਜੀ ਬੱਸ ਸਮਾਣਾ ਤੋਂ ਪਾਤੜਾਂ ਜਾ ਰਹੀ ਸੀ ਅਤੇ ਦੋ ਕਿਲੋਮੀਟਰ ਜਾਣ ਤੋਂ ਬਾਅਦ ਹੀ ਇਹ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਮੀਂਹ ਅਤੇ ਸੜਕ '...

ਪੀ.ਐੱਮ. ਨਰਿੰਦਰ ਮੋਦੀ 30 ਮਈ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੁੱਕਣਗੇ ਸਹੁੰ : ਸੂਤਰ

Friday, May 24 2019 07:12 AM
ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਇੱਕ ਵਾਰ ਫ਼ਿਰ ਸੱਤਾ ‘ਚ ਵਾਪਸ ਆ ਰਹੇ ਹਨ।ਸੂਤਰਾਂ ਦੇ ਹਵਾਲੇ ਤੋਂ ਇੱਕ ਵੱਡੀ ਖ਼ਬਰ ਆਈ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਮਈ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸਹੁੰ ਚੁੱਕਣਗੇ। 16ਵੀ ਲੋਕ ਸਭਾ ਦੀ ਮਿਆਦ 3 ਜੂਨ ਨੂੰ ਖ਼ਤਮ ਹੋ ਰਹੀ ਹੈ।ਮਿਲੀ ਜਾਣਕਾਰੀ ਮੁਤਾਬਕ ਸਹੁੰ ਚੁੱਕਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਮਈ ਨੂੰ ਕਾਸ਼ੀ ਜਾਣਗੇ। 16ਵੀ ਲੋਕ ਸਭਾ ਦੀ ਮਿਆਦ 3 ਜੂਨ ਨੂੰ ਖ਼ਤਮ ਹੋ ਰਹੀ ਹੈ।ਇਸ ਵਾਰ ਨਰਿੰਦਰ ਮੋਦੀ ਲਗਾਤਾਰ ਦੂਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ।ਪਿਛਲੀਆਂ ਲੋਕ ਸਭਾ ਚੋਣਾਂ ਵਿ...

ਰਾਣੀ ਦੀ ਹਾਰ ਤੋਂ ਬਾਅਦ ਪੰਜਾਬ ਵਿਚ ਕਾਂਗਰਸ ਦੀ ਬਗਾਵਤ ਕਾਰਨ ਅਮਰਿੰਦਰ ਦੀ ਹੋਵੇਗੀ ਛੁੱਟੀ : ਸੁਰਜੀਤ ਰੱਖੜਾ

Friday, May 17 2019 06:57 AM
ਪਟਿਆਲਾ 17 ਮਈ 2019- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਭਾਜਪਾ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਹੈ ਕਿ ਰਾਣੀ ਦੀ ਹਾਰ ਤੋਂ ਬਾਅਦ ਪੰਜਾਬ ਵਿਚ ਕਾਂਗਰਸ ਦੀ ਬਗਾਵਤ ਕਾਰਨ ਅਮਰਿੰਦਰ ਸਰਕਾਰ ਦੀ ਛੁੱਟੀ ਹੋ ਜਾਵੇਗੀ। ਸੁਰਜੀਤ ਰੱਖੜਾ ਅੱਜ ਇੱਥੇ ਅਨਾਰਦਾਨਾ ਚੌਂਕ ਵਿਖੇ ਅਕਾਲੀ ਭਾਜਪਾ ਦੀ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸ ਰੈਲੀ ਵਿਚ ਪੁੱਜੇ ਹਜ਼ਾਰਾਂ ਲੋਕਾਂ ਨੇ ਕਾਂਗਰਸ ਦੇ ਖੇਮੇ ਵਿਚ ਕੰਬਣੀ ਛੇੜ ਦਿੱਤੀ ਹੈ। ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਪਰਨੀਤ ਕੌਰ ਅਤੇ ਸਮੁੱਚੇ ਪੰਜਾਬ ਦੇ ਕਾਂਗਰਸੀ ਉਮੀਦਵਾਰਾਂ ਦਾ ਹਾਰਨ...

ਕਿਰਨ ਖੇਰ ਨੇ ਚੰਡੀਗੜ੍ਹ ਨੂੰ ਵਿਕਾਸ ਤੋਂ ਵਾਂਝਾ ਰੱਖਿਆ: ਬਾਂਸਲ

Friday, May 17 2019 06:53 AM
ਚੰਡੀਗੜ੍ਹ, ਚੰਡੀਗੜ੍ਹ ਤੋਂ ਕਾਂਗਰਸ ਦੇ ਉਮੀਦਵਾਰ ਪਵਨ ਕੁਮਾਰ ਬਾਂਸਲ ਨੇ ਕਿਹਾ ਕਿ ਲੋਕ ਸਭਾ ਮੈਂਬਰ ਕਿਰਨ ਖੇਰ ਨੇ ਉਨ੍ਹਾਂ ਵਲੋਂ ਸ਼ੁਰੂ ਕਰਵਾਏ ਕੰਮਾਂ ਨੂੰ ਪੂਰਾ ਨਹੀਂ ਕਰਵਾਇਆ। ਉਨ੍ਹਾ ਦੋਸ਼ ਲਾਇਆ ਕਿ ਪਲੈਨੇਟੇਰੀਅਮ ਅਤੇ ਹੋਰ ਵਿਕਾਸ ਕਾਰਜਾਂ ਤੋਂ ਚੰਡੀਗੜ੍ਹ ਨੂੰ ਵਾਂਝਾ ਰੱਖਿਆ ਗਿਆ। ਸ੍ਰੀ ਬਾਂਸਲ ਅਨੁਸਾਰ ਹਕੀਕਤ ਇਹ ਹੈ ਕਿ ਖੇਰ ਦੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਚੰਡੀਗੜ੍ਹ ਦੇ ਫੰਡ ਵਿੱਚ 2000 ਕਰੋੜ ਦੀ ਕਟੌਤੀ ਹੋਈ ਹੈ। ਸਾਲ 2014-15 ਲਈ 813 ਕਰੋੜ ਰੁਪਏ ਦੇ ਬਜਟ ਨੂੰ ਘੱਟ ਕਰਕੇ 2019-20 ਲਈ ਸਿਰਫ 401 ਕਰੋੜ ਰੁਪਏ ਕਰ ਦਿੱਤਾ ਹੈ। ਇਸ ਨਾਲ ਚੰਡੀਗ...

ਯੂਟੀ ਕਰਮਚਾਰੀਆਂ ਨੂੰ ਸੋਧੀਆਂ ਤਨਖਾਹਾਂ ਦਿਵਾਉਣ ਦਾ ਰਾਹ ਕੱਢਾਂਗੇ: ਖੇਰ

Friday, May 17 2019 06:53 AM
ਚੰਡੀਗੜ੍ਹ, ਚੰਡੀਗੜ੍ਹ ਤੋਂ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਾਂਝੀ ਉਮੀਦਵਾਰ ਕਿਰਨ ਖੇਰ ਨੇ ਕਿਹਾ ਹੈ ਕਿ ਚੋਣ ਜਿੱਤਣ ਦੀ ਸੂਰਤ ਵਿਚ ਉਹ ਯੂਟੀ ਦੇ ਕਰਮਚਾਰੀਆਂ ਨੂੰ ਸੋਧੀਆਂ ਤਨਖਾਹ ਦਿਵਾਉਣ ਲਈ ਹਰ ਸੰਭਵ ਕਦਮ ਉਠਾਵੇਗੀ। ਉਨ੍ਹਾਂ ਨੇ ਕਰਮਚਾਰੀਆਂ ਨਾਲ ਸਬੰਧਿਤ ਮੰਗਾਂ ਉਪਰ ਵਿਚਾਰ-ਵਟਾਂਦਰੇ ਤੋਂ ਬਾਅਦ ਯੂਟੀ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਸੋਧੇ ਵੇਤਨ ਦਿਵਾਉਣ ਦਾ ਰਾਹ ਕੱਢਣ ਦੀ ਗੱਲ ਨੂੰ ਚੋਣ ਮਨੋਰਥ ਪੱਤਰ ਵਿਚ ਵੀ ਸ਼ਾਮਲ ਕਰ ਲਿਆ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਛੇਵੇਂ ਤਨਖਾਹ ਕਮਿਸ਼ਨ ਦੀਆਂ ਸ਼ਿਫਾਰਿਸ਼ਾਂ ਹਾਲੇ ...

E-Paper

Calendar

Videos