News: ਦੇਸ਼

ਮਹਾਰਾਸ਼ਟਰ ਦੇ ਨਾਸਿਕ ਵਿਚ ਵੱਡਾ ਹਾਦਸਾ ,ਆਕਸੀਜਨ ਟੈਂਕ ਹੋਇਆ ਲੀਕ , 11 ਮਰੀਜ਼ਾਂ ਦੀ ਮੌਤ

Wednesday, April 21 2021 09:56 AM
ਨਾਸਿਕ (ਮਹਾਰਾਸ਼ਟਰ ) - 21 ਅਪ੍ਰੈਲ - ਕੋਰੋਨਾ ਵਾਇਰਸ ਸੰਕਟ ਦੇ ਵਿਚਕਾਰ ਮਹਾਰਾਸ਼ਟਰ ਦੇ ਨਾਸਿਕ ਵਿਚ ਵੱਡਾ ਹਾਦਸਾ ਹੋਇਆ, ਇਥੇ ਜ਼ਾਕਿਰ ਹੁਸੈਨ ਹਸਪਤਾਲ ਵਿਚ ਆਕਸੀਜਨ ਟੈਂਕ ਲੀਕ ਹੋ ਗਿਆ , ਹਾਦਸੇ ਵਿਚ 11 ਮਰੀਜ਼ਾਂ ਦੀ ਮੌਤ ਹੋ ਗਈ ਅਤੇ 25 ਵਿਅਕਤੀਆਂ ਦੀ ਹਾਲਤ ਗੰਭੀਰ ਹੈ |

ਨਾਸਿਕ ਆਕਸੀਜਨ ਟੈਂਕਰ ਲੀਕ ਹਾਦਸੇ ਵਿਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 22 ਹੋਈ

Wednesday, April 21 2021 09:54 AM
ਨਾਸਿਕ, 21 ਅਪ੍ਰੈਲ - ਕੋਰੋਨਾ ਵਾਇਰਸ ਸੰਕਟ ਦੇ ਵਿਚਕਾਰ ਮਹਾਰਾਸ਼ਟਰ ਦੇ ਨਾਸਿਕ ਵਿਚ ਵੱਡਾ ਹਾਦਸਾ ਹੋਇਆ, ਇਥੇ ਜ਼ਾਕਿਰ ਹੁਸੈਨ ਹਸਪਤਾਲ ਵਿਚ ਆਕਸੀਜਨ ਟੈਂਕ ਲੀਕ ਹੋ ਗਿਆ। ਇਸ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 22 ਹੋ ਗਈ ਹੈ।

ਭਾਰਤ ਦੀ ਯਾਤਰਾ ਤੋਂ ਬਚਿਆ ਜਾਵੇ - ਅਮਰੀਕਾ ਨੇ ਆਪਣੇ ਸ਼ਹਿਰੀਆਂ ਨੂੰ ਦਿੱਤੀ ਸਲਾਹ

Tuesday, April 20 2021 06:00 AM
ਵਾਸ਼ਿੰਗਟਨ, 20 ਅਪ੍ਰੈਲ - ਭਾਰਤ ਵਿਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਹੁਣ ਅਮਰੀਕਾ ਨੇ ਵੀ ਆਪਣੇ ਨਾਗਰਿਕਾਂ ਭਾਰਤ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। ਅਮਰੀਕਾ ਦੇ ਰੋਗ ਨਿਯੰਤਰਨ ਤੇ ਰੋਕਥਾਮ ਕੇਂਦਰ (ਸੀ.ਡੀ.ਸੀ.) ਨੇ ਕਿਹਾ ਹੈ ਕਿ ਕੋਵਿਡ19 ਮਾਮਲਿਆਂ ਵਿਚ ਵਾਧੇ ਵਿਚਕਾਰ ਯਾਤਰੀਆਂ ਨੂੰ ਭਾਰਤ ਵਿਚ ਕਿਸੇ ਵੀ ਤਰ੍ਹਾਂ ਦੀ ਯਾਤਰਾ ਤੋਂ ਬਚਣਾ ਚਾਹੀਦਾ ਹੈ। ਸੀ.ਡੀ.ਸੀ. ਨੇ ਨਿਰਦੇਸ਼ ਦੇ ਨਾਲ ਕਿਹਾ ਹੈ ਕਿ ਪੂਰੀ ਤਰ੍ਹਾਂ ਨਾਲ ਟੀਕਾ ਲਗਾਏ ਗਏ ਯਾਤਰੀਆਂ ਨੂੰ ਵੀ ਕੋਰੋਨਾ ਦੇ ਨਵੇਂ ਵੈਰੀਏਂਟ ਤੇ ਲਾਗ ਦੇ ਪ੍ਰਸਾਰ ਦਾ ਜੋਖ਼ਮ ਹੋ ਸਕਦਾ ਹੈ। ਇਸ ਲਈ ਉਨ...

ਆਈ.ਸੀ.ਐਸ.ਈ. ਅਤੇ ਆਈ.ਐਸ.ਸੀ. ਜਮਾਤ 10ਵੀਂ 2021 ਦੀਆਂ ਪ੍ਰੀਖਿਆਵਾਂ ਰੱਦ

Tuesday, April 20 2021 05:59 AM
ਨਵੀਂ ਦਿੱਲੀ, 20 ਅਪ੍ਰੈਲ - ਦੇਸ਼ ਵਿਚ ਕੋਵਿਡ19 ਦੇ ਵਿਗੜੇ ਹਾਲਾਤ ਨੂੰ ਕੇਂਦਰ ਵਿਚ ਰੱਖਦੇ ਹੋਏ ਕੌਂਸਲ ਫਾਰ ਦੀ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ ਨੇ ਆਈ.ਸੀ.ਐਸ.ਈ. ਦੀ ਜਮਾਤ 10ਵੀਂ 2021 ਦੀਆਂ ਪ੍ਰੀਖਿਆਵਾਂ ਰੱਦ ਕਰ ਦੇਣ ਦਾ ਫੈਸਲਾ ਲਿਆ ਹੈ। ਜਦਕਿ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਮੁਲਤਵੀ ਕੀਤੀ ਗਈਆਂ ਹਨ।...

ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 2,59,170 ਨਵੇਂ ਕੋਰੋਨਾ ਦੇ ਮਾਮਲੇ

Tuesday, April 20 2021 05:59 AM
ਨਵੀਂ ਦਿੱਲੀ, 20 ਅਪ੍ਰੈਲ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 2,59,170 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ, ਅਤੇ 1,761 ਮੌਤਾਂ ਹੋ ਗਈਆਂ ਹਨ |

ਇੰਡੀਆਨਾਪੋਲਿਸ ਵਿਚ ਵਾਪਰੀ ਗੋਲੀ ਬਾਰੀ ਦੀ ਘਟਨਾ ਵਿਚ ਮਰਨ ਵਾਲਿਆਂ 'ਚ ਚਾਰ ਭਾਰਤੀ ਸਿੱਖ ਸ਼ਾਮਿਲ

Saturday, April 17 2021 06:20 AM
ਇੰਡੀਆਨਾਪੋਲਿਸ , ਯੂ ਐੱਸ - 17 ਅਪ੍ਰੈਲ - ਇੰਡੀਆਨਾਪੋਲਿਸ ਵਿਚ ਵਾਪਰੀ ਗੋਲੀ ਬਾਰੀ ਦੀ ਘਟਨਾ ਵਿਚ ਮਰਨ ਵਾਲਿਆਂ 'ਚ ਭਾਰਤੀ ਸਿੱਖ ਭਾਈਚਾਰੇ ਨਾਲ ਸਬੰਧਿਤ ਅਮਰਜੀਤ ਜੌਹਲ( 66), ਜਵਿੰਦਰ ਕੌਰ (64) , ਜਸਵਿੰਦਰ ਸਿੰਘ (68), ਅਮਰਜੀਤ ਸੇਖੋਂ (48) ਸ਼ਾਮਿਲ ਹਨ |

ਕੋਵਿਡ19 : ਕਾਸ਼ੀ ਵਿਚ ਅੰਤਿਮ ਸਸਕਾਰ ਲਈ ਕਰਨਾ ਪੈ ਰਿਹੈ ਘੰਟਿਆਂ ਬੱਧੀ ਇੰਤਜ਼ਾਰ

Friday, April 16 2021 06:30 AM
ਵਾਰਾਨਸੀ, 16 ਅਪ੍ਰੈਲ - ਕੋਰੋਨਾ ਦੀ ਨਵੀਂ ਲਹਿਰ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮਰੀਜ਼ਾਂ ਨੂੰ ਜਿੱਥੇ ਇਲਾਜ ਕਰਾਉਣ ਵਿਚ ਦਿੱਕਤਾਂ ਆ ਰਹੀਆਂ ਹਨ। ਹਸਪਤਾਲਾਂ ਵਿਚ ਬੈੱਡ, ਆਕਸੀਜਨ ਸਮੇਤ ਵੈਕਸੀਨ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਕੋਰੋਨਾ ਵਾਇਰਸ ਕਾਰਨ ਮੌਤ ਦੇ ਮੂੰਹ ਵਿਚ ਗਏ ਲੋਕਾਂ ਦੇ ਅੰਤਿਮ ਸਸਕਾਰ ਲਈ ਵੀ ਪਰਿਵਾਰਕ ਮੈਂਬਰਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਕਾਸ਼ੀ ਵਿਖੇ ਅੱਗ ਲੱਗੀਆਂ ਚਿਤਾਵਾਂ ਦੀਆਂ ਲੰਬੀਆਂ ਕਤਾਰਾਂ ਵੇਖੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਹਰ ਕੋਈ ਆਪਣੇ ਜੀਅ ਦਾ ਅੰਤਿਮ ਸਸਕਾਰ ਕਰਨ ਲਈ 5 ਤੋਂ 6 ਘੰਟੇ ...

ਭਾਰਤ ਵਿਚ 24 ਘੰਟਿਆਂ ਵਿਚ 2,17,353 ਨਵੇਂ ਕੋਰੋਨਾ ਦੇ ਮਾਮਲੇ, 1,185 ਮੌਤਾਂ

Friday, April 16 2021 06:26 AM
ਨਵੀਂ ਦਿੱਲੀ, 16 ਅਪ੍ਰੈਲ - ਕੇਂਦਰੀ ਸਿਹਤ ਮੰਤਰਾਲਾ ਅਨੁਸਾਰ ਪਿਛਲੇ 24 ਘੰਟਿਆਂ ਵਿਚ ਭਾਰਤ ਵਿਚ 2,17,353 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ,1,18,302 ਮਰੀਜਾਂ ਨੂੰ ਘਰ ਭੇਜਿਆ ਗਿਆ ਹੈ ਅਤੇ 1,185 ਮੌਤਾਂ ਹੋ ਚੁੱਕੀਆਂ ਹਨ |

15 ਮਈ ਤੱਕ ਬੰਦ ਲਾਲ ਕਿਲ੍ਹਾ, ਕੁਤੁਬ ਮੀਨਾਰ ਅਤੇ ਹੋਰ ਸਮਾਰਕ

Friday, April 16 2021 06:25 AM
ਨਵੀਂ ਦਿੱਲੀ , 16 ਅਪ੍ਰੈਲ - ਲਾਲ ਕਿਲ੍ਹਾ, ਕੁਤੁਬ ਮੀਨਾਰ ਅਤੇ ਹੋਰ ਏ.ਐਸ.ਆਈ. ਸਮਾਰਕ ਮੌਜੂਦਾ ਕੋਰੋਨਾ ਵਾਇਰਸ ਦੀ ਸਥਿਤੀ ਦੇ ਕਾਰਨ 15 ਮਈ ਤੱਕ ਬੰਦ ਰਹਿਣਗੇ |

ਯੂਪੀ ਪੁਲੀਸ ਦੀ ਟੀਮ ਮੁਖ਼ਤਾਰ ਅੰਸਾਰੀ ਨੂੰ ਲੈ ਕੇ ਰਵਾਨਾ

Tuesday, April 6 2021 10:21 AM
ਰੂਪਨਗਰ, 6 ਅਪਰੈਲ- ਯੂਪੀ ਪੁਲੀਸ ਦੀ ਟੀਮ ਇਥੇ ਰੂਪਨਗਰ ਜੇਲ੍ਹ ਵਿੱਚ ਬੰਦ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਨੂੰ ਉੱਤਰ ਪ੍ਰਦੇਸ਼ ਲਈ ਲੈ ਕੇ ਰਵਾਨਾ ਹੋ ਗਈ ਹੈ। ਅੰਸਾਰੀ ਨੂੰ ਜੇਲ੍ਹ ਦੇ ਮੁੱਖ ਦਰਵਾਜ਼ੇ ਦੀ ਥਾਂ ਦੂਜੇ ਦਰਵਾਜ਼ਿਓਂ ਬਾਹਰ ਕੱਢਿਆ ਗਿਆ। ਇਸ ਤੋਂ ਪਹਿਲਾਂ ਗੈਂਗਸਟਰ ਨੂੰ ਵਾਪਸ ਲਿਜਾਣ ਲਈ ਯੂਪੀ ਪੁਲੀਸ ਦੀ ਇਕ ਟੀਮ ਅੱਜ ਵੱਡੇ ਤੜਕੇ ਰੂਪਨਗਰ ਪੁੱਜ ਗਈ ਸੀ। ਅੰਸਾਰੀ ਯੂਪੀ ਵਿੱਚ ਕਈ ਮਾਮਲਿਆਂ ’ਚ ਲੋੜੀਂਦਾ ਹੈ। ਅਧਿਕਾਰੀਆਂ ਮੁਤਾਬਕ ਯੂਪੀ ਪੁਲੀਸ ਦੇ ਮੁਲਾਜ਼ਮ ਅੱਜ ਸਵੇਰੇ ਕਰੀਬ ਸਾਢੇ ਚਾਰ ਵਜੇ ਸੱਤ ਗੱਡੀਆਂ ਵਿੱਚ ਰੂਪਨਗਰ ਪੁਲੀਸ ਲਾ...

ਜਸਟਿਸ ਰਾਮੰਨਾ ਭਾਰਤ ਦੇ ਅਗਲੇ ਚੀਫ਼ ਜਸਟਿਸ ਨਿਯੁਕਤ

Tuesday, April 6 2021 10:13 AM
ਨਵੀਂ ਦਿੱਲੀ, 6 ਅਪਰੈਲ- ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਜਸਟਿਸ ਐੱਨ.ਵੀ ਰਾਮੰਨਾ ਨੂੰ ਭਾਰਤ ਦਾ ਅਗਲਾ ਚੀਫ਼ ਜਸਟਿਸ ਨਿਯੁਕਤ ਕਰ ਦਿੱਤਾ ਹੈ। ਨਿਯੁਕਤੀ ਸਬੰਧੀ ਰਸਮੀ ਨੋਟੀਫਿਕੇਸ਼ਨ ਅੱਜ ਜਾਰੀ ਕਰ ਦਿੱਤਾ ਗਿਆ ਹੈ। ਜਸਟਿਸ ਰਾਮੰਨਾ 24 ਅਪਰੈਲ ਨੂੰ ਭਾਰਤ ਦੇ ਚੀਫ਼ ਜਸਟਿਸ ਵਜੋਂ ਹਲਫ਼ ਲੈਣਗੇ ਤੇ ਉਨ੍ਹਾਂ ਦਾ ਕਾਰਜਕਾਲ 16 ਮਹੀਨਿਆਂ ਦੇ ਕਰੀਬ ਹੋਵੇਗਾ। ਉਹ ਸੀਜੇਆਈ ਐੱਸ.ਏ.ਬੋਬੜੇ ਦੀ ਥਾਂ ਲੈਣਗੇ, ਜੋ 23 ਅਪਰੈਲ ਨੂੰ ਸੇਵਾ ਮੁਕਤ ਹੋ ਰਹੇ ਹਨ। ਜਸਟਿਸ ਰਾਮੰਨਾ ਨੂੰ 17 ਫਰਵਰੀ 2014 ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਨਿਯੁਕਤੀ ਮਿਲੀ ਸੀ। ਉਨ੍ਹਾਂ 26 ਅਗਸਤ 20...

ਕੋਰੋਨਾ ਨੇ ਫੜੀ ਰਫ਼ਤਾਰ, ਕੋਰੋਨਾ ਕੇਸ ਇਕ ਦਿਨ 'ਚ 1 ਲੱਖ ਤੋਂ ਪਾਰ

Monday, April 5 2021 06:58 AM
ਨਵੀਂ ਦਿੱਲੀ, 5 ਅਪ੍ਰੈਲ - ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚ ਕੋਰੋਨਾ ਦੇ 1,03,844 ਨਵੇਂ ਕੇਸ ਸਾਹਮਣੇ ਆਏ ਹਨ, ਜੋ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਹੈ। ਭਾਰਤ ਹੁਣ ਅਮਰੀਕਾ ਤੋਂ ਬਾਅਦ ਦੂਜਾ ਦੇਸ਼ ਬਣ ਗਿਆ ਹੈ ਜਿੱਥੇ ਇਕ ਹੀ ਦਿਨ ਵਿਚ ਕੋਰੋਨਾ ਦੇ ਇਕ ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਸ ਸਮੇਂ ਦੌਰਾਨ 477 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ।...

ਯੂ.ਐਸ ਕੈਪੀਟਲ ਹਿੱਲ 'ਤੇ ਕਾਰ ਨੇ 2 ਪੁਲਿਸ ਕਰਮਚਾਰੀਆਂ ਨੂੰ ਕੁਚਲਿਆ

Saturday, April 3 2021 07:39 AM
ਵਾਸ਼ਿੰਗਟਨ, 3 ਅਪ੍ਰੈਲ - ਅਮਰੀਕਾ ਦੇ ਕੈਪੀਟਲ ਖੇਤਰ ਵਿਚ ਗੋਲੀਬਾਰੀ ਦੀ ਇਕ ਘਟਨਾ ਸਾਹਮਣੇ ਆਈ ਹੈ। ਯੂ.ਐਸ ਕੈਪੀਟਲ ਬਿਲਡਿੰਗ ਦੇ ਨੇੜੇ ਦੋ ਪੁਲਿਸ ਕਰਮਚਾਰੀਆਂ ਨੂੰ ਇਕ ਵਾਹਨ ਨੇ ਟੱਕਰ ਮਾਰ ਦਿੱਤੀ, ਜਿਨ੍ਹਾਂ ਵਿਚੋਂ ਇਕ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ ਅਤੇ ਇਕ ਸ਼ੱਕੀ ਵੀ ਮਾਰਿਆ ਗਿਆ ਹੈ। ਹਾਲਾਂਕਿ, ਫਾਇਰਿੰਗ ਦੀਆਂ ਖਬਰਾਂ ਤੋਂ ਬਾਅਦ ਪੁਲਿਸ ਨੇ ਖੇਤਰ ਨੂੰ ਸੀਲ ਕਰ ਦਿੱਤਾ ਹੈ।...

ਪੱਛਮੀ ਬੰਗਾਲ: ਛਾਪੇਮਾਰੀ ਦੌਰਾਨ ਝਾੜੀਆਂ ਵਿਚੋਂ 41 ਕੱਚੇ ਬੰਬ ਹੋਏ ਬਰਾਮਦ

Saturday, April 3 2021 07:38 AM
ਪੱਛਮੀ ਬੰਗਾਲ,3 ਅਪ੍ਰੈਲ- ਬਾਰੂਈਪੁਰ ਦੇ ਪਦਮਪੁਕੂਰ ਖੇਤਰ ਵਿਚ ਹੋਈ ਇਕ ਛਾਪੇਮਾਰੀ ਵਿਚ ਕੱਲ੍ਹ ਝਾੜੀਆਂ ਵਿਚੋਂ 41 ਕੱਚੇ ਬੰਬ ਬਰਾਮਦ ਕੀਤੇ ਗਏ ਸਨ। ਫਿਲਹਾਲ ਕੇਸ ਦਰਜ ਕਰ ਲਿਆ ਹੈ ਪਰ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।

ਫ਼ਾਜ਼ਿਲਕਾ: ਪੰਜਾਬ ਰੋਡਵੇਜ ਦੀ ਬੱਸ ਤੇ ਘੋੜਾ ਟਰਾਲੇ ਵਿਚਕਾਰ ਟੱਕਰ

Saturday, April 3 2021 07:37 AM
ਫ਼ਾਜ਼ਿਲਕਾ, 3 ਅਪ੍ਰੈਲ - ਫ਼ਾਜ਼ਿਲਕਾ-ਅਬੋਹਰ ਰੋਡ 'ਤੇ ਪਿੰਡ ਰਾਮਪੁਰਾ ਨੇੜੇ ਪੰਜਾਬ ਰੋਡਵੇਜ ਫ਼ਿਰੋਜ਼ਪੁਰ ਡੀਪੂ ਦੀ ਬੱਸ ਅਤੇ ਘੋੜਾ ਟਰਾਲੇ ਦੀ ਟੱਕਰ ਨਾਲ ਕਈ ਸਵਾਰੀਆਂ ਜ਼ਖਮੀ ਹੋ ਗਈਆਂ । ਜਿੰਨ੍ਹਾਂ ਨੂੰ ਫ਼ਾਜ਼ਿਲਕਾ ਦੇ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ। ਮਿਲੀ ਜਾਣਕਾਰੀ ਅਨੁਸਾਰ ਅਬੋਹਰ ਤੋਂ ਫ਼ਾਜ਼ਿਲਕਾ ਲਈ ਪੰਜਾਬ ਰੋਡਵੇਜ਼ ਦੀ ਬੱਸ ਸਵਾਰੀਆਂ ਲੈ ਕੇ ਆ ਰਹੀ ਸੀ । ਇਸ ਦੌਰਾਨ ਜਦੋ ਉਹ ਪਿੰਡ ਰਾਮਪੁਰਾ ਨੇੜੇ ਸਵਾਰੀਆਂ ਨੂੰ ਉਤਾਰ ਰਹੀ ਸੀ ਤਾਂ ਪਿੱਛੋਂ ਆ ਰਹੇ ਇਕ ਘੋੜੇ ਟਰਾਲੇ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਬੱਸ ਵਿਚ ਬੈਠੀਆਂ 50 ਸਵਾਰੀਆਂ ਵ...

E-Paper

Calendar

Videos