ਸਰਕਾਰੀ ਸਿਹਤ ਕੇਂਦਰ ’ਚ ਮੋਬਾਈਲ ਫ਼ੋਨ ਦੀ ਰੌਸ਼ਨੀ ’ਚ ਕਰਵਾਇਆ ਚਾਰ ਔਰਤਾਂ ਦਾ ਜਣੇਪਾ

ਸਰਕਾਰੀ ਸਿਹਤ ਕੇਂਦਰ ’ਚ ਮੋਬਾਈਲ ਫ਼ੋਨ ਦੀ ਰੌਸ਼ਨੀ ’ਚ ਕਰਵਾਇਆ ਚਾਰ ਔਰਤਾਂ ਦਾ ਜਣੇਪਾ

ਨਵੀਂ ਦਿੱਲੀ :ਬਲੀਆ ਜ਼ਿਲ੍ਹੇ ਦੇ ਬੇਰੂਆਰਬਾਰੀ ਵਿਖੇ ਸਥਿਤ ਸਰਕਾਰੀ ਸਿਹਤ ਕੇਂਦਰ ਵਿੱਚ ਮੋਬਾਈਲ ਫ਼ੋਨ ਦੀ ਰੌਸ਼ਨੀ ਵਿੱਚ ਚਾਰ ਔਰਤਾਂ ਨੂੰ ਜਣੇਪਾ ਕਰਵਾਉਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ, ਮੁੱਖ ਮੈਡੀਕਲ ਅਫ਼ਸਰ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਡਿਪਟੀ ਚੀਫ਼ ਮੈਡੀਕਲ ਅਫ਼ਸਰ ਦੀ ਅਗਵਾਈ ਵਿੱਚ ਤਿੰਨ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ।

ਮੁੱਖ ਮੈਡੀਕਲ ਅਫ਼ਸਰ ਡਾ. ਸੰਜੀਵ ਵਰਮਨ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਨਿਊਜ਼ ਮੀਡੀਆ ਰਾਹੀਂ ਜਾਣਕਾਰੀ ਮਿਲੀ ਹੈ ਕਿ ਸੋਮਵਾਰ ਰਾਤ ਨੂੰ ਬੇਰੂਆਰਬਾਰੀ ਵਿਖੇ ਸਥਿਤ ਸਰਕਾਰੀ ਸਿਹਤ ਕੇਂਦਰ ਵਿੱਚ ਚਾਰ ਗਰਭਵਤੀ ਔਰਤਾਂ ਨੂੰ ਮੋਬਾਈਲ ਫ਼ੋਨ ਦੀ ਰੌਸ਼ਨੀ ਵਿੱਚ ਜਣੇਪਾ ਕਰਵਾਇਆ ਗਿਆ।
ਵਰਮਨ ਨੇ ਕਿਹਾ ਕਿ ਇਹ ਗੱਲ ਸਾਹਮਣੇ ਆਈ ਹੈ ਕਿ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਜ਼ਿਲ੍ਹਾ ਹੈੱਡਕੁਆਰਟਰ ਤੋਂ 12 ਕਿਲੋਮੀਟਰ ਦੂਰ ਸਥਿਤ ਬੇਰੂਆਰਬਾਰੀ ਪ੍ਰਾਇਮਰੀ ਹੈਲਥ ਸੈਂਟਰ ਦਾ ਇਲੈਕਟ੍ਰਿਕ ਟਰਾਂਸਫਾਰਮਰ ਤਿੰਨ ਦਿਨ ਪਹਿਲਾਂ ਸੜ ਗਿਆ ਸੀ। ਹਾਲਾਂਕਿ, ਸਿਹਤ ਕੇਂਦਰ ਵਿੱਚ ਜਨਰੇਟਰ ਅਤੇ ਡੀਜ਼ਲ ਉਪਲਬਧ ਸੀ।

ਉਨ੍ਹਾਂ ਕਿਹਾ ਕਿ ਮਾਮਲਾ ਸਾਹਮਣੇ ਆਉਣ ਤੋਂ ਬਾਅਦ, ਉਨ੍ਹਾਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਡਿਪਟੀ ਚੀਫ਼ ਮੈਡੀਕਲ ਅਫ਼ਸਰ ਦੀ ਅਗਵਾਈ ਹੇਠ ਤਿੰਨ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ। ਵਰਮਨ ਨੇ ਕਿਹਾ ਕਿ ਜਾਂਚ ਰਿਪੋਰਟ ਮਿਲਣ ਤੋਂ ਬਾਅਦ ਦੋਸ਼ੀ ਲੋਕਾਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇਗੀ। ਰਿਪੋਰਟਾਂ ਅਨੁਸਾਰ, ਸੋਮਵਾਰ ਰਾਤ ਨੂੰ ਨੀਤੂ ਦੇਵੀ, ਮੰਜੂ ਦੇਵੀ, ਪਿੰਕੀ ਦੇਵੀ ਅਤੇ ਰਜ਼ੀਆ ਖਾਤੂਨ ਦੀ ਮੋਬਾਈਲ ਫੋਨ ਦੀ ਰੌਸ਼ਨੀ ਵਿੱਚ ਡਿਲੀਵਰੀ ਕੀਤੀ ਗਿਆ।

#HealthcareCrisis #HealthcareCrisis #GovernmentHospital #MaternalCare #HealthSystemFailure #RuralHealthcare #MobileTorchDelivery