ਸੰਗਰੂਰ: ਪਿੰਡ ਖਡਿਆਲ ਨੇੜੇ ਨਹਿਰ ’ਚ ਪਿਆ ਪਾੜ
- ਪੰਜਾਬ
- 19 Jun,2025

ਸੰਗਰੂਰ : ਸੰਗਰੂਰ ਦੇ ਪਿੰਡ ਖਡਿਆਲ ਨੇੜੇ ਬੀਤੀ ਰਾਤ ਅਚਾਨਕ ਨਹਿਰ ’ਚ ਪਾੜ ਪੈ ਗਿਆ। ਇਹ ਪਾੜ ਵੱਧਦਾ ਵੱਧਦਾ ਕਰੀਬ 50 ਫੁੱਟ ਤੱਕ ਪਹੁੰਚ ਗਿਆ । ਜਿਸ ਨਾਲ ਨੜੇਲੇ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਫ਼ਸਲ ਬਰਬਾਦ ਹੋ ਗਈ। ਮੋਹਤਬਰ ਵਿਅਕਤੀਆਂ ਨੇ ਇਸ ਦੀ ਜਾਣਕਾਰੀ ਨਹਿਰੀ ਵਿਭਾਗ ਨੂੰ ਦਿੱਤੀ। ਜਿਥੇ ਨਹਿਰੀ ਵਿਭਾਗ ਦੇ ਕਰਮਚਾਰੀ ਅਤੇ ਆਮ ਲੋਕ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕਰ ਰਹੇ ਹਨ।
ਮੌਕੇ ’ਤੇ ਮੌਜੂਦ ਪੀੜਤ ਕਿਸਾਨਾ ਨੇ ਕਿਹਾ ਕਿ ਉਨ੍ਹਾਂ ਦੀ ਤਾਜ਼ਾ ਤਾਜ਼ਾ ਲਾਈ ਝੋਨੇ ਦੀ ਫ਼ਸਲ ਬਰਬਾਦ ਹੋ ਗਈ ਹੈ ਇਸ ਲਈ ਜਦੋਂ ਇਹ ਪਾਣੀ ਸੁੱਕੇਗਾ ਤਾਂ ਫ਼ਸਲ ਦੁਬਾਰਾ ਲਗਾਉਣੀ ਪਵੇਗੀ। ਪਰ ਇਥੇ ਸਮੱਸਿਆ ਇਹ ਹੈ ਕਿ ਹੁਣ ਝੋਨੇ ਦੀ ਪਨੀਰੀ ਮਿਲਣੀ ਔਖੀ ਹੋ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਬੀਤੇ ਸਾਲ ਵੀ ਇਸੇ ਨਹਿਰ ’ਤੇ ਇਸੇ ਜਗ੍ਹਾ ’ਤੇ ਪਾੜ ਪੈ ਗਿਆ ਸੀ ਤੇ ਉਸ ਵੇਲੇ ਵੀ ਕਿਸਾਨਾਂ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਸੀ। ਕਿਸਾਨਾਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਨਹਿਰ ਦੇ ਦੋਹਾਂ ਕੰਢਿਆਂ ਨੂੰ ਮਜ਼ਬੂਤ ਕੀਤਾ ਜਾਵੇ।
#SangrurNews #CanalBreach #FloodAlert #KhadialVillage #PunjabFloods #AgricultureDamage #DisasterResponse #CanalBurst
Posted By:

Leave a Reply