ਬਿਹਾਰ ਚੋਣਾਂ : ਮਹਾਂਗਠਜੋੜ ਵੱਲੋਂ ਵੱਡੀ ਪ੍ਰੈਸ ਕਾਨਫਰੰਸ, ਮੁੱਖ ਮੰਤਰੀ ਆਹੁੱਦੇ ਦਾ ਉਮੀਦਵਾਰ ਐਲਾਨਿਆ
- ਦੇਸ਼
- (Asia/Kolkata)
– 7 ਪਾਰਟੀਆਂ ਦੇ 14 ਆਗੂ ਰਹੇ ਮੌਜੂਦ
23 ਅਕਤੂਬਰ 2025 (ਵਿਸ਼ਵ ਵਾਰਤਾ): ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਮਹਾਂਗਠਜੋੜ ਵੱਲੋਂ ਇੱਕ ਵੱਡੀ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਐਲਾਨ ਕੀਤਾ ਗਿਆ ਕਿ ਆਰਜੇਡੀ ਮੁਖੀ ਤੇਜਸਵੀ ਯਾਦਵ ਬਿਹਾਰ ਚੋਣਾਂ ਲਈ ਮਹਾਂਗਠਜੋੜ ਦਾ ਮੁੱਖ ਮੰਤਰੀ ਚਿਹਰਾ ਹੋਣਗੇ। ਕਾਂਗਰਸ ਨੇਤਾ ਅਸ਼ੋਕ ਗਹਿਲੋਤ ਨੇ ਮਹਾਂਗਠਜੋੜ ਦੀ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਜੇਕਰ ਸਰਕਾਰ ਬਣਦੀ ਹੈ ਤਾਂ ਮੁਕੇਸ਼ ਸਾਹਨੀ ਉਪ ਮੁੱਖ ਮੰਤਰੀ ਹੋਣਗੇ।
ਤੇਜਸਵੀ ਯਾਦਵ ਨੇ ਕਿਹਾ, “ਇੱਕ ਵਾਰ ਫਿਰ ਮੇਰੇ ‘ਤੇ ਆਪਣਾ ਭਰੋਸਾ ਜਤਾਉਣ ਲਈ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ। ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਉਨ੍ਹਾਂ ਦੇ ਮੇਰੇ ‘ਤੇ ਜਤਾਏ ਗਏ ਵਿਸ਼ਵਾਸ ‘ਤੇ ਖਰਾ ਉਤਰਾਂਗਾ। ਅਸੀਂ 20 ਸਾਲ ਪੁਰਾਣੀ ਅਯੋਗ ਸਰਕਾਰ ਨੂੰ ਜੜ੍ਹੋਂ ਪੁੱਟ ਦੇਵਾਂਗੇ।”
ਦੱਸ ਦਈਏ ਕਿ ਮਹਾਂਗਠਜੋੜ ਦੀ ਸਾਂਝੀ ਪ੍ਰੈਸ ਕਾਨਫਰੰਸ ਕਰੀਬ 50 ਮਿੰਟ ਚੱਲੀ। ਰਾਜਦ, ਕਾਂਗਰਸ ਅਤੇ ਵੀਆਈਪੀ ਸਮੇਤ ਸੱਤ ਪਾਰਟੀਆਂ ਦੇ ਚੌਦਾਂ ਨੇਤਾ ਸ਼ਾਮਲ ਹੋਏ। ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ। ਆਰਜੇਡੀ ਦੀ ਤਰਫੋਂ ਤੇਜਸਵੀ ਯਾਦਵ, ਅਬਦੁਲ ਬਾਰੀ ਸਿੱਦੀਕੀ, ਮਨੋਜ ਝਾਅ ਅਤੇ ਸੰਜੇ ਯਾਦਵ ਮੌਜੂਦ ਸਨ। ਕਾਂਗਰਸ ਪਾਰਟੀ ਵੱਲੋਂ ਅਸ਼ੋਕ ਗਹਿਲੋਤ, ਰਾਜੇਸ਼ ਰਾਮ, ਕ੍ਰਿਸ਼ਨਾ ਅਲਾਵਰੂ, ਪਵਨ ਖੇੜਾ ਅਤੇ ਅਭੈ ਦੂਬੇ; ਸੀਪੀਆਈ (ਐਮਐਲ) ਤੋਂ ਦੀਪਾਂਕਰ ਭੱਟਾਚਾਰੀਆ, ਵੀਆਈਪੀ ਪਾਰਟੀ ਤੋਂ ਮੁਕੇਸ਼ ਸਾਹਨੀ; ਸੀਪੀਆਈ (ਐਮ) ਤੋਂ ਲਲਨ ਚੌਧਰੀ, ਸੀਪੀਆਈ ਤੋਂ ਰਾਮਨਰੇਸ਼ ਪਾਂਡੇ ਅਤੇ ਆਲ ਇੰਡੀਆ ਪਨ ਮਹਾਸਭਾ ਨੈਸ਼ਨਲ ਤੋਂ ਆਈਪੀ ਗੁਪਤਾ ਸਟੇਜ ‘ਤੇ ਮੌਜੂਦ ਸਨ।
ਆਪਣੇ ਭਾਸ਼ਣਾਂ ਵਿੱਚ, ਹਰੇਕ ਨੇ ਮਹਾਂਗਠਜੋੜ ਦੇ ਅੰਦਰ ਏਕਤਾ ਬਾਰੇ ਗੱਲ ਕੀਤੀ। ਪ੍ਰੈਸ ਕਾਨਫਰੰਸ ਲਈ ਤਿਆਰ ਕੀਤੇ ਗਏ ਸਟੇਜ ‘ਤੇ ਪੋਸਟਰ ‘ਤੇ ਸਿਰਫ਼ ਤੇਜਸਵੀ ਯਾਦਵ ਦਾ ਚਿਹਰਾ ਹੀ ਲਗਾਇਆ ਗਿਆ ਸੀ। ਜਿਸ ਤੋਂ ਕਿਆਸਰਾਈਆਂ ਲਗਾਈਆ ਜਾ ਰਹੀਆਂ ਸਨ ਕਿ ਤੇਜਸਵੀ ਯਾਦਵ ਹੀ ਸੀਐਮ ਫੇਸ ਹੋ ਸਕਦੇ ਹਨ।
Leave a Reply