ਪਾਕਿਸਤਾਨ ਨੂੰ UNSC ਦੇ ਅਤਿਵਾਦ ਵਿਰੋਧੀ ਪੈਨਲ ਦਾ ਉਪ-ਚੇਅਰਪਰਸਨ ਨਾਮਜ਼ਦ ਕੀਤੇ ਜਾਣ ’ਤੇ ਕਾਂਗਰਸ ਵੱਲੋਂ ਟਿੱਪਣੀ
- ਰਾਸ਼ਟਰੀ
- 05 Jun,2025

ਨਵੀਂ ਦਿੱਲੀ : ਲੋਕ ਸਭਾ ਵਿਚ ਵਿਰੋਧੀ ਧਿਰ ਕਾਂਗਰਸ ਨੇ ਵੀਰਵਾਰ ਨੂੰ 15 ਮੈਂਬਰੀ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੀ ਅਤਿਵਾਦ ਵਿਰੋਧੀ ਕਮੇਟੀ ਦੇ ਉਪ-ਚੇਅਰਪਰਸਨ ਵਜੋਂ ਪਾਕਿਸਤਾਨ ਨੂੰ ਨਾਮਜ਼ਦ ਕੀਤੇ ਜਾਣ ’ਤੇ ਅਸਵੀਕਾਰਨਯੋਗ ਦੱਸਿਆ। ਪਾਕਿਸਤਾਨ ਨੂੰ 1988 ਦੀ ਮੁੱਖ ਤਾਇਬਾਨ ਪਾਬੰਦੀਆਂ ਕਮੇਟੀ ਦਾ ਉਪ-ਚੇਅਰਪਰਸਨ ਨਿਯੁਕਤ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਕਾਂਗਰਸ ਪ੍ਰਧਾਨ ਮਲੀਕਾਰਜੁਨ ਖੜਗੇ ਨੇ ਇਸ ਵਿਕਾਸ ਨੂੰ ਗਲਤ ਜਾਣਕਾਰੀ ਵਾਲਾ ਦੱਸਿਆ। ਇਹ ਕਮੇਟੀ ਅਤਿਵਾਦੀ ਸੰਗਠਨਾਂ ਅਤੇ ਉਨ੍ਹਾਂ ਦੇ ਨੇਤਾਵਾਂ ਦੀਆਂ ਜਾਇਦਾਦਾਂ ’ਤੇ ਰੋਕ, ਹਥਿਆਰਾਂ ’ਤੇ ਪਾਬੰਦੀਅਤੇ ਯਾਤਰਾ ਪਾਬੰਦੀਆਂ ਲਾਗੂ ਕਰਦੀ ਹੈ।
ਉਨ੍ਹਾਂ ਕਿਹਾ ਕਿ ਇੱਕ ਜ਼ਿੰਮੇਵਾਰ ਵਿਰੋਧੀ ਪਾਰਟੀ ਹੋਣ ਦੇ ਨਾਤੇ ਕਾਂਗਰਸ ਸਰਕਾਰ ਨੂੰ ਵਿਸ਼ਵ ਪੱਧਰ ’ਤੇ ਭਾਰਤ ਅਤੇ ਪਾਕਿਸਤਾਨ ਨੂੰ ਡੀਹਾਈਫਨੇਟ ਕਰਨ ਲਈ ਢੁਕਵੇਂ ਅਤੇ ਦ੍ਰਿੜ ਕੂਟਨੀਤਕ ਕਦਮ ਚੁੱਕਣ ਦੀ ਅਪੀਲ ਕਰਦੀ ਹੈ। ਭਾਰਤ ਨੇ ਆਈਐੱਮਐੱਫ ਅਤੇ ਏਡੀਬੀ ਸਮੇਤ ਚੋਟੀ ਦੀਆਂ ਗਲੋਬਲ ਵਿੱਤੀ ਏਜੰਸੀਆਂ ਦੁਆਰਾ ਪਾਕਿਸਤਾਨ ਨੂੰ ਕਰਜ਼ੇ ਵਧਾਉਣ ਦਾ ਵਿਰੋਧ ਕੀਤਾ ਹੈ। ਭਾਰਤ ਪਾਕਿਸਤਾਨ ਨੂੰ ਐੱਫਏਟੀਐੱਫ ਗ੍ਰੇਅ ਸੂਚੀ ਵਿੱਚ ਵਾਪਸ ਲਿਆਉਣ ਲਈ ਇੱਕ ਡੋਜ਼ੀਅਰ ਵੀ ਪੇਸ਼ ਕਰਨ ਦੀ ਤਿਆਰੀ ਕਰ ਰਿਹਾ ਹੈ। ਐੱਫਏਟੀਐੱਫ ਦੀ ਮੀਟਿੰਗ ਇਸ ਮਹੀਨੇ ਹੋਣ ਵਾਲੀ ਹੈ।
#PakistanUNSC #CongressIndia #UNSCPanel #CounterTerrorism #GlobalTerrorism #IndiaPakistan #UNPolitics #CongressReaction #InternationalSecurity #TerrorismDebate
Posted By:

Leave a Reply