ਵਿਧਾਇਕ ਧਾਲੀਵਾਲ ਨੇ ਕੀਤਾ ਵਾਰਡ ਨੰਬਰ 28 ਤੇ 33 ਦੇ ਉਮੀਦਵਾਰਾਂ ਦੇ ਦਫ਼ਤਰਾਂ ਦਾ ਉਦਘਾਟਨ

ਵਿਧਾਇਕ ਧਾਲੀਵਾਲ ਨੇ ਕੀਤਾ ਵਾਰਡ ਨੰਬਰ 28 ਤੇ 33 ਦੇ ਉਮੀਦਵਾਰਾਂ ਦੇ ਦਫ਼ਤਰਾਂ ਦਾ ਉਦਘਾਟਨ

ਫਗਵਾੜਾ : 21 ਦਸੰਬਰ ਨੂੰ ਹੋਣ ਜਾ ਰਹੀਆਂ ਕਾਰਪੋਰੇਸ਼ਨ ਫਗਵਾੜਾ ਦੀਆਂ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਦੇ ਵਾਰਡ ਨੰ. 28 ਤੋਂ ਉਮੀਦਵਾਰ ਗੁਰਪ੍ਰੀਤ ਕੌਰ ਜੰਡੂ ਤੇ ਵਾਰਡ ਨੰਬਰ 33 ਤੋਂ ਉਮੀਦਵਾਰ ਵੀਨਾ ਰਾਣੀ ਦੇ ਦਫ਼ਤਰਾਂ ਦਾ ਉਦਘਾਟਨ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਰੀਬਨ ਕੱਟ ਕੇ ਕੀਤਾ ਤੇ ਸਾਰਿਆਂ ਨੇ ਮਿਲ ਕੇ ਅਕਾਲ ਪੁਰਖ ਦੇ ਚਰਨਾਂ ’ਚ ਅਰਦਾਸ ਕੀਤੀ ਕਿ ਉਮੀਦਵਾਰਾਂ ਨੂੰ ਜਿੱਤ ਦੁਆਵੇ। ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਵਾਰਡ ਨੰ. 28 ਤੋਂ ਗੁਰਪ੍ਰੀਤ ਕੌਰ ਜੰਡੂ ਤੇ ਵਾਰਡ ਨੰ. 33 ਤੋਂ ਵੀਨਾ ਰਾਣੀ ਨੂੰ ਕਾਂਗਰਸ ਪਾਰਟੀ ਵੱਲੋਂ ਕਾਂਗਰਸ ਤੇ ਬਸਪਾ ਦੇ ਸਾਂਝੇ ਤੌਰ ’ਤੇ ਉਮੀਦਵਾਰ ਐਲਾਨਿਆ ਗਿਆ ਹੈ। ਇਹ ਦੋਵੇਂ ਉਮੀਦਵਾਰ ਪੜ੍ਹੇ-ਲਿਖੇ ਤੇ ਸੂਝਵਾਨ ਹਨ ਜੋ ਕਿ ਆਪਣੇ-ਆਪਣੇ ਇਲਾਕਿਆਂ ਦਾ ਵਧੀਆ ਢੰਗ ਨਾਲ ਵਿਕਾਸ ਕਰਵਾ ਸਕਦੇ ਹਨ। ਉਨ੍ਹਾਂ ਮੁਹੱਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਨੂੰ ਆਪਣਾ ਸਮਰਥਨ ਦੇ ਕੇ ਨਗਰ ਨਿਗਮ ’ਚ ਭੇਜਣ ਤਾਂ ਜੋ ਵਾਰਡਾਂ ਦੇ ਕੰਮ ਪਹਿਲ ਦੇ ਆਧਾਰ ’ਤੇ ਹੋ ਸਕਣ। ਇਸ ਮੌਕੇ ਸੀਨੀਅਰ ਆਗੂ ਸ਼ਰਨਜੀਤ ਸਿੰਘ ਅਰਬਨ ਅਸਟੇਟ ਨੇ ਕਿਹਾ ਕਿ ਗੁਰਪ੍ਰੀਤ ਕੌਰ ਜੰਡੂ ਤੇ ਵੀਨਾ ਰਾਣੀ ਦੋਵੇਂ ਹੀ ਬਹੁਤ ਹੀ ਸੂਝਵਾਨ ਮਹਿਲਾਵਾਂ ਹਨ ਜੋ ਕਿ ਆਪਣੇ ਵਾਰਡਾਂ ਦੀ ਪੂਰੀ ਸੰਭਾਲ ਵਿਕਾਸ ਦੇ ਕਾਰਜ ਵਧੀਆ ਢੰਗ ਨਾਲ ਕਰਵਾ ਸਕਦੀਆਂ ਹਨ। ਇਸ ਲਈ ਮੁਹੱਲਾ ਵਾਸੀਆਂ ਨੂੰ ਇਨ੍ਹਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣਾ ਚਾਹੀਦਾ ਹੈ। ਇਸ ਮੌਕੇ ਵਾਰਡ ਨੰ. 28 ਤੋਂ ਰਾਣਾ ਸਰਪੰਚ ਨੂੰ ਦਫ਼ਤਰ ਇੰਚਾਰਜ ਵੀ ਚੁਣਿਆ ਗਿਆ। ਇਸ ਮੌਕੇ ਸ਼ਰਨਜੀਤ ਸਿੰਘ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਸ਼ਰਨਜੀਤ ਸਿੰਘ, ਨਰਿੰਦਰ ਠੇਕੇਦਾਰ, ਸੁਖਪਾਲ ਸਿੰਘ ਬਿਣੰਗ, ਪਰਮਿੰਦਰ ਸਿੰਘ,ਬਿਲੂ ਖੇੜਾ, ਬਲਜੀਤ ਬੱਸਣ,ਡਾ ਅਮਰਜੀਤ, ਬਲਕਾਰ,ਇੰਦਰਜੀਤ ਸਿੰਘ ਪਨੇਸਰ,ਭੁਪਿੰਦਰ ਸਿੰਘ ਪਾਬਲਾ,ਰਣਜੀਤ ਸਿੰਘ ਸ਼ਾਲੀਮਾਰ ਗਾਰਡਨ, ਰਾਣਾ ਸਰਪੰਚ ਸਮੇਤ ਵੱਡੀ ਗਿਣਤੀ ’ਚ ਕਾਂਗਰਸ ਦੇ ਆਗੂ ਤੇ ਵਰਕਰ ਹਾਜ਼ਰ ਸਨ।