ਬੁੱਲਿਅਨ ਮਾਰਕੀਟ ‘ਚ ਹਲਚਲ, ਚਾਂਦੀ ਅਤੇ ਸੋਨੇ ਦੀਆਂ ਕੀਮਤਾਂ ਘਟੀਆਂ

ਬੁੱਲਿਅਨ ਮਾਰਕੀਟ ‘ਚ ਹਲਚਲ, ਚਾਂਦੀ ਅਤੇ ਸੋਨੇ ਦੀਆਂ ਕੀਮਤਾਂ ਘਟੀਆਂ

ਚਾਂਦੀ ਦੇ ਭਾਅ ਸੱਤਵੇਂ ਅਸਮਾਨ ‘ਤੇ ਪਹੁੰਚਣ ਤੋਂ ਬਾਅਦ ਹੁਣ ਧੜੰਮ ਕਰਕੇ ਹੇਠਾਂ ਆ ਡਿੱਗੇ ਹਨ। ਇਤਿਹਾਸ ਵਿੱਚ ਪਹਿਲੀ ਵਾਰ 19 ਜਨਵਰੀ ਨੂੰ ਚਾਂਦੀ ਦੀ ਕੀਮਤ 3 ਲੱਖ ਰੁਪਏ ਨੂੰ ਪਾਰ ਕਰ ਗਈ ਸੀ। ਇਸ ਤੋਂ ਬਾਅਦ ਲਗਾਤਾਰ ਤੇਜ਼ੀ ਦਾ ਦੌਰ ਜਾਰੀ ਰਿਹਾ ਅਤੇ ਚਾਂਦੀ 4.01 ਲੱਖ ਰੁਪਏ ਪ੍ਰਤੀ ਕਿਲੋ ਨਾਲ ਆਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ (ਆਲ-ਟਾਈਮ ਹਾਈ) ‘ਤੇ ਪਹੁੰਚ ਗਈ ਸੀ। ਪਰ ਰਿਕਾਰਡ ਉੱਚੇ ਪੱਧਰ ‘ਤੇ ਪੁੱਜਣ ਦੇ ਅਗਲੇ ਹੀ ਦਿਨ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ। ਇੱਕ ਕਿਲੋਗ੍ਰਾਮ ਚਾਂਦੀ ਦੀ ਕੀਮਤ ਅੱਜ 2.91 ਲੱਖ ਰੁਪਏ ਹੋ ਗਈ ਹੈ। 29 ਜਨਵਰੀ ਨੂੰ, ਚਾਂਦੀ ₹4.01 ਲੱਖ ਵਿੱਚ ਉਪਲਬਧ ਸੀ। ਸੋਨੇ ਦੀਆਂ ਕੀਮਤਾਂ ‘ਚ ਵੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। 10 ਗ੍ਰਾਮ ਸੋਨੇ ਦੀ ਕੀਮਤ 29 ਜਨਵਰੀ ਨੂੰ 1.69 ਲੱਖ ਰੁਪਏ ਦੇ ਮੁਕਾਬਲੇ ਅੱਜ ਘੱਟ ਕੇ 1.49 ਲੱਖ ਰੁਪਏ ਹੋ ਗਈ ਹੈ।