ਏਕਨੂਰ ਸੇਵਾ ਟਰੱਸਟ ਵੱਲੋਂ 17ਵੀਂ ਮਹਾਂ ਸ਼ਿਵਰਾਤਰੀ ਮੌਕੇ ਪੰਜ ਦਿਨਾਂ ਧਾਰਮਿਕ ਸਮਾਗਮ ਭਗਤੀ ਭਾਵ ਨਾਲ ਸੰਪੰਨ

ਏਕਨੂਰ ਸੇਵਾ ਟਰੱਸਟ ਵੱਲੋਂ 17ਵੀਂ ਮਹਾਂ ਸ਼ਿਵਰਾਤਰੀ ਮੌਕੇ ਪੰਜ ਦਿਨਾਂ ਧਾਰਮਿਕ ਸਮਾਗਮ ਭਗਤੀ ਭਾਵ ਨਾਲ ਸੰਪੰਨ

“ਏਕ ਸ਼ਾਮ ਸ਼ਿਵ ਦੇ ਨਾਮ” ਦੌਰਾਨ ਭਗਤਾਂ ਉੱਤੇ ਕੀਤੀ 100 ਕਿਲੋ ਫੁੱਲਾਂ ਦੀ ਵਰਖਾ (ਆਰ. ਕੇ. ਸੋਨੀ) – ਰਾਸ਼ਟਰੀ ਨੌਜਵਾਨ ਸੋਸ਼ਲ ਐਂਡ ਸਪੋਰਟਸ ਸੋਸਾਇਟੀ ਦੇ ਧਾਰਮਿਕ ਯੂਨਿਟ ਏਕਨੂਰ ਸੇਵਾ ਟਰੱਸਟ ਵੱਲੋਂ ਹਰ ਸਾਲ ਦੀ ਤਰ੍ਹਾਂ ਇੰਦਰਾ ਕਲੋਨੀ, ਮਜੀਠਾ ਰੋਡ ਵਿਖੇ 17ਵੀਂ ਮਹਾਂ ਸ਼ਿਵਰਾਤਰੀ ਦਾ ਪੰਜ ਦਿਨਾਂ ਧਾਰਮਿਕ ਉਤਸਵ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਵਾਰਡ ਨੰਬਰ 11 ਦੇ ਇਲਾਕੇ ਸ਼ਿਵ ਭਗਤੀ ਦੇ ਰੰਗ ਵਿੱਚ ਰੰਗੇ ਰਹੇ ਅਤੇ ਸੈਂਕੜੇ ਸ਼ਿਵ ਭਗਤਾਂ ਨੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਕੇ ਭਗਤੀਮਈ ਮਾਹੌਲ ਬਣਾਇਆ। ਸਮਾਗਮ ਦੌਰਾਨ ਹਲਕਾ ਉੱਤਰੀ ਦੇ ਵਿਧਾਇਕ ਵਿਜੇ ਕੁੰਵਰ ਪ੍ਰਤਾਪ ਸਿੰਘ, ਸਾਬਕਾ ਕਾਂਗਰਸੀ ਐਮਐਲਏ ਅਤੇ ਮੇਅਰ ਸੁਨੀਲ ਦੱਤੀ, ਆਪ ਦੇ ਸੀਨੀਅਰ ਡਿਪਟੀ ਮੇਅਰ ਪ੍ਰਿਅੰਕਾ ਸ਼ਰਮਾ, ਕਾਂਗਰਸੀ ਕੌਂਸਲਰ ਰਾਜ ਕੰਵਲਪ੍ਰੀਤ ਪਾਲ ਸਿੰਘ ਲੱਕੀ, ਸਿੰਮੀ ਬਾਬਾ ਜੀ, ਭਾਜਪਾ ਕੌਂਸਲਰ ਅਮਨ ਐਰੀ, ਭਾਜਪਾ ਕੌਂਸਲਰ ਸਰੂਤੀ ਵਿੱਜ, ਸਿਅਦ ਬਾਦਲ ਦੇ ਸੀਨੀਅਰ ਆਗੂ ਅਮਨਦੀਪ ਸਿੰਘ ਬੋਪਾਰਾਏ, ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਵਿਸ਼ਾਲ ਵਧਾਵਨ, ਪੀਐਨਬੀ ਬੈਂਕ ਦੀ ਸਹਾਇਕ ਮੈਨੇਜਰ ਸ਼ਵੀ ਵਰਮਾ ਅਤੇ ਐਲਆਈਸੀ ਦੇ ਵਿਕਾਸ ਅਧਿਕਾਰੀ ਗੋਪਾਲ ਖੋਸਲਾ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਹਾਜ਼ਰੀ ਭਰੀ। ਮਹਿਮਾਨਾਂ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਸਮਾਜਿਕ ਤੇ ਧਾਰਮਿਕ ਕਾਰਜਾਂ ਦੀ ਭਰਪੂਰ ਸਰਾਹਨਾ ਕੀਤੀ। ਟਰੱਸਟ ਦੇ ਪ੍ਰਮੁੱਖ ਸੇਵਾਦਾਰ ਅਰਵਿੰਦਰ ਵੜੈਚ ਨੇ ਦੱਸਿਆ ਕਿ ਪਿਛਲੇ 17 ਸਾਲਾਂ ਤੋਂ ਇਹ ਉਤਸਵ ਲਗਾਤਾਰ ਮਨਾਇਆ ਜਾ ਰਿਹਾ ਹੈ ਅਤੇ ਹਰ ਸਾਲ ਭਗਤਾਂ ਦੀ ਵਧਦੀ ਭਾਗੀਦਾਰੀ ਨਾਲ ਟਰੱਸਟ ਨੂੰ ਹੋਰ ਉਤਸ਼ਾਹ ਮਿਲਦਾ ਹੈ। ਉਨ੍ਹਾਂ ਕਿਹਾ ਕਿ ਭਗਤਾਂ ਦੇ ਸਹਿਯੋਗ ਅਤੇ ਉਤਸਾਹ ਨੂੰ ਦੇਖਦਿਆਂ ਟਰੱਸਟ ਟੀਮ ਅਗਲੇ ਸਾਲ ਵੀ ਇਸ ਤੋਂ ਵੱਡੇ ਪੱਧਰ ’ਤੇ ਸਮਾਗਮ ਕਰਵਾਉਣ ਲਈ ਤਿਆਰ ਰਹਿੰਦੀ ਹੈ। ਪੰਜ ਦਿਨਾਂ ਪ੍ਰੋਗਰਾਮਾਂ ਤਹਿਤ ਪਹਿਲੇ ਦਿਨ ਸ਼ਿਵ ਭੋਲੇਨਾਥ ਅਤੇ ਮਾਤਾ ਪਾਰਵਤੀ ਦੇ ਸ਼ਗੁਨ ਨਾਲ ਹਵਨ ਯੱਗ ਕੀਤਾ ਗਿਆ, ਦੂਜੇ ਦਿਨ ਮਹਿੰਦੀ-ਹਲਦੀ ਅਤੇ ਕੀਰਤਨ, ਤੀਜੇ ਦਿਨ ਲੇਡੀਜ਼ ਸੰਗੀਤ ਅਤੇ ਚੌਥੇ ਦਿਨ ਭਗਤੀਮਈ ਸਮਾਗਮ ਹੋਏ। ਪੰਜਵੇਂ ਦਿਨ ਸੁੰਦਰ ਸਜਾਈ ਪਾਲਕੀ ਨਾਲ ਢੋਲ-ਤਾਸਿਆਂ ਦੀ ਧੁਨ ’ਤੇ ਸ਼ਿਵ ਭੋਲੇਨਾਥ ਦੇ ਨਾਮ ਦੀ ਜਾਗੋ ਕੱਢੀ ਗਈ, ਜੋ ਇੰਦਰਾ ਕਲੋਨੀ ਤੋਂ ਸ਼ੁਰੂ ਹੋ ਕੇ ਪ੍ਰੇਮ ਨਗਰ, ਗੁਲਮੋਹਰ ਐਵਨਿਊ, ਹਰਗੋਬਿੰਦ ਐਵਨਿਊ, ਮਜੀਠਾ ਰੋਡ, ਗਰੀਨ ਫੀਲਡ ਅਤੇ ਨਿਊ ਗ੍ਰੀਨ ਫੀਲਡ ਰਾਹੀਂ ਵਾਪਸ ਇੰਦਰਾ ਕਲੋਨੀ ਪਹੁੰਚ ਕੇ ਸੰਪੰਨ ਹੋਈ। ਜਾਗੋ ਦਾ ਰਸਤੇ ਵਿੱਚ 21 ਥਾਵਾਂ ’ਤੇ ਲੰਗਰ ਭੰਡਾਰਿਆਂ ਅਤੇ ਫੁੱਲਾਂ ਦੀ ਵਰਖਾ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਅੰਤਿਮ ਦਿਨ ਪੂਰੇ ਦਿਨ ਅਟੁੱਟ ਲੰਗਰ ਤੋਂ ਬਾਅਦ ਸ਼ਾਮ 5:30 ਤੋਂ 11 ਵਜੇ ਤੱਕ “ਏਕ ਸ਼ਾਮ ਸ਼ਿਵ ਦੇ ਨਾਮ” ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਮਸ਼ਹੂਰ ਧਾਰਮਿਕ ਗਾਇਕ ਰਜੇਸ਼ ਰਾਜੂ ਐਂਡ ਪਾਰਟੀ ਛੇਹਰਟਾ, ਜਾਗਰਣ ਗਾਇਕ ਸੰਨੀ ਸਿੰਘ ਅਤੇ ਗੌਰਵ ਆਰਟ ਗਰੁੱਪ ਦੇ ਕਲਾਕਾਰਾਂ ਨੇ ਭਜਨਾਂ ਨਾਲ ਭਗਤਾਂ ਨੂੰ ਨਿਹਾਲ ਕੀਤਾ। ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨਾਂ ਅਤੇ ਸ਼ਿਵ ਭਗਤਾਂ ਉੱਤੇ 100 ਕਿਲੋ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਇਸ ਮੌਕੇ ਪਵਿੱਤਰਜੋਤ ਵੜੈਚ, ਆਸ਼ਾ ਰਾਣੀ, ਲਵਲੀਨ ਵੜੈਚ, ਸਿਧਾਰਥ ਅਰੋੜਾ, ਡਾ. ਨਵਦੀਪ ਸ਼ਰਮਾ, ਰੰਜਨ ਸ਼ਰਮਾ, ਰਜਿੰਦਰ ਸ਼ਰਮਾ, ਕਮਲ ਸ਼ਰਮਾ, ਰਾਜੇਸ਼ ਸਿੰਘ ਜੋੜਾ, ਜਤਿੰਦਰ ਅਰੋੜਾ, ਦੇਵ ਸ਼ਰਮਾ, ਰਵੀ ਸ਼ੰਕਰ, ਜਸਪਾਲ ਸਿੰਘ, ਹੁਸ਼ਿਆਰ ਸਿੰਘ, ਰਜਿੰਦਰ ਸਿੰਘ, ਮਨਵਿੰਦਰ ਸਿੰਘ, ਨਰਿੰਦਰ ਸਿੰਘ, ਸ਼ਿਵਮ ਸ਼ਰਮਾ, ਅਰਜੁਨ ਚੋਪੜਾ, ਅਰਜੁਨ ਮਦਾਨ, ਕ੍ਰਿਸ਼ਨਾ, ਅਭਿਸ਼ੇਕ, ਆਯੂਸ਼, ਮਨਜੀਤ, ਰਮੇਸ਼ ਚੋਪੜਾ, ਜਾਨਵੀ ਕਨਿਕਾ, ਅਮਿਤਾ ਸ਼ਰਮਾ, ਸ਼ਿਖਾ, ਯਸ਼ਿਕਾ ਸ਼ਰਮਾ, ਨੀਲੂ, ਸ਼ੈਲੀ, ਕੋਮਲ, ਮੁੰਨਾ, ਵਿਸ਼ਾਲੀ, ਤਾਨੀਆ, ਜੋਤੀ ਸਮੇਤ ਸੈਂਕੜੇ ਸ਼ਿਵ ਭਗਤ ਮੌਜੂਦ ਸਨ।