ਥਾਣੇਦਾਰ ਕਰਤਾਰ ਸਿੰਘ ਸੈਣੀ ਨਹੀਂ ਰਹੇ
- ਪੰਜਾਬ
- (Asia/Kolkata)
ਬਲਾਚੌਰ, 24 ਮਈ - ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਅਤੇ ਸੇਵਾਮੁਕਤ ਇੰਸਪੈਕਟਰ ਪੰਜਾਬ ਪੁਲਿਸ ਸ. ਕਰਤਾਰ ਸਿੰਘ ਸੈਣੀ (90) ਰਾਤੀਂ 1 ਵਜੇ ਸਦੀਵੀਂ ਵਿਛੋੜਾ ਦੇ ਗਏ। ਉਨ੍ਹਾਂ ਦੇ ਸਪੁੱਤਰ ਜਸਵਿੰਦਰ ਸਿੰਘ ਐੱਸ. ਡੀ. ਓ. ਟਿਊਬਵੈੱਲ ਕਾਰਪੋਰੇਸ਼ਨ, ਸੁਰਿੰਦਰਜੀਤ ਸਿੰਘ ਗੋਨੀ ਅਤੇ ਹਰਭਜਨ ਸਿੰਘ ਯੂ. ਐੱਸ. ਏ. ਮੁਤਾਬਕ ਕਰਤਾਰ ਸਿੰਘ ਸੈਣੀ ਦਾ ਅੰਤਿਮ ਸਸਕਾਰ ਕਰੀਬ ਦੁਪਹਿਰ ਕਰੀਬ 12.30 ਵਜੇ ਕਮੇਟੀ ਘਰ ਬਲਾਚੌਰ ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਸਵ. ਕਰਤਾਰ ਸਿੰਘ ਸੈਣੀ 'ਅਜੀਤ' ਪ੍ਰਕਾਸ਼ਨ ਸਮੂਹ ਦੇ ਪ੍ਰਬੰਧਕੀ ਸੰਪਾਦਕ ਸ. ਬਰਜਿੰਦਰ ਸਿੰਘ ਹਮਦਰਦ ਜੀ ਦੇ ਮਾਮਾ ਜੀ ਸਨ।
Leave a Reply