ਗਾਇਕ ਗੁਰਬਖਸ਼ ਸ਼ੌਂਕੀ ਦੇ ਗਾਏ ਨਵੇਂ ਸਿੰਗਲ ਟਰੈਕ ਦੀ ਸ਼ੂਟਿੰਗ ਮੁਕੰਮਲ

ਗਾਇਕ ਗੁਰਬਖਸ਼ ਸ਼ੌਂਕੀ ਦੇ ਗਾਏ ਨਵੇਂ ਸਿੰਗਲ ਟਰੈਕ ਦੀ ਸ਼ੂਟਿੰਗ ਮੁਕੰਮਲ

(ਜਗਸੀਰ ਸਿੰਘ) - ਪੰਜਾਬੀ ਸੰਗੀਤ ਜਗਤ ਵਿੱਚ ਸਥਾਪਿਤ ਗਾਇਕ ਗੁਰਬਖਸ਼ ਸ਼ੌਂਕੀ ਪਿਛਲੇ ਲੰਮੇ ਸਮੇਂ ਤੋਂ ਆਪਣੇ ਗਾਏ ਹੋਏ ਗੀਤਾਂ ਕਰਕੇ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰ ਰਿਹਾ ਹੈ ਗਾਇਕ ਗੁਰਬਖਸ਼ ਸ਼ੌਂਕੀ ਦੇ ਗੀਤਾਂ ਨੂੰ ਸੁਣ ਕੇ ਮਨ ਨੂੰ ਸਕੂਨ ਮਿਲਦਾ ਹੈ ਗਾਇਕ ਗੁਰਬਖਸ਼ ਸ਼ੌਂਕੀ ਪਿਛਲੇ ਚਾਰ ਦਹਾਕਿਆਂ ਤੋ ਪੰਜਾਬੀ ਸੱਭਿਆਚਾਰ ਦੀ ਸੇਵਾ ਨਿਰੰਤਰ ਕਰਦਾ ਆ ਰਿਹਾ ਹੈ ਹੁਣ ਫਿਰ ਤੋਂ ਆਪਣੀ ਬੁਲੰਦ ਆਵਾਜ਼ ਵਿੱਚ ਇੱਕ ਨਵਾਂ ਗੀਤ ਤਿਆਰ ਕਰ ਰਿਹਾ ਹੈ ਗਾਇਕ ਗੁਰਬਖਸ਼ ਸ਼ੌਂਕੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੇਰੇ ਗਾਏ ਹੋਏ ਨਵੇਂ ਸਿੰਗਲ ਟਰੈਕ ਦਾ ਮਿਊਜ਼ਿਕ ਸੰਗੀਤਕਾਰ ਲਾਲ ਕਮਲ ਵੱਲੋਂ ਤਿਆਰ ਕੀਤਾ ਗਿਆ ਹੈ ਇਸ ਨਵੇਂ ਸਿੰਗਲ ਟਰੈਕ ਦੀ ਸ਼ੂਟਿੰਗ ਸਮਾਜ ਸੇਵੀ ਪ੍ਰਧਾਨ ਛੱਜੂ ਸਿੰਘ ਕਾਲਵੰਜਾਰਾ ਦੀ ਹਵੇਲੀ ਦੇ ਨਾਲ ਨਾਲ ਹੋਰ ਵੀ ਖੁਬਸੂਰਤ ਲੋਕੇਸਨਾਂ ਤੇ ਕੀਤੀ ਗਈ ਹੈ ।ਗਾਇਕ ਗੁਰਬਖਸ਼ ਸ਼ੌਂਕੀ ਦੀ ਆਵਾਜ਼ ਵਿੱਚ ਰਿਕਾਰਡ ਹੋਏ ਨਵੇਂ ਸਿੰਗਲ ਟਰੈਕ ਨੂੰ ਗੀਤਕਾਰ ਲੱਖਾ ਸੂਰਾਪੁਰੀਆ ਦੀ ਕਲਮ ਤੋਂ ਲਿਖਿਆ ਗਿਆ ਹੈ ਇਸ ਨਵੇਂ ਸਿੰਗਲ ਟਰੈਕ ਦੀ ਵੀਡੀਓ ਗੱਗੀ ਸਿੰਘ ਦੀ ਰਹਿਨੁਮਾਈ ਹੇਠ ਤਿਆਰ ਕੀਤੀ ਗਈ ਹੈ ਇਸ ਨਵੇਂ ਸਿੰਗਲ ਟਰੈਕ ਦੀ ਵੀਡੀਓ ਵਿੱਚ ਮਨਜੀਤ ਸ਼ਰਮਾ ਜੇ.ਈ. ਸਾਹਿਬ, ਪੱਤਰਕਾਰ ਅਸ਼ੋਕ ਮਸਤੀ, ਗੁਰਪਿਆਰ ਕਾਲਵੰਜਾਰਾ ਪ੍ਰਧਾਨ, ਰਾਮ ਜਵਾਹਰ ਵਾਲਾ, ਮੰਚ ਸੰਚਾਲਕ ਗੁਰਮੇਲ ਗਿੱਲ, ਗਾਇਕ ਜਗਦੀਸ਼ ਡਸਕਾ, ਅਸ਼ੋਕ ਮਸਤੀ ਦੇ ਸਪੁੱਤਰ ਭੁਪੇਸ਼ ਮਸਤੀ ਇਸ ਗੀਤ ਦੇ ਮੁੱਖ ਪਾਤਰ ਹਨ ਪ੍ਰਧਾਨ ਰਕੇਸ਼ ਗਰਗ, ਅਤੇ ਸਮਾਜ ਸੇਵੀ ਪ੍ਰਧਾਨ ਛੱਜੂ ਸਿੰਘ ਕਾਲਵੰਜਾਰਾ ਦੇ ਪਰਿਵਾਰ ਵੱਲੋਂ ਇਸ ਗੀਤ ਨੂੰ ਤਿਆਰ ਕਰਨ ਵਿੱਚ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਗਿਆ ਹੈ।