ਇੰਡੋਨੇਸ਼ੀਆ ਦੌਰੇ ਦੌਰਾਨ PM ਮੋਦੀ ਨੇ ਪ੍ਰੰਬਨਨ ਮੰਦਰ ਬਹਾਲੀ ਪ੍ਰੋਜੈਕਟ ਦਾ ਕੀਤਾ ਉਦਘਾਟਨ
- ਦੇਸ਼
- (Asia/Kolkata)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਇੰਡੋਨੇਸ਼ੀਆ ਦੇ ਯੋਗਕਾਰਤਾ ਸ਼ਹਿਰ ਵਿੱਚ ਸਥਿਤ ਦੇਸ਼ ਦੇ ਸਭ ਤੋਂ ਵੱਡੇ ਹਿੰਦੂ ਮੰਦਰ ਪ੍ਰੰਬਨਨ ਦਾ ਦੌਰਾ ਕੀਤਾ। ਇਸ ਮੌਕੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਦੋਵਾਂ ਆਗੂਆਂ ਨੇ ਪ੍ਰੰਬਨਨ ਮੰਦਰ ਦੇ ਸੰਭਾਲ ਅਤੇ ਬਹਾਲੀ ਪ੍ਰੋਜੈਕਟ ਦਾ ਸਾਂਝੇ ਤੌਰ ‘ਤੇ ਉਦਘਾਟਨ ਕੀਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਮੰਦਰ ਵਿੱਚ ਦਰਸ਼ਨ ਕਰਕੇ ਧਾਰਮਿਕ ਸ਼ਰਧਾ ਪ੍ਰਗਟਾਈ। ਮੰਦਰ ਕੰਪਲੈਕਸ ਵਿੱਚ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਹਮੇਸ਼ਾ ਕਿਸੇ ਨਾ ਕਿਸੇ ਰੂਪ ਵਿੱਚ ਭਗਵਾਨ ਸ਼ਿਵ ਨਾਲ ਜੁੜਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸੋਮਨਾਥ, ਕਾਸ਼ੀ ਵਿਸ਼ਵਨਾਥ, ਕੇਦਾਰਨਾਥ ਧਾਮ ਅਤੇ ਉਜੈਨ ਦੇ ਮਹਾਕਾਲ ਮੰਦਰ ਤੋਂ ਬਾਅਦ ਹੁਣ ਪ੍ਰੰਬਨਨ ਮੰਦਰ ਦੇ ਵਿਕਾਸ ਨਾਲ ਜੁੜਨਾ ਵੀ ਉਨ੍ਹਾਂ ਲਈ ਸੌਭਾਗ ਦੀ ਗੱਲ ਹੈ। ਇਸ ਦੌਰੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਇੰਡੋਨੇਸ਼ੀਆ ਤੋਂ ਆਸਟ੍ਰੇਲੀਆ ਦੇ ਮੈਲਬੌਰਨ ਲਈ ਰਵਾਨਾ ਹੋ ਗਏ ਹਨ। ਉਹ 8 ਤੋਂ 10 ਜੁਲਾਈ ਤੱਕ ਆਸਟ੍ਰੇਲੀਆ ਦੇ ਦੌਰੇ ‘ਤੇ ਰਹਿਣਗੇ, ਜਿੱਥੇ ਵੱਖ-ਵੱਖ ਅਧਿਕਾਰਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ।
Leave a Reply