ਵਧ ਰਹੀ ਠੰਢ ਕਾਰਨ ਪੰਜਾਬ ’ਚ ਮੌਸਮ ਅਲਰਟ, ਸਾਵਧਾਨ ਰਹਿਣ ਲਈ ਸਲਾਹ
- ਪੰਜਾਬ
- (Asia/Kolkata)
ਬੁੱਧਵਾਰ ਸਵੇਰੇ ਚੰਡੀਗੜ੍ਹ ਸੰਘਣੀ ਧੁੰਦ ਦੀ ਚਾਦਰ ’ਚ ਲਿਪਟਿਆ ਨਜ਼ਰ ਆਇਆ। ਧੁੰਦ ਇਨੀ ਸੀ ਕਿ ਸੜਕਾਂ ’ਤੇ ਲੋਕਾਂ ਨੂੰ ਨਜ਼ਰ ਵੀ ਘੱਟ ਆ ਰਿਹਾ ਸੀ, ਜਿਸ ਨਾਲ ਸਕੂਲ ਜਾਣ ਵਾਲੇ ਬੱਚਿਆਂ, ਦਫ਼ਤਰ ਜਾਣ ਵਾਲੇ ਕਰਮਚਾਰੀਆਂ ਤੇ ਵਾਹਨ ਚਾਲਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸੜਕਾਂ ‘ਤੇ ਵਾਹਨਾਂ ਦੀ ਰਫ਼ਤਾਰ ਹੌਲੀ ਰਹੀ ਅਤੇ ਕਈ ਲੋਕ ਦੇਰ ਨਾਲ ਆਪਣੇ ਮੰਜ਼ਿਲਾਂ ਤੱਕ ਪਹੁੰਚੇ।
ਮੌਸਮ ਵਿਭਾਗ ਨੇ ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਇਲਾਕਿਆਂ ਲਈ ਅਗਲੇ ਦੋ ਦਿਨਾਂ ਤੱਕ ਸੰਘਣੀ ਧੁੰਦ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਹੈ। ਵਿਭਾਗ ਦੇ ਬੁਲੇਟਿਨ ਮੁਤਾਬਕ ਬੁੱਧਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 8.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸ਼ਹਿਰ ਦਾ ਮੌਸਮ ਪੂਰੀ ਤਰ੍ਹਾਂ ਸਾਧਾਰਨ ਰਿਹਾ। ਸਵੇਰ ਅਤੇ ਸ਼ਾਮ ਨੂੰ ਹਲਕੀ ਠੰਡ ਮਹਿਸੂਸ ਹੋਈ, ਪਰ ਦਿਨ ਚੜ੍ਹਦੇ ਹੀ ਤੇਜ਼ ਧੁੱਪ ਨਿਕਲ ਆਈ। ਦੁਪਹਿਰ ਵੇਲੇ ਧੁੱਪ ਕਾਰਨ ਠੰਡ ਦਾ ਅਸਰ ਘੱਟ ਰਿਹਾ ਅਤੇ ਪਾਰਕਾਂ ਤੇ ਖੁੱਲ੍ਹੇ ਸਥਾਨਾਂ ‘ਤੇ ਲੋਕਾਂ ਦੀ ਚੰਗੀ-ਖਾਸੀ ਚਹਿਲ-ਪਹਿਲ ਵੇਖਣ ਨੂੰ ਮਿਲੀ। ਹਾਲਾਂਕਿ ਬੁੱਧਵਾਰ ਨੂੰ ਦਿਨ ਭਰ ਠੰਡੀ ਹਵਾਵਾਂ ਚਲਦੀਆਂ ਰਹੀਆਂ।
ਆਉਣ ਵਾਲੇ ਦਿਨਾਂ ’ਚ ਵਧੇਗੀ ਠੰਢ
ਮੌਸਮ ਵਿਗਿਆਨੀਆਂ ਅਨੁਸਾਰ ਦਸੰਬਰ ਦੇ ਆਉਣ ਵਾਲੇ ਦਿਨਾਂ ’ਚ ਕੜਾਕੇ ਦੀ ਸਰਦੀ ਦਾ ਦੌਰ ਸ਼ੁਰੂ ਹੋ ਸਕਦਾ ਹੈ। ਅਗਲੇ 24 ਘੰਟਿਆਂ ’ਚ ਸਰਦੀ ਦੇ ਉੱਤਰੀ-ਪੂਰਬੀ ਇਲਾਕਿਆਂ ’ਚ ਵਧਣ ਦੀ ਸੰਭਾਵਨਾ ਹੈ, ਜਿਸ ਕਾਰਨ ਕੋਹਰੇ ਤੇ ਠੰਢ ’ਚ ਹੋਰ ਵਾਧਾ ਹੋ ਸਕਦਾ ਹੈ। ਅਗਲੇ ਦੋ ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ 22 ਤੋਂ 25 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 8 ਤੋਂ 9 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ।
Leave a Reply