ਕਿਸਾਨ ਵਿਰੋਧੀ ਕਾਨੂੰਨ ਬਣਨ ਨਹੀਂ ਦਿਆਂਗੇ ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ
- ਪੰਜਾਬ
- (Asia/Kolkata)
(ਰਾਜਵਿੰਦਰ ਸੰਧੂ )ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਜ਼ਿਲ੍ਹਾ ਲੁਧਿਆਣਾ ਵਿਚ ਜਗਰਾਂਓ,ਰਾਏਕੋਟ,ਸਿੱਧਵਾਂ ਬੇਟ,ਸੁਧਾਰ,ਜੋਧਾਂ,ਪਾਇਲ,ਦੋਰਾਹਾ ਅਤੇ ਸ਼ਹਿਰਾ ਵਿੱਚ ਦਿੱਲੀ ਸੰਘਰਸ਼ ਦੀ ਪੰਜਵੀਂ ਵਰੇਗੰਢ ਤੇ ਪੂਰੇ ਭਾਰਤ ਵਿੱਚ ਟਰੈਕਟਰ ਪਰੇਡ ਕੀਤੀ ਗਈ। ਜਗਰਾਂਓ ਵਿੱਚ ਕੀਤੀ ਪਰੇਡ ਵਿਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਕੇਂਦਰ ਸਰਕਾਰ ਲਗਾਤਾਰ ਕਿਸਾਨ ਮਜ਼ਦੂਰ ਅਤੇ ਆਮ ਲੋਕਾਂ ਮਾਰਨ ਲਈ ਕਾਰਪੋਰੇਟਾ ਦੇ ਹੱਕ ਵਿੱਚ ਨਵੇਂ ਤੋਂ ਨਵੇਂ ਕਾਨੂੰਨ ਬਣਾਉਣ ਲਈ ਤੱਤਪਰ ਰਹਿੰਦੀ ਹੈ।ਬਿਜਲੀ ਸੋਧ ਬਿੱਲ,ਬੀਜ ਬਿੱਲ,ਲੇਬਰ ਕੋਡ ਲੈਂਡ ਪੂਲਿੰਗ ਪਾਲਿਸੀ ਵੱਡੇ ਸ਼ਹਿਰਾ ਦੇ ਲਾਗਲੇ ਪਿੰਡਾਂ ਨੂੰ ਕਾਰਪੋਰੇਸ਼ਨਾ ਨਾਲ ਜੋੜਨਾ ਅਤੇ ਸਰਕਾਰੀ ਜਾਇਦਾਦਾ ਨੂੰ ਕਾਰਪੋਰੇਟਾ ਨੂੰ ਵੇਚਣ ਦੇ ਮਨਸੂਬੇ ਕਾਮਯਾਬ ਨਹੀ ਹੋਣ ਦਿਆਂਗੇ। ਅੱਜ ਦੀ ਟਰੈਕਟਰ ਪਰੇਡ ਪਸ਼ੂ ਮੰਡੀ ਜਗਰਾਂਓ ਤੋਂ ਸ਼ੁਰੂ ਹੋ ਕੇ ਅਲੀਗੜ੍ਹ ਪੁਲ ਦੇ ਥੱਲੇ ਦੀ ਕੱਚਾ ਮਲਕ ਚੌੰਕ ਕਚਿਹਰੀ ਚੌਂਕ ਚੋ ਹੋ ਕੇ ਝਾਂਸੀ ਰਾਣੀ ਚੌਕ ਕੋਲ ਟਰੈਕਟਰ ਪਰੇਡ ਦੀ ਸਮਾਪਤੀ ਕੀਤੀ ਗਈ। ਇਸ ਪਰੇਡ ਵਿਚ ਜਿਲ੍ਹਾ ਸਕੱਤਰ ਬਚਿੱਤਰ ਸਿੰਘ ਜਨੇਤਪੁਰਾ ਜਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਮਨਜਿੰਦਰ ਸਿੰਘ ਮੋਰਕਰੀਮਾ ਬਲਾਕ ਪ੍ਰਧਾਨ ਹਰਜੀਤ ਸਿੰਘ ਜੌਹਲ ਬਲਾਕ ਪ੍ਰਧਾਨ ਹਰਚੰਦ ਸਿੰਘ ਢੌਲਣ-ਜਗਰਾੳ ਦਲਵੀਰ ਸਿੰਘ ਬੁਰਜ ਕੁਲਾਰਾ ਜਗਤਾਰ ਸਿੰਘ ਚੀਮਾਂ ਜਗਤਾਰ ਸਿੰਘ ਸਰਪੰਚ ਮਲਕ ਸੁਖਵਿੰਦਰ ਸਿੰਘ ਸਰਪੰਚ ਜਗਰਾਂਓ ਪੱਤੀ ਮਲਕ ਕਲਦੀਪ ਸਿੰਘ ਗੁਰੂਸਰ ਕਾਉਂਕੇ ਇਕਬਾਲ ਸਿੰਘ ਲੀਲਾਂ ਥਲਦੇਵ ਸਿੰਘ ਢੋਲਣ ਕਰਨੈਲ ਸਿੰਘ ਸਰਪੰਚ ਤਰਸੇਮ ਸਿੰਘ ਡੱਲਾ ਕਲਦੀਪ ਸਿੰਘ ਚਕਰ ਲਾਡੀ ਹਠੂਰ ਕਲਦੀਪ ਸਿੰਘ ਕਾਊੰਕੇ ਸਰਗਣ ਸਿੰਘ ਰਸੂਲਪੁਰ ਮੀਤਾ ਪ੍ਰਧਾਨ ਡਾਂਗੀਆ ਭਜਾ ਹੰਸਰਾ ਜਸਪ੍ਰੀਤ ਸਿੰਘ ਚੀਮਾਂ ਗੁਰਇਕਬਾਲ ਸਿੰਘ ਰੂਮੀ ਗੁਰਦੀਪ ਸਿੰਘ ਹਾਂਸ ਹਰਬੰਸ ਸਿੰਘ ਬਾਰਦੇਕੇ ਡਾ.ਸ਼ਿਗਾਰਾ ਸਿੰਘ ਕੋਠੇ ਪੋਨਾ ਬਲਦੇਵ ਸਿੰਘ ਛੱਜਾਵਾਲ ਸਾਧੂ ਸਿੰਘ ਲੱਖਾ ਸਾਧੂ ਸਿੰਘ ਸਰਪੰਚ ਮਾਣੂੰਕੇ ਸੁੱਖੀ ਮੱਲਾ ਚਮਕੌਰ ਸਿੰਘ ਲੰਮਾ ਸਤਿਨਾਮ ਸਿੰਘ ਬੱਸੂਵਾਲ ਦਲੀਪ ਸਿੰਘ ਚੀਮਾਂ ਹਾਜ਼ਰ ਸਨ।
Leave a Reply