ਅਸੀਂ ਤਾਮਿਲਨਾਡੂ ਦੇ ਲੋਕਾਂ ਅਤੇ ਕਿਸਾਨਾਂ ਦੀ ਨਿਮਰਤਾ ਨਾਲ ਕਰਾਂਗੇ ਸੇਵਾ- ਸ਼ਿਵਰਾਜ ਸਿੰਘ ਚੌਹਾਨ
- ਰਾਸ਼ਟਰੀ
- 11 Mar,2025

ਨਵੀਂ ਦਿੱਲੀ : ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਦਨ ਵਿਚ ਬੋਲਦੇ ਹੋਏ ਕਿਹਾ ਕਿ ਮੈਂ ਖੁਦ ਦੋ ਵਾਰ ਤਾਮਿਲਨਾਡੂ ਗਿਆ ਹਾਂ, ਇਕ ਵਾਰ ਖੇਤੀਬਾੜੀ ਵਿਭਾਗ ਦੇ ਕੰਮ ਲਈ ਅਤੇ ਇਕ ਵਾਰ ਪੇਂਡੂ ਵਿਕਾਸ ਲਈ। ਹੁਣ ਮੈਂ ਕੋਈ ਦੋਸ਼ ਨਹੀਂ ਲਗਾ ਰਿਹਾ ਪਰ ਦੋਵਾਂ ਮੌਕਿਆਂ ’ਤੇ ਨਾ ਤਾਂ ਪੇਂਡੂ ਵਿਕਾਸ ਮੰਤਰੀ ਅਤੇ ਨਾ ਹੀ ਖੇਤੀਬਾੜੀ ਮੰਤਰੀ ਮੇਰੀ ਮੀਟਿੰਗ ਵਿਚ ਆਏ।
ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਕੇਂਦਰ ਸਰਕਾਰ ਲਾਭ ਪ੍ਰਦਾਨ ਕਰਨ ਲਈ ਵਚਨਬੱਧ ਹੈ। ਅਸੀਂ ਤਾਮਿਲਨਾਡੂ ਦੇ ਮਹਾਨ ਲੋਕਾਂ ਨੂੰ ਸਲਾਮ ਕਰਦੇ ਹਾਂ, ਤਾਮਿਲ ਸੱਭਿਆਚਾਰ ਨੂੰ ਸਲਾਮ ਕਰਦੇ ਹਾਂ, ਤਾਮਿਲ ਭਾਸ਼ਾ ਨੂੰ ਸਲਾਮ ਕਰਦੇ ਹਾਂ, ਅਸੀਂ ਸਾਰੇ ਭਾਰਤ ਮਾਤਾ ਦੇ ਪੁੱਤਰ ਹਾਂ, ਵਿਤਕਰੇ ਦਾ ਕੋਈ ਸਵਾਲ ਹੀ ਨਹੀਂ ਹੈ। ਅਸੀਂ ਤਾਮਿਲਨਾਡੂ ਦੇ ਲੋਕਾਂ ਅਤੇ ਕਿਸਾਨਾਂ ਦੀ ਨਿਮਰਤਾ ਨਾਲ ਸੇਵਾ ਕਰਾਂਗੇ।
Posted By:

Leave a Reply