ਕੁਸਮਾ ਮੁਲਾਂਕਣ ’ਤੇ ਚਰਚਾ ਲਈ 29 ਜਨਵਰੀ ਨੂੰ ਕਾਰਨੀ–ਪ੍ਰੀਮੀਅਰਜ਼ ਬੈਠਕ

ਕੁਸਮਾ ਮੁਲਾਂਕਣ ’ਤੇ ਚਰਚਾ ਲਈ 29 ਜਨਵਰੀ ਨੂੰ ਕਾਰਨੀ–ਪ੍ਰੀਮੀਅਰਜ਼ ਬੈਠਕ

ਓਟਵਾ, ਇਸ ਮਹੀਨੇ ਦੇ ਅੰਤ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਦੇਸ਼ ਦੇ ਪ੍ਰੀਮੀਅਰਜ਼ ਨਾਲ ਅਹਿਮ ਮੁਲਾਕਾਤ ਕੀਤੇ ਜਾਣ ਦੀ ਸੰਭਾਵਨਾ ਹੈ। ਇਹ ਬੈਠਕ ਖ਼ਾਸ ਤੌਰ ’ਤੇ ਕੈਨੇਡਾ, ਅਮਰੀਕਾ ਅਤੇ ਮੈਕਸਿਕੋ ਵਿਚਾਲੇ ਹੋਏ ਟਰੇਡ ਅਗਰੀਮੈਂਟ—ਕੁਸਮਾ (CUSMA)—ਦੇ ਇਸ ਸਾਲ ਦੇ ਅੰਤ ਵਿੱਚ ਹੋਣ ਵਾਲੇ ਮੁਲਾਂਕਣ ਨੂੰ ਧਿਆਨ ਵਿੱਚ ਰੱਖ ਕੇ ਬੁਲਾਈ ਜਾ ਰਹੀ ਹੈ। ਸਰਕਾਰ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਕੀਤੇ ਖੁਲਾਸੇ ਮੁਤਾਬਕ, ਇਸ ਸਬੰਧ ਵਿੱਚ ਇਸ ਸਾਲ ਮੰਤਰੀਆਂ ਦੀ ਪਹਿਲੀ ਅਧਿਕਾਰਕ ਮੀਟਿੰਗ 29 ਜਨਵਰੀ ਨੂੰ ਹੋਵੇਗੀ। ਮੀਟਿੰਗ ਦੌਰਾਨ ਕੇਂਦਰ ਅਤੇ ਸੂਬਿਆਂ ਦੇ ਪ੍ਰਤੀਨਿਧੀ ਕੁਸਮਾ ਨਾਲ ਜੁੜੇ ਆਰਥਿਕ ਪ੍ਰਭਾਵਾਂ, ਵਪਾਰਕ ਤਰਜੀਹਾਂ ਅਤੇ ਕੈਨੇਡਾ ਦੇ ਹਿੱਤਾਂ ਦੀ ਸੁਰੱਖਿਆ ’ਤੇ ਵਿਚਾਰ-ਵਟਾਂਦਰਾ ਕਰਨਗੇ।