ਅਮਰੀਕਾ ਤੋਂ ਅੱਜ ਹੋਰ ਭਾਰਤੀ Deport, ਲਿਸਟ ‘ਚ ਇੱਕ ਗੈਂਗਸਟਰ ਵੀ ਸ਼ਾਮਿਲ

ਅਮਰੀਕਾ ਤੋਂ ਅੱਜ ਹੋਰ ਭਾਰਤੀ Deport, ਲਿਸਟ ‘ਚ ਇੱਕ ਗੈਂਗਸਟਰ ਵੀ ਸ਼ਾਮਿਲ

ਚੰਡੀਗੜ੍ਹ, – ਅਮਰੀਕਾ ਤੋਂ ਅੱਜ ਹੋਰ ਭਾਰਤੀਆਂ ਨੂੰ ਡਿਪੋਰਟ (Breaking) ਕੀਤਾ ਗਿਆ ਹੈ। ਜਿਨ੍ਹਾਂ ‘ਚ ਇੱਕ ਗੈਂਗਸਟਰ ਵੀ ਸ਼ਾਮਿਲ ਹੈ। ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਤੋਂ ਕੁੱਲ 209 ਭਾਰਤੀਆਂ ਨੂੰ ਡਿਪੋਰਟ ਕੀਤਾ ਹੈ। ਇਨ੍ਹਾਂ ‘ਚ ਇੱਕ ਗੈਂਗਸਟਰ ਅਮਨ ਭੈਂਸਵਾਲ ਵੀ ਸ਼ਾਮਿਲ ਹੈ। ਮਿਲੀ ਜਾਣਕਾਰੀ ਅਨੁਸਾਰ ਗੈਂਗਸਟਰ ਅਮਨ ਭੈਂਸਵਾਲ ਨੂੰ ਆਉਂਦਿਆਂ ਹੀ STF ਨੇ ਦਿੱਲੀ ਹਵਾਈ ਅੱਡੇ ਤੋਂ ਹਿਰਾਸਤ ‘ਚ ਲੈ ਲਿਆ ਹੈ। ਅਮਨ ਭੈਂਸਵਾਲ ਜੋ ਕਿ ਕਈ ਸੰਗੀਨ ਜ਼ੁਰਮਾਂ ਵਿੱਚ ਲੋੜੀਂਦਾ ਸੀ, ਅੱਜ ਅਮਰੀਕਾ ਤੋਂ ਡਿਪੋਰਟ ਹੋ ਕੇ ਦਿੱਲੀ ਹਵਾਈ ਅੱਡੇ ‘ਤੇ ਪਹੁੰਚਿਆ। ਇਸ ਦੌਰਾਨ ਹਰਿਆਣਾ ਪੁਲਸ ਦੀ STF ਦੀ ਟੀਮ ਨੇ ਅਮਨ ਭੈਂਸਵਾਲ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ। ਸੁਰੱਖਿਆ ਦੇ ਮੱਦੇਨਜ਼ਰ ਏਅਰਪੋਰਟ ਦੇ ਬਾਹਰ ਭਾਰੀ ਪੁਲਸ ਬਲ ਤਾਇਨਾਤ ਕੀਤਾ ਗਿਆ ਸੀ। ਇਹ ਸਾਰੇ ਡਿਪੋਰਟ ਕੀਤੇ ਭਾਰਤੀ ਅੱਜ ਦਿੱਲੀ ਹਵਾਈ ਅੱਡੇ ‘ਤੇ ਉਤਰੇ ਸੋਨੀਪਤ ਦੇ ਪਿੰਡ ਭੈਂਸਵਾਲ ਕਲਾਂ ਦਾ ਰਹਿਣ ਵਾਲਾ ਅਮਨ ਭੈਂਸਵਾਲ ਵਿਰੁੱਧ ਕਤਲ ਅਤੇ ਜਬਰੀ ਵਸੂਲੀ ਸਮੇਤ 10 ਤੋਂ ਵੱਧ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਅਮਨ ਨੇ ਇੱਕ ਜਾਅਲੀ ਪਤੇ ‘ਤੇ ਪਾਸਪੋਰਟ ਪ੍ਰਾਪਤ ਕੀਤਾ ਅਤੇ 2025 ਵਿੱਚ ਅਮਰੀਕਾ ਭੱਜ ਗਿਆ ਸੀ। ਜਦੋਂ ਤੋਂ ਟਰੰਪ ਨੇ ਸੱਤਾ ਸੰਭਾਲੀ ਹੈ ਉਸ ਤੋਂ ਬਾਅਦ ਗੈਰ ਕਾਨੂੰਨੀ ਪ੍ਰਵਾਸੀਆਂ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਉੱਥੇ ਰੱਖਣ ਦੀ ਥਾਂ ਉਨ੍ਹਾਂ ਦੇ ਮੂਲ ਦੇਸ਼ ‘ਚ ਡਿਪੋਰਟ (Breaking) ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀ ਵਾਪਿਸ ਆਏ ਹਨ।