ਸੋਨਮ ਬਾਜਵਾ ਮਸਜਿਦ ਵਿਵਾਦ ’ਚ ਮੌਲਾਨਾ ਕੋਲੋਂ ਮੁਆਫ਼ੀ ਦੀ ਅਪੀਲ

ਸੋਨਮ ਬਾਜਵਾ ਮਸਜਿਦ ਵਿਵਾਦ ’ਚ ਮੌਲਾਨਾ ਕੋਲੋਂ ਮੁਆਫ਼ੀ ਦੀ ਅਪੀਲ

ਪੰਜਾਬੀ ਅਦਾਕਾਰਾ ਸੋਨਮ ਬਾਜਵਾ (Punjab) ਨੇ ਫਤਿਹਗੜ੍ਹ ਸਾਹਿਬ ਦੀ ਮਸਜਿਦ ਭਗਤ ਸਦਨਾ ਕਸਾਈ ਵਿਖੇ ਪੰਜਾਬੀ ਫਿਲਮ “ਪਿਟ ਸਿਆਪਾ” ਦੇ ਇੱਕ ਗੀਤ ਦੀ ਸ਼ੂਟਿੰਗ ਦੌਰਾਨ ਹੋਏ ਧਾਰਮਿਕ ਵਿਵਾਦ ਲਈ ਮੁਆਫ਼ੀ ਮੰਗੀ ਹੈ।

ਅਦਾਕਾਰਾ ਸੋਨਮ ਬਾਜਵਾ ਬਾਜਵਾ ਅਤੇ ਨਿਰਮਾਤਾ ਬਲਵਿੰਦਰ ਸਿੰਘ ਜੰਜੂਆ ਸਮੇਤ ਪੂਰੀ ਟੀਮ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਦੇ ਸਾਹਮਣੇ ਪੇਸ਼ ਹੋਈ ਅਤੇ ਬਿਨਾਂ ਸ਼ਰਤ ਲਿਖਤੀ ਮੁਆਫ਼ੀ ਮੰਗੀ। ਦੱਸ ਦਈਏ ਕਿ ਫਿਲਮ ਦੇ ਅਮਲੇ ਨੇ 12 ਨਵੰਬਰ ਨੂੰ ਅਣਜਾਣੇ ਵਿੱਚ ਮਸਜਿਦ ਦੇ ਅੰਦਰ ਸ਼ੂਟਿੰਗ ਕੀਤੀ ਸੀ, ਜਿਸ ਨਾਲ ਵਿਵਾਦ ਪੈਦਾ ਹੋ ਗਿਆ ਸੀ।