ਅੰਬਾਲਾ DC ਦਫ਼ਤਰ ’ਚ ਧਮਾਕੇ ਦੀ ਧਮਕੀ, ਜ਼ਿਲ੍ਹਾ ਮੈਜਿਸਟਰੇਟ ਅੰਬਾਲਾ ਨੇ ਦਫ਼ਤਰ ਬੰਦ ਕਰਨ ਦੇ ਦਿੱਤੇ ਹੁਕਮ
- ਪੰਜਾਬ
- 21 May,2025

ਅੰਬਾਲਾ : ਅੱਜ ਸਵੇਰੇ ਅੰਬਾਲਾ ਡੀਸੀ ਦਫ਼ਤਰ ਦੇ ਅਧਿਕਾਰਤ ਮੇਲ ਆਈਡੀ 'ਤੇ ਇੱਕ ਧਮਕੀ ਭਰਿਆ ਈਮੇਲ ਪ੍ਰਾਪਤ ਹੋਇਆ ਜਿਸ ਵਿੱਚ ਲਿਖਿਆ ਸੀ ਕਿ ਅੰਬਾਲਾ ਡੀਸੀ ਦਫ਼ਤਰ ਨੂੰ ਆਰਡੀਐਕਸ ਨਾਲ ਉਡਾ ਦਿੱਤਾ ਜਾਵੇਗਾ। ਇਸ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਅਤੇ ਡੀਸੀ ਦਫ਼ਤਰ ਨੂੰ 12 ਵਜੇ ਤੱਕ ਬੰਦ ਕਰ ਦਿੱਤਾ ਗਿਆ।
ਅਜੈ ਤੋਮਰ ਡਿਪਟੀ ਕਮਿਸ਼ਨਰ ਅੰਬਾਲਾ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਹਰ ਜਗ੍ਹਾ ਜਾਂਚ ਕੀਤੀ ਪਰ ਉੱਥੇ ਅਜਿਹਾ ਕੁਝ ਨਹੀਂ ਮਿਲਿਆ। ਜਾਂਚ ਦੌਰਾਨ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਜਿਸ ਤੋਂ ਬਾਅਦ ਦੁਪਹਿਰ 12 ਵਜੇ ਦੇ ਕਰੀਬ ਦਫ਼ਤਰ ਖੋਲ੍ਹਿਆ ਗਿਆ ਅਤੇ ਕੰਮ ਸੁਚਾਰੂ ਢੰਗ ਨਾਲ ਸ਼ੁਰੂ ਹੋ ਗਿਆ।

#AmbalaDCOffice #BombThreat #OfficeClosed #DistrictMagistrate #AmbalaNews #SecurityAlert #BreakingNews #PunjabHaryanaUpdates
Posted By:

Leave a Reply