ਇੰਟਰਨੈਸ਼ਨਲ ਮੈਰਾਥਨ ਕਾਰਨ PGI ਗੇਟ ਬੰਦ, ਮਰੀਜ਼ਾਂ ਲਈ ਐਡਵਾਈਜ਼ਰੀ ਜਾਰੀ

ਇੰਟਰਨੈਸ਼ਨਲ ਮੈਰਾਥਨ ਕਾਰਨ PGI ਗੇਟ ਬੰਦ, ਮਰੀਜ਼ਾਂ ਲਈ ਐਡਵਾਈਜ਼ਰੀ ਜਾਰੀ

ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGIMER) ਵੱਲੋਂ ਐਲਾਨ ਕੀਤਾ ਗਿਆ ਹੈ ਕਿ ਸ਼ਹਿਰ ਵਿੱਚ ਟ੍ਰੈਫਿਕ ਪ੍ਰਬੰਧਾਂ ਦੇ ਚਲਦੇ 1 ਮਾਰਚ (ਐਤਵਾਰ) ਨੂੰ ਸਵੇਰੇ 4 ਵਜੇ ਤੋਂ 10 ਵਜੇ ਤੱਕ ਸੰਸਥਾ ਦਾ ਮੁੱਖ ਗੇਟ ਬੰਦ ਰਹੇਗਾ। ਇਹ ਟ੍ਰੈਫਿਕ ਐਡਵਾਈਜ਼ਰੀ Chandigarh International Marathon ਦੇ ਮੱਦੇਨਜ਼ਰ ਜਾਰੀ ਕੀਤੀ ਗਈ ਹੈ, ਜੋ ਸਵੇਰੇ 7 ਵਜੇ ਸੈਕਟਰ-1 ਸਥਿਤ ਚੰਡੀਗੜ੍ਹ ਕਲੱਬ ਤੋਂ ਸ਼ੁਰੂ ਹੋਵੇਗੀ। ਇਸ ਦੌਰਾਨ ਸ਼ਹਿਰ ਵਿੱਚ ਵੱਖ-ਵੱਖ ਰੂਟਾਂ ‘ਤੇ ਟ੍ਰੈਫਿਕ ਵਿੱਚ ਬਦਲਾਅ ਕੀਤੇ ਜਾਣਗੇ। ਹਸਪਤਾਲ ਪ੍ਰਸ਼ਾਸਨ ਅਨੁਸਾਰ ਮਰੀਜ਼ਾਂ, ਸਟਾਫ਼ ਅਤੇ ਆਉਣ ਵਾਲੇ ਹੋਰ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਹਸਪਤਾਲ ਪਹੁੰਚਣ ਲਈ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ। ਇਸ ਸਮੇਂ ਦੌਰਾਨ ਸੈਕਟਰ-11 ਵਾਲਾ ਗੇਟ ਅਤੇ ਹੋਰ ਨਿਰਧਾਰਿਤ ਗੇਟ ਖੁੱਲ੍ਹੇ ਰਹਿਣਗੇ, ਤਾਂ ਜੋ ਐਮਰਜੈਂਸੀ ਸੇਵਾਵਾਂ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹਿਣ। ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਅਸੁਵਿਧਾ ਤੋਂ ਬਚਣ ਲਈ ਆਪਣੀ ਯਾਤਰਾ ਸਮੇਂ ਸਿਰ ਯੋਜਨਾ ਬਣਾਕੇ ਕਰਨ। ਸਵੇਰੇ 10 ਵਜੇ ਤੋਂ ਬਾਅਦ ਮੁੱਖ ਗੇਟ ਰਾਹੀਂ ਆਵਾਜਾਈ ਮੁੜ ਆਮ ਤਰ੍ਹਾਂ ਬਹਾਲ ਕਰ ਦਿੱਤੀ ਜਾਵੇਗੀ।