ਪੰਡਿਤ ਜਵਾਹਰ ਲਾਲ ਨਹਿਰੂ ਨੂੰ ਸੋਨੀਆ ਗਾਂਧੀ, ਕਾਂਗਰਸ ਪ੍ਰਧਾਨ ਤੇ ਕਾਂਗਰਸ ਪਾਰਟੀ ਵਲੋਂ ਸ਼ਰਧਾਂਜਲੀ ਭੇਟ

ਪੰਡਿਤ ਜਵਾਹਰ ਲਾਲ ਨਹਿਰੂ ਨੂੰ ਸੋਨੀਆ ਗਾਂਧੀ, ਕਾਂਗਰਸ ਪ੍ਰਧਾਨ ਤੇ ਕਾਂਗਰਸ ਪਾਰਟੀ ਵਲੋਂ ਸ਼ਰਧਾਂਜਲੀ ਭੇਟ

ਨਵੀਂ ਦਿੱਲੀ : ਕਾਂਗਰਸ ਸੰਸਦੀ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ 61ਵੀਂ ਬਰਸੀ ’ਤੇ ਉਨ੍ਹਾਂ ਦੀ ਯਾਦਗਾਰ ਸ਼ਾਂਤੀ ਵਨ ਵਿਖੇ ਫੁੱਲ ਭੇਟ ਕੀਤੇ। ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਵੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਉਨ੍ਹਾਂ ਨੂੰ ਆਧੁਨਿਕ ਭਾਰਤ ਦਾ ਸ਼ਿਲਪਕਾਰ ਕਿਹਾ। ਉਨ੍ਹਾਂ ਕਿਹਾ ਕਿ 21ਵੀਂ ਸਦੀ ਦੇ ਭਾਰਤ ਦੀ ਕਲਪਨਾ ਪੰਡਿਤ ਜਵਾਹਰ ਲਾਲ ਨਹਿਰੂ ਦੇ ਯੋਗਦਾਨ ਤੋਂ ਬਿਨਾਂ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਪੋਸਟ ਸਾਂਝੀ ਕਰ ਕਿਹਾ ਕਿ ਆਧੁਨਿਕ ਭਾਰਤ ਦੇ ਸਿਰਜਣਹਾਰ, ਲੋਕਤੰਤਰ ਦੇ ਨਿਡਰ ਰਖਵਾਲੇ, ਭਾਰਤ ਨੂੰ ਜ਼ੀਰੋ ਤੋਂ ਸਿਖਰ ’ਤੇ ਲੈ ਜਾਣ ਵਾਲੇ, ਭਾਰਤ ਨੂੰ ਵਿਗਿਆਨਕ, ਆਰਥਿਕ, ਉਦਯੋਗਿਕ ਅਤੇ ਵੱਖ-ਵੱਖ ਖੇਤਰਾਂ ਵਿਚ ਵਿਕਸਤ ਕਰਨ ਵਾਲੇ, ਦੇਸ਼ ਨੂੰ ਲਗਾਤਾਰ ‘ਅਨੇਕਤਾ ਵਿਚ ਏਕਤਾ’ ਦਾ ਸੰਦੇਸ਼ ਦੇਣ ਵਾਲੇ, ਸਾਡੇ ਪ੍ਰੇਰਨਾ ਸਰੋਤ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਬਰਸੀ ’ਤੇ ਨਿਮਰ ਸ਼ਰਧਾਂਜਲੀ। ਜਵਾਹਰ ਲਾਲ ਨਹਿਰੂ ਨੂੰ ਯਾਦ ਕਰਦੇ ਹੋਏ, ਕਾਂਗਰਸ ਨੇ ਆਪਣੇ ਅਧਿਕਾਰਤ ਐਕਸ ਹੈਂਡਲ ’ਤੇ ਕਿਹਾ, ‘‘ਉਨ੍ਹਾਂ ਦੀ ਬਰਸੀ ’ਤੇ, ਅਸੀਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ, ਪੰਡਿਤ ਜਵਾਹਰ ਲਾਲ ਨਹਿਰੂ ਦਾ ਸਨਮਾਨ ਕਰਦੇ ਹਾਂ, ਜਿਨ੍ਹਾਂ ਦੇ ਦ੍ਰਿਸ਼ਟੀਕੋਣ ਨੇ ਆਧੁਨਿਕ ਭਾਰਤ ਨੂੰ ਆਕਾਰ ਦਿੱਤਾ। ਲੋਕਤੰਤਰ, ਧਰਮ ਨਿਰਪੱਖਤਾ ਅਤੇ ਵਿਗਿਆਨਕ ਸੁਭਾਅ ਦੇ ਉਨ੍ਹਾਂ ਦੇ ਆਦਰਸ਼ ਸਾਡੇ ਅੱਗੇ ਵਧਣ ਦੇ ਰਾਹ ’ਤੇ ਚੱਲਦੇ ਰਹਿੰਦੇ ਹਨ। ਉਨ੍ਹਾਂ ਦੀ ਬੇਮਿਸਾਲ ਵਿਰਾਸਤ ਅਤੇ ਲੀਡਰਸ਼ਿਪ ਨੂੰ ਦਿਲੋਂ ਸ਼ਰਧਾਂਜਲੀ।’’

#JawaharlalNehru #NehruJayanti #CongressParty #SoniaGandhi #TributeToNehru #IndianHistory #FirstPMOfIndia #LegacyOfNehru #NehruRemembered #CongressLeadership