ਚੋਣ ਮੁਹਿੰਮ ਦੌਰਾਨ ਆਸ਼ੂ ਅਤੇ ਪੁਲਿਸ ਵਿਚਾਲੇ ਤਕਰਾਰ
- ਪੰਜਾਬ
- 18 Jun,2025

ਲੁਧਿਆਣਾ : ਲੁਧਿਆਣਾ (Ludhiana) ਪੱਛਮੀ ਹਲਕੇ ਵਿੱਚ ਉਪ ਚੋਣ ਤੋਂ ਪਹਿਲਾਂ ਵੱਡੀ ਖਬਰ ਸਾਹਮਣੇ ਆਈ ਹੈ। ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੀ ਪੁਲਿਸ ਮੁਲਾਜ਼ਮਾਂ ਨਾਲ ਝੜਪ ਹੋ ਗਈ। ਇਸਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ।
ਜਾਣਕਾਰੀ ਅਨੁਸਾਰ ਲੁਧਿਆਣਾ ਦੇ ਜਵਾਹਰ ਨਗਰ ਕੈਂਪ ਇਲਾਕੇ ਵਿੱਚ ਵੋਟਾਂ ਤੋਂ ਇਕ ਦਿਨ ਪਹਿਲਾਂ ਕਾਂਗਰਸੀਆਂ ਨੇ ਇੱਕ ਵਿਅਕਤੀ ਨੂੰ ਰਾਸ਼ਨ ਵੰਡਦੇ ਹੋਏ ਫੜ ਲਿਆ। ਉਹ ਵਿਅਕਤੀ ਆਪਣਾ ਐਕਟਿਵਾ ਸਕੂਟਰ ਛੱਡ ਕੇ ਭੱਜ ਗਿਆ। ਝਗੜਾ ਵਧਣ ‘ਤੇ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ।ਸੂਚਨਾ ਮਿਲਣ ‘ਤੇ ਕਾਂਗਰਸੀ ਉਮੀਦਵਾਰ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੀ ਉੱਥੇ ਪਹੁੰਚ ਗਏ, ਜਿੱਥੇ ਉਨ੍ਹਾਂ ਦੀ ਪੁਲਿਸ ਅਧਿਕਾਰੀਆਂ ਨਾਲ ਤਿੱਖੀ ਬਹਿਸ ਹੋਈ। ਕਾਂਗਰਸੀ ਆਗੂਆਂ ਵੱਲੋਂ ਪੁਲਿਸ ਤੇ ਧੱਕੇਸ਼ਾਹੀ ਦੇ ਆਰੋਪ ਵੀ ਲਗਾਏ ਗਏ ਹਨ।
ਦੱਸ ਦਈਏ ਕਿ ਜਵਾਹਰ ਨਗਰ ਕੈਂਪ ਵਿੱਚ ਕੱਲ੍ਹ ਰਾਤ 10 ਵਜੇ ਵੀ ਹੰਗਾਮਾ ਹੋਇਆ ਸੀ। ਕਾਂਗਰਸੀ ਵਰਕਰਾਂ ਦੇ ਅਨੁਸਾਰ, ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕੁਝ ਇਲਾਕਿਆਂ ਵਿੱਚ ਲੋਕਾਂ ਨੂੰ ਰਾਸ਼ਨ ਅਤੇ ਸੂਟ ਵੰਡੇ ਜਾ ਰਹੇ ਹਨ। ਸੂਚਨਾ ਮਿਲਦੇ ਹੀ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਮੌਕੇ ‘ਤੇ ਪਹੁੰਚ ਗਈ। ਮਮਤਾ ਆਸ਼ੂ ਨੇ ਰਾਸ਼ਨ ਵੰਡਦੇ ਸਮੇਂ ਇੱਕ ਔਰਤ ਅਤੇ ਉਸਦੇ ਸਾਥੀ ਨੂੰ ਰੰਗੇ ਹੱਥੀਂ ਫੜਿਆ। ਔਰਤ ਰਾਸ਼ਨ ਸੜਕ ‘ਤੇ ਛੱਡ ਕੇ ਆਪਣਾ ਮੂੰਹ ਲੁਕਾ ਕੇ ਭੱਜ ਗਈ ਸੀ।
#BharatBhushanAshu #CongressVsPolice #ElectionClash #PunjabElections #LudhianaWest #PoliticalTension #DemocracyUnderFire #PolicePoliticsClash
Posted By:

Leave a Reply