ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ
- ਸੰਗਰੂਰ
- (Asia/Kolkata)
(ਜਗਸੀਰ ਸਿੰਘ)- ਜ਼ਿਲਾ ਸਿੱਖਿਆ ਅਫ਼ਸਰ ਸੰਗਰੂਰ ਸ੍ਰੀਮਤੀ ਤਰਵਿੰਦਰ ਕੌਰ, ਉਪ ਜ਼ਿਲਾ ਸਿੱਖਿਆ ਅਫ਼ਸਰ ਸ੍ਰੀਮਤੀ ਮਨਜੀਤ ਕੌਰ ਅਤੇ ਬਲਾਕ ਨਾਡਲ ਅਫ਼ਸਰ ਸ੍ਰੀਮਤੀ ਮਨਦੀਪ ਕੌਰ ਦੀ ਅਗਵਾਈ ਹੇਠ ਚੀਮਾ ਬਲਾਕ ਦੇ ਅਧੀਨ ਆਉਂਦੇ ਸਕੂਲ,ਸ਼ਹੀਦ ਸ. ਭਗਵਾਨ ਸਿੰਘ ਸਰਕਾਰੀ ਸੀਨਿਅਰ ਸੈਕੇਂਡਰੀ ਸਮਾਰਟ ਸਕੂਲ (ਲੜਕੀਆਂ) ਲੌਂਗੋਵਾਲ ਦਾ ਅੱਠਵੀਂ ਜਮਾਤ ਦਾ ਸੈਸ਼ਨ 2025- 26 ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਸਕੂਲ ਦਾ ਨਤੀਜਾ 100% ਰਿਹਾ। ਸੁਮਨਪ੍ਰੀਤ ਕੌਰ ਸਪੁੱਤਰੀ ਗੁਰਪ੍ਰੀਤ ਸਿੰਘ ਨੇ 96.3% (578/ 600)ਅੰਕ ਹਾਸਿਲ ਕਰਕੇ ਪਹਿਲਾ ਸਥਾਨ ਪ੍ਰਾਪਤ ਕਰਦੇ ਹੋਏ ਸਕੂਲ ਦਾ ਨਾਮ ਚਮਕਾਇਆ। ਦੂਜਾ ਸਥਾਨ ਰਮਨਪ੍ਰੀਤ ਕੌਰ ਸਪੁੱਤਰੀ ਅੰਮ੍ਰਿਤਪਾਲ ਸਿੰਘ ਨੇ 94.6%(568/600) ਅੰਕ ਨਾਲ ਅਤੇ ਤੀਜਾ ਸਥਾਨ ਅਮੋਲਪ੍ਰੀਤ ਕੌਰ ਸਪੁੱਤਰੀ ਗੁਰਨਾਮ ਸਿੰਘ ਨੇ 91.3%(548/600) ਅੰਕ ਨਾਲ ਹਾਸਿਲ ਕੀਤਾ। ਇਸ ਤੋਂ ਇਲਾਵਾ ਸਕੂਲ ਦੀਆਂ 15 ਵਿਦਿਆਰਥਣਾਂ ਦਾ ਨਤੀਜਾ 80% ਤੋਂ ਵੱਧ ਰਿਹਾ। ਇਸ ਮੌਕੇ ਤੇ ਪ੍ਰਿੰਸੀਪਲ ਸ਼੍ਰੀਮਤੀ ਕਰਮਜੀਤ ਕੌਰ ਅਤੇ ਸਮੂਹ ਸਟਾਫ ਮੈਂਬਰਾਂ ਵੱਲੋਂ ਬੱਚਿਆਂ ਨੂੰ ਇਨਾਮ ਦੇ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ।
Leave a Reply