50 ਕਰੋੜ ਦੀ ਠੱਗੀ ਦੇ ਕੇਸ 'ਚ ਮੁਲਜ਼ਮ ਮੋਹਾਲੀ 'ਚ ਕਾਬੂ

50 ਕਰੋੜ ਦੀ ਠੱਗੀ ਦੇ ਕੇਸ 'ਚ ਮੁਲਜ਼ਮ ਮੋਹਾਲੀ 'ਚ ਕਾਬੂ

ਮੋਹਾਲੀ : ਮੋਹਾਲੀ ਦੇ ਸਾਈਬਰ ਸੈੱਲ ਨੂੰ ਵੱਡੀ ਸਫ਼ਲਤਾ ਮਿਲੀ ਹੈ। ਸਾਈਬਰ ਸੈੱਲ ਨੇ ਲੋਕਾਂ ਨੂੰ ਧੋਖਾਧੜੀ ਕਰਨ ਵਾਲਾ ਗੈਰ ਕਾਨੂੰਨੀ ਕਾਲ ਸੈਂਟਰ ਦੇ ਇਕ ਮਹਿਲਾ ਸਮੇਤ 8 ਵਿਅਕਤੀਆਂ ਨੂੰ ਕਾਬੂ ਕੀਤਾ ਹੈ।ਸਾਈਬਰ ਅਪਰਾਧ ਥਾਣਾ ਮੁਹਾਲੀ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਮੁਹਾਲੀ ਦੇ ਸੈਕਟਰ 91 ਦੇ ਵਿੱਚ ਚੱਲ ਰਹੇ ਗੈਰ ਕਾਨੂੰਨੀ ਕਾਲ ਸੈਂਟਰ ਦਾ ਪਰਦਾਫ਼ਾਸ ਕੀਤਾ ਹੈ। ਸੈਂਟਰ ਰਾਹੀਂ ਲੋਕਾਂ ਨਾਲ ਲਗਭਗ 50 ਕਰੋੜ ਦੀ ਠੱਗੀ ਮਾਰੀ ਗਈ
ਜਾਣਕਾਰੀ ਦਿੰਦਿਆਂ ਸਾਈਬਰ ਡੀਐਸਪੀ ਰੁਪਿੰਦਰ ਸੋਹੀ ਨੇ ਦੱਸਿਆ ਕਿ ਇੱਕ ਗੁਪਤ ਸੂਚਨਾ ਦੇ ਅਧਾਰ ਤੇ ਮੁਹਾਲੀ ਦੇ ਸੈਕਟਰ 91 ਵਿੱਚ ਇਹ ਕਾਲ ਸੈਂਟਰ ਚੱਲ ਰਿਹਾ ਸੀ ਜਿਹੜੇ ਭੋਲੇ ਭਾਲੇ ਲੋਕਾਂ ਨੂੰ ਆਪਣੀਆਂ ਗੱਲਾਂ ਵਿੱਚ ਲੈ ਕੇ ਉਹਨਾਂ ਤੋਂ ਲੱਖਾਂ ਰੁਪਿਆ ਠੱਗੀ ਮਾਰ ਲੈਂਦੇ ਸੀ

ਉਨ੍ਹਾਂ ਦੱਸਿਆ ਹੈ ਕਿ ਠਗਾਂ ਵਿੱਚੋਂ ਮਹਾਰਾਸ਼ਟਰ, ਜੰਮੂ ਕਸ਼ਮੀਰ, ਅਰੁਣਾਚਲ ਪ੍ਰਦੇਸ਼, ਪੱਛਮੀ ਬੰਗਾਲ, ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਇਹ ਦੱਸੇ ਜਾ ਰਹੇ ਹਨ ਪੁਲਿਸ ਹੁਣ ਇਹਨਾਂ ਦਾ ਰਿਮਾਂਡ ਲੈ ਕੇ ਇਹਨਾਂ ਤੋਂ ਹੋਰ ਮੁਢਲੀ  ਪੁੱਛਗਿੱਛ ਚ ਕੀਤੀ ਜਾਵੇਗੀ। ਮੁਲਜ਼ਮਾਂ ਕੋਲੋਂ 12 ਲੈਪਟਾਪ, 14 ਮੋਬਾਈਲ ਤੇ ਇਕ ਕਾਰ ਗੱਡੀ ਬਰਾਮਦ ਕੀਤੀ ਗਈ ਹੈ।

#CyberCrime #FraudArrest #MohaliNews #50CroreScam #CyberCellSuccess #PunjabPolice #OnlineFraud #FinancialScam #CyberSecurity #CrimeNews