ਪੰਜਾਬ ਨੰਬਰਦਾਰਾ ਯੂਨੀਅਨ ਤਹਿਸੀਲ ਜਗਰਾਉ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਜਗਰਾਉਂ ਵਿਖੇ ਹੋਈ

ਪੰਜਾਬ ਨੰਬਰਦਾਰਾ ਯੂਨੀਅਨ  ਤਹਿਸੀਲ ਜਗਰਾਉ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਜਗਰਾਉਂ ਵਿਖੇ ਹੋਈ

{ਰਾਜਵਿੰਦਰ ਸੰਧੂ)ਅੱਜ ਪੰਜਾਬ ਨੰਬਰਦਾਰਾ ਯੂਨੀਅਨ ਰਜਿ: (643) ਤਹਿਸੀਲ ਜਗਰਾਉ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਜਗਰਾਉਂ ਵਿਖੇ ਹੋਈ। ਇਸ ਮੀਟਿੰਗ ਵਿੱਚ ਲੇਖਾ-ਜੋਖਾ ਕਰਨ ਉਪਰੰਤ ਅਤੇ ਨਵੇਂ ਬਣੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਅਤੇ ਨਵੇਂ ਬਣੇ ਨੰਬਰਦਾਰ ਹਰਵਿੰਦਰ ਸਿੰਘ ਧੋਥੜ ,ਗੁਰਇਕਬਾਲ ਸਿੰਘ ਧੋਥੜ, ਬੂਟਾ ਸਿੰਘ ਅਖਾੜਾ , ਹਰਪ੍ਰੀਤ ਸਿੰਘ ਤਲਵੰਡੀ ਖੁਰਦ ,ਲਖਵੀਰ ਸਿੰਘ ਹਾਂਸ ਕਲਾਂ , ਗੁਰਪ੍ਰੀਤ ਕੌਰ ਪਿੰਡ ਹਾਂਸ ਕਲਾਂ ਨੂੰ ਜੀ ਅਇਆ ਕਿਹਾ। ਮੀਟਿੰਗ ਵਿੱਚ ਨੰਬਰਦਾਰ ਯੂਨੀਅਨ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਡੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਲਾਗੂ ਕੀਤੀਆਂ ਜਾਣ ਅਤੇ ਮਾਣ ਭੱਤਾ ਵੀ ਵਧਾ ਕੇ 5000/- ਰੁਪਏ ਕੀਤਾ ਜਾਵੇ , ਜੇਕਰ ਸਰਕਾਰ ਨੇ ਯੂਨੀਅਨ ਦੀਆਂ ਮੰਗਾ ਨਾ ਮੰਨਿਆ ਤਾਂ ਆਉਣ ਵਾਲੀਆਂ ਵੋਟਾਂ ਵਿਚ ਸਰਕਾਰ ਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪਏਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੇਲ ਸਿੰਘ ਸ਼ੇਰਪੁਰ ਕਲਾਂ, ਜਗਦੇਵ ਸਿੰਘ ਗੁਰੂਸਰ, ਬਲਵੀਰ ਸਿੰਘ ਸਵੱਦੀ ਕਲਾਂ, ਅਰਸ਼ਪ੍ਰੀਤ ਸਿੰਘ ਸਰਾਂ, ਕੈਪਟਨ ਦਰਸ਼ਨ ਸਿੰਘ, ਛਾਗਾ ਸਿੰਘ ਬੋਦਲਵਾਲਾ, ਬਲਵੀਰ ਸਿੰਘ ਮਲਕ, ਚਮਕੌਰ ਸਿੰਘ ਸ਼ੇਖੁਪੁਰਾ, ਹਰਭਜਨ ਸਿੰਘ ਤਲਵੰਡੀ, ਸੁਖਦੇਵ ਸਿੰਘ ਸਿੱਧਵਾਂ ਕਲਾਂ, ਕੁਲਵੰਤ ਸਿੰਘ ਡੂੰਮੀ, ਸ਼ਮਸ਼ੇਰ ਸਿੰਘ ਅਗਵਾੜ ਲੋਪੋਂ, ਸੁਰਜੀਤ ਸਿੰਘ ਬੁਰਜ ਕੁਲਾਰਾ, ਬਲਦੇਵ ਸਿੰਘ ਤਲਵੰਡੀ, ਸ਼ਿੰਗਾਰਾ ਸਿੰਘ ਤਲਵੰਡੀ, ਦਰਸ਼ਨ ਸਿੰਘ ਸ਼ੇਖੂਪੁਰਾ ,ਹਰਸਿਮਰਨਪ੍ਰੀਤ ਸਿੰਘ ਹਾਂਸ ਕਲਾਂ ,ਲਖਵੀਰ ਸਿੰਘ ਹਾਂਸ ਕਲਾਂ, ਮਨਜੀਤ ਸਿੰਘ ਡੱਲਾ, , ਹਰਭਜਨ ਸਿੰਘ ਤਲਵੰਡੀ ਕਲਾਂ, ਹਾਕਮ ਸਿੰਘ ਡੱਲਾ, ਅਮਰਜੀਤ ਸਿੰਘ ਮੱਲ੍ਹਾ, ਮਨਪ੍ਰੀਤ ਸਿੰਘ ਮੀਰਪੁਰ ਹਾਂਸ , ਕੁਲਜੀਤ ਸਿੰਘ ਸਵੱਦੀ ਕਲਾਂ , ਗੁਰਪਾਲ ਸਿੰਘ ਮੀਰਪੁਰ, ਮਹਿੰਦਰਪਾਲ ਸਿੰਘ ਅਗਵਾੜ ਪੰਨਾ ਤੇ ਬਲਵੰਤ ਸਿੰਘ ਤਲਵੰਡੀ ਖੁਰਦ , ਪਰਮਿੰਦਰ ਸਿੰਘ ਕਾਉਂਕੇ , ਹਰਦੀਪ ਸਿੰਘ ਕਾਉਂਕੇ ,ਸ਼ਿੰਗਾਰਾ ਸਿੰਘ ਤਲਵੰਡੀ ਕਲਾਂ ,ਜੋਗਿੰਦਰ ਸਿੰਘ ਕਾਉਂਕੇ , ਅਵਤਾਰ ਸਿੰਘ ਸ਼ੇਰਪੁਰ ਕਲਾਂ , ਜਗਦੇਵ ਸਿੰਘ ਜੱਸੋਵਾਲ ਆਦਿ ਹਾਜ਼ਰ ਸਨ।