ਮਾਨਸਾ ਪੁਲਿਸ ਵੱਲੋਂ ਅਗਵਾ ਮਾਮਲੇ ਵਿਚ ਮੁਕੱਦਮੇ ਨੂੰ ਕੁੱਝ ਹੀ ਘੰਟਿਆਂ ਅੰਦਰ ਟਰੇਸ ਕਰਕੇ ਦੋਸੀਆ ਨੂੰ ਕਾਬੂ ਕੀਤਾ

ਮਾਨਸਾ ਪੁਲਿਸ ਵੱਲੋਂ ਅਗਵਾ ਮਾਮਲੇ ਵਿਚ ਮੁਕੱਦਮੇ ਨੂੰ ਕੁੱਝ ਹੀ ਘੰਟਿਆਂ ਅੰਦਰ ਟਰੇਸ ਕਰਕੇ ਦੋਸੀਆ ਨੂੰ ਕਾਬੂ ਕੀਤਾ

(ਜਗਰਾਜ ਸਿੰਘ ਚਹਿਲ )ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਮਿਤੀ 15.04.2026 ਨੂੰ ਪੀ.ਸੀ.ਆਰ. ਮਾਨਸਾ ਰਾਂਹੀ 112 ਦੀ ਕਾਲ ਮੌਸੂਲ ਹੋਈ ਕਿ ਕਾਲਰ ਰਾਜ ਸਿੰਘ ਵਾਸੀ ਮਲਕਪੁਰ ਖਿਆਲਾ ਨੇ ਆਪਣੇ ਮੋਬਾਇਲ ਨੰਬਰ ਤੋਂ ਇਤਲਾਹ ਦਿੱਤੀ ਕਿ ਉਸਦੇ ਲੜਕੇ ਸੰਦੀਪ ਸਿੰਘ ਉਮਰ 26 ਸਾਲ ਨੂੰ ਆਰ.ਟੀ.ਓ. ਦਫਤਰ ਨੇੜੇ ਟਿੱਬਾ ਖਿਆਲਾ ਰੋਡ ਮਾਨਸਾ ਤੋਂ ਨਾ ਮਲੂਮ ਵਿਅਕਤੀਆ ਨੇ ਅਗਵਾ ਕਰ ਲਿਆ ਹੈ ਜਿਸ ਪਾਸ 2,50,000 ਰੁਪਏ ਅਤੇ ਇੱਕ ਮੋਟਰਸਾਈਕਲ ਸੀ।ਜਿਸ ਤੇ ਰਾਜ ਸਿੰਘ ਦੀ ਕਾਲ 112 ਪਰ ਮੁਕੱਦਮਾ ਨੰਬਰ 120 ਮਿਤੀ 15.04.2026 ਅ/ਧ 140(3),307 BNS ਥਾਣਾ ਸਦਰ ਮਾਨਸਾ ਦਰਜ ਕੀਤਾ ਗਿਆ ਜਿਸਦੇ ਮੱਦੇਨਜਰ ਸ੍ਰੀ ਮਨਮੋਹਨ ਸਿੰਘ ਔਲਖ ਐਸ.ਪੀ(ਇੰਨਵੈ:) ਮਾਨਸਾ, ਸ੍ਰੀ ਬੂਟਾ ਸਿੰਘ ਉਪ ਕਪਤਾਨ ਪੁਲਿਸ (ਸ:ਡ:) ਮਾਨਸਾ ਦੀ ਨਿਗਰਾਨੀ ਹੇਠ ਥਾਣੇ: ਭੁਪਿੰਦਰਜੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਮਾਨਸਾ ਅਤੇ ਸ:ਥ: ਮੱਖਣ ਸਿੰਘ ਇੰਚ: ਚੋਕੀ ਠੂਠਿਆਵਾਲੀ ਦੀ ਅਗਵਾਈ ਵਿਚ ਸ਼:ਥ: ਓਮ ਪ੍ਰਕਾਸ ਸਮੇਤ ਪੁਲਿਸ ਪਾਰਟੀ ਦੇ ਮੌਕਾ ਵਕੂਆ ਪਰ ਪੁੱਜਾ ਜਿੱਥੇ ਕਾਲਰ ਰਾਜ ਸਿੰਘ ਮਲਾਕੀ ਹੋਇਆ।ਜਿਸ ਤੇ ਮੁਕੱਦਮਾ ਨੰਬਰ 120 ਮਿਤੀ 15.04.2026 ਅ/ਧ 140(2),307 ਭਂਸ਼ ਥਾਣਾ ਸਦਰ ਮਾਨਸਾ ਦਰਜ ਕੀਤਾ ਗਿਆ। ਦੋਰਾਨੇ ਤਫਤੀਸ ਪੁਲਿਸ ਪਾਰਟੀ ਵੱਲੋ 3 ਸੱਕੀ ਵਿਆਕਤੀ ਨੂੰ ਕਾਬੂ ਕਰਕੇ ਉਹਨਾਂ ਦਾ ਨਾਮ ਪਤਾ ਪੁੱਛਿਆ ਜਿੰਨਾ ਨੇ ਆਪਣਾ ਨਾਮ ਸੰਦੀਪ ਸਿੰਘ ਪੁੱਤਰ ਰਾਜ ਸਿੰਘ ਵਾਸੀ ਮਲਕਪੁਰ ,ਕੇਸਰ ਸਿੰਘ ਉਰਫ ਲਾਲੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਮਲਕਪੁਰ ਅਤੇ ਸੁਖਚੈਨ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਖਿਆਂਲਾ ਕਲਾਂ ਦੱਸਿਆ।ਜੋ ਦੋਸ਼ੀ ਸੰਦੀਪ ਸਿੰਘ ਨੇ ਦੌਰਾਨੇ ਪੁੱਛਗਿੱਛ ਦੱਸਿਆ ਕਿ ਕੈਨੇਡਾ ਤੋਂ ਮੇਰੀ ਭੈਣ ਨੇ 05 ਲੱਖ ਰੁਪਏ ਮੇਰੇ ਖਾਤੇ ਵਿੱਚ ਪਾਏ ਸੀ ਜੋ ਮੈਂ ਅਤੇ ਮੇਰੇ ਦੋਸਤ ਕੇਸਰ ਸਿੰਘ ਨੇ ਇਹ 05 ਲੱਖ ਰੁਪਏ ਬੈਂਕ ਵਿਚੋਂ ਕਢਵਾ ਲਿਆਏ ਸੀ ਜੋ ਮੇਰੇ ਦੋਸਤ ਕੇਸਰ ਸਿੰਘ ਨੇ ਕਿਹਾ ਕਿ ਮੇਰੇ ਜਾਣਕਾਰ ਬੰਦੇ ਪੈਸੇ ਦੁੱਗਣੇ ਕਰਦੇ ਹਨ ਜੋ ਬਠਿੰਡੇ ਦੇ ਹਨ ਜੋ ਅੱਜ ਵੀ ਮੇਰੇ ਘਰ ਆਏ ਹੋਏ ਹਨ ਜੋ ਇਹ ਸਾਰੇ ਜਾਣੇ ਕੇਸਰ ਸਿੰਘ ਦੇ ਘਰ ਚਲੇ ਗਏ ਜਿੱਥੇ ਪੈਸੇ ਦੁੱਗਣੇ ਕਰਨ ਲੱਗੇ ਤਾਂ 10,000 ਰੁਪਏ ਬਠਿੰਡੇ ਵਾਲਿਆ ਨੇ ਨਕਦ ਲੈ ਲਏ ਅਤੇ ਬਾਕੀ 2,50,000 ਰੁਪਏ ਦੁੱਗਣੇ ਕਰਨ ਦੇ ਸਬੰਧ ਵਿੱਚ ਅੱਗ ਨਾਲ ਜਲ ਗਏ ਜੋ ਅਸੀ ਤਿੰਨਾ ਜਣਿਆ ਨੇ ਘਰੋ ਚੋਰੀਓ ਪੈਸੇ ਰੱਖਣ ਦੇ ਵਾਸਤੇ ਇਹ ਪਲਾਨ ਤਿਆਰ ਕੀਤਾ ਸੀ ਦੋਰਾਨੇ ਤਫਤੀਸ ਇਹਨਾਂ ਕੋਲੋ 2 ਲੱਖ 30 ਹਜਾਰ ਰੁਪੈ ਅਤੇ ਮੋਟਰਸਾਈਕਲ ਬਰਾਮਦ ਕਰਵਾ ਲਿਆ ਗਿਆ ਹੈ ਅਤੇ 20 ਹਜਾਰ ਰੁਪੈ ਵਿਚੋ ਇਹਨਾਂ ਨੇ ਮੰਨਿਆ ਕਿ ਕੁਝ ਪੈਸੇ ਅਸੀ ਖਰਚ ਕਰ ਦਿੱਤੇ ਹਨ ਅਤੇ ਕੁਝ ਪੈਸੇ ਬਠਿੰਡੇ ਵਾਲੇ ਵਿਅਕਤੀ ਲੈ ਗਏ ਜੋ ਬਠਿੰਡੇ ਵਾਲਾ ਵਿਅਕਤੀ ਆਪਣਾ ਨਾਮ ਗੋਲਡੀ ਦੱਸਦਾ ਸੀ ਜਿਸ ਕਰਕੇ ਇਹਨਾਂ ਨੂੰ ਮੁਕੱਦਮਾ ਹਜਾ ਵਿਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਕਿਉਕਿ ਇਹਨਾ ਤਿੰਨਾ ਦੋਸੀਆਨ ਨੇ ਗਿਣੀ ਮਿਥੀ ਸਾਜਿਸ ਦੇ ਦੋਰਾਨ ਦੋਸੀ ਸੰਦੀਪ ਸਿੰਘ ਨੇ ਆਪਣੇ ਸਾਥੀਆ ਨਾਲ ਰਲ ਕੇ ਝੂਠੀ ਮੁਠੀ ਕਹਾਣੀ ਬਣਾ ਕੇ ਅਤੇ ਮੱਚੇ ਹੋਏ 2,50,000 ਰੁਪਏ ਨੂੰ ਛੁਪਾਉਣ ਖਾਤਰ ਅਤੇ ਨਸ਼ੇ ਦੀ ਪੂਰਤੀ ਲਈ ਬਚੇ ਹੋਏ ਪੈਸਿਆ ਨੂੰ ਵੀ ਖੁਰਦ-ਬੁਰਦ ਕਰਨ ਦੇ ਮਕਸਦ ਨਾਲ ਆਪਣੀ ਮਾਤਾ ਨੂੰ ਅਗਵਾ ਹੋਣ ਬਾਰੇ ਅਤੇ ਪੈਸੇ ਖੋਹਣ ਬਾਰੇ ਦਸਿਆ ਜਿਸ ਤੇ ਇਸ ਦੇ ਪਿਤਾ ਰਾਜ ਸਿੰਘ ਦੀ ਕਾਲ 112 ਪਰ ਉਕਤ ਮੁੱਕਦਮਾ ਦਰਜ ਰਜਿਸਟਰ ਕਰਕੇ ਡੁੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।