ਜਿਵਾਨੀ ਦੇ ਅਮਰੀਕਾ ਦੌਰੇ ‘ਤੇ ਓਟਵਾ ਵਿੱਚ ਸਿਆਸੀ ਚਰਚਾ ਤੇਜ਼
- ਵਿਦੇਸ਼
- (Asia/Kolkata)
ਕੰਜ਼ਰਵੇਟਿਵ ਸੰਸਦ ਮੈਂਬਰ (MP) ਜਾਮਿਲ ਜਿਵਾਨੀ ਦੇ ਅਮਰੀਕਾ ਦੌਰੇ ਨੂੰ ਲੈ ਕੇ ਕੈਨੇਡਾ ਦੀ ਰਾਜਧਾਨੀ ਓਟਵਾ ਵਿੱਚ ਸਿਆਸੀ ਗੱਲਬਾਤ ਤੇਜ਼ ਹੋ ਗਈ ਹੈ। ਜਿਵਾਨੀ ਦੇ ਵਾਸ਼ਿੰਗਟਨ ਦੌਰੇ ਨੂੰ ਲੈ ਕੇ ਸਰਕਾਰ ਅਤੇ ਵਿਰੋਧੀ ਧਿਰਾਂ ਵਿਚਕਾਰ ਵੱਖ-ਵੱਖ ਅਰਥ ਕੱਢੇ ਜਾ ਰਹੇ ਹਨ। ਜਦੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੋਂ ਇਹ ਪੁੱਛਿਆ ਗਿਆ ਕਿ ਕੀ ਬੋਅਮਨਵਿੱਲ-ਓਸ਼ਵਾ ਨੌਰਥ ਤੋਂ MP ਜਿਵਾਨੀ ਦਾ ਦੌਰਾ ਸਿਆਸੀ ਅਤੇ ਕਾਰੋਬਾਰੀ ਹਸਤੀਆਂ ਨਾਲ ਸੰਬੰਧ ਮਜ਼ਬੂਤ ਕਰਨ ਲਈ ਹੈ, ਤਾਂ ਉਨ੍ਹਾਂ ਕਿਹਾ ਕਿ ਜਿਵਾਨੀ ਨਾ ਤਾਂ ਅੰਤਰਰਾਸ਼ਟਰੀ ਵਪਾਰ ਮੰਤਰੀ ਹਨ ਅਤੇ ਨਾ ਹੀ ਕੰਜ਼ਰਵੇਟਿਵ ਪਾਰਟੀ ਦੇ ਟਰੇਡ ਕ੍ਰਿਟਿਕ। ਹਾਲਾਂਕਿ ਕਾਰਨੀ ਨੇ ਇਹ ਵੀ ਦੱਸਿਆ ਕਿ ਕੈਨੇਡਾ-ਅਮਰੀਕਾ ਟਰੇਡ ਮੰਤਰੀ ਡੋਮੀਨੀਕ ਲੀਬਲਾਂਕ ਨੇ ਜਿਵਾਨੀ ਦੇ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਨਾਲ ਗੱਲਬਾਤ ਕੀਤੀ ਸੀ। ਇਸ ਨਾਲ ਇਹ ਸੰਕੇਤ ਮਿਲਦਾ ਹੈ ਕਿ ਦੌਰੇ ਬਾਰੇ ਸਰਕਾਰੀ ਪੱਧਰ ‘ਤੇ ਕੁਝ ਜਾਣਕਾਰੀ ਸਾਂਝੀ ਕੀਤੀ ਗਈ ਸੀ। ਜਾਮਿਲ ਜਿਵਾਨੀ ਲੰਬੇ ਸਮੇਂ ਤੋਂ ਅਮਰੀਕਾ ਦੇ ਉਪ-ਰਾਸ਼ਟਰਪਤੀ ਜੇਡੀ ਵੈਂਸ ਦੇ ਕਰੀਬੀ ਦੋਸਤ ਮੰਨੇ ਜਾਂਦੇ ਹਨ। ਮੰਗਲਵਾਰ ਨੂੰ ਸੋਸ਼ਲ ਮੀਡੀਆ ‘ਤੇ ਕੀਤੀ ਇੱਕ ਪੋਸਟ ਵਿੱਚ ਜਿਵਾਨੀ ਨੇ ਕਿਹਾ ਕਿ ਉਹ ਦੋਵਾਂ ਦੇਸ਼ਾਂ ਵਿਚਕਾਰ “ਟੁੱਟੀ ਦੋਸਤੀ ਨੂੰ ਦੁਬਾਰਾ ਗੰਢਣ” ਲਈ ਕੁਝ ਯੋਗਦਾਨ ਦੇਣਾ ਚਾਹੁੰਦੇ ਹਨ। ਸਿਆਸੀ ਵਿਸ਼ਲੇਸ਼ਕਾਂ ਦੇ ਮੁਤਾਬਕ, ਇਹ ਦੌਰਾ ਕੈਨੇਡਾ-ਅਮਰੀਕਾ ਰਿਸ਼ਤਿਆਂ ਦੇ ਪ੍ਰਸੰਗ ਵਿੱਚ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਖ਼ਾਸ ਕਰਕੇ ਉਸ ਵੇਲੇ ਜਦੋਂ ਵਪਾਰ ਅਤੇ ਕੂਟਨੀਤਿਕ ਮਾਮਲਿਆਂ ‘ਤੇ ਦੋਵੇਂ ਦੇਸ਼ਾਂ ਵਿਚਕਾਰ ਚਰਚਾ ਜਾਰੀ ਹੈ।
Leave a Reply