ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਦੋ ਸੂਬਿਆਂ ਦੇ ਦੌਰੇ ’ਤੇ

ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਦੋ ਸੂਬਿਆਂ ਦੇ ਦੌਰੇ ’ਤੇ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਤੋਂ ਕਰਨਾਟਕ ਅਤੇ ਮਹਾਰਾਸ਼ਟਰ ਦੇ ਦੌਰੇ ’ਤੇ ਰਹਿਣਗੇ। ਉਹ ਸ਼ਨੀਵਾਰ ਨੂੰ ਹੁਬਲੀ ਵਿੱਚ ਕੇਐੱਲਈ ਦੇ ਨਵੇਂ ਮੈਡੀਕਲ ਕਾਲਜ ਭਵਨ ਅਤੇ 1,200 ਬਿਸਤਰਿਆਂ ਵਾਲੇ ਹਸਪਤਾਲ ਦਾ ਉਦਘਾਟਨ ਕਰਨਗੇ। ਇਸ ਸਮਾਗਮ ਵਿੱਚ ਕਰਨਾਟਕ ਦੇ ਕਈ ਸੀਨੀਅਰ ਆਗੂਆਂ ਅਤੇ ਜਨ ਪ੍ਰਤੀਨਿਧੀਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਕਰਨਾਟਕ ਦੌਰੇ ਤੋਂ ਬਾਅਦ ਅਮਿਤ ਸ਼ਾਹ ਦੋ ਦਿਨਾਂ ਦੇ ਮਹਾਰਾਸ਼ਟਰ ਦੌਰੇ ’ਤੇ ਜਾਣਗੇ। ਉਹ ਸ਼ਨੀਵਾਰ ਸ਼ਾਮ ਕੋਲਹਾਪੁਰ ਪਹੁੰਚਣਗੇ। ਐਤਵਾਰ ਸਵੇਰੇ ਉਹ ਇੱਥੇ 600 ਕਰੋੜ ਰੁਪਏ ਦੀ ਬਹੁ-ਰਾਜੀ ਸਹਿਕਾਰੀ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣਗੇ।