ਵਿਸ਼ਵ ਮਲੇਰੀਆ ਦਿਵਸ ਮੌਕੇ ਸਰਕਾਰੀ ਸਕੂਲ ਰੱਤੋਕੇ ਤੇ ਦਾਣਾ ਮੰਡੀ ਢੱਡਰੀਆਂ ਵਿਖੇ ਲੋਕਾਂ ਨੂੰ ਮਲੇਰੀਏ ਤੋਂ ਬਚਾਓ ਸਬੰਧੀ ਕੀਤੀ ਜਾਗੂਰਕ

ਵਿਸ਼ਵ ਮਲੇਰੀਆ ਦਿਵਸ ਮੌਕੇ ਸਰਕਾਰੀ ਸਕੂਲ ਰੱਤੋਕੇ ਤੇ ਦਾਣਾ ਮੰਡੀ ਢੱਡਰੀਆਂ ਵਿਖੇ ਲੋਕਾਂ ਨੂੰ ਮਲੇਰੀਏ ਤੋਂ ਬਚਾਓ ਸਬੰਧੀ ਕੀਤੀ ਜਾਗੂਰਕ

(ਜਗਸੀਰ ਸਿੰਘ)- ਪੰਜਾਬ ਸਰਕਾਰ ਅਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਵੱਲੋਂ ਵਿਸ਼ਵ ਮਲੇਰੀਆ ਦਿਵਸ ਦੌਰਾਨ ਅੱਜ ਸਬ ਸੈਂਟਰ ਢੱਡਰੀਆਂ ਅਧੀਨ ਪੈਂਦੇ ਪਿੰਡ ਰੱਤੋਕੇ ਢੱਡਰੀਆਂ ਵਿਖੇ ਸਿਵਲ ਸਰਜਨ ਸੰਗਰੂਰ ਡਾਕਟਰ ਅਮਰਜੀਤ ਕੌਰ, ਮੈਡੀਕਲ ਅਫ਼ਸਰ ਮਨੀਤਾ ਬਾਂਸਲ ਬਲਾਕ ਲੌਂਗੋਵਾਲ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾਕਟਰ ਰਮਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਹਤ ਸੁਪਰਵਾਈਸਰ ਚੰਦਰ ਭਾਨ ਦੀ ਯੋਗ ਅਗਵਾਈ ਹੇਠ ਸਿਹਤ ਕਰਮਚਾਰੀ ਸੁਮਿੰਦਰ ਕੁਮਾਰ ਨੇ ਸਕੂਲ ਦੇ ਵਿਦਿਆਰਥੀਆਂ ਅਤੇ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮਲੇਰੀਆ ਵਾਇਰਲ ਬੁਖਾਰ ਹੈ ਜੋ ਕਿ ਮਾਦਾ ਐਨਾਫ਼ਲਜ਼ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਸ ਬੁਖਾਰ ਦੇ ਮੁੱਖ ਲੱਛਣ ਠੰਢ ਅਤੇ ਕਾਂਬੇ ਨਾਲ ਬੁਖਾਰ , ਤੇਜ਼ ਬੁਖਾਰ, ਉਲਟੀਆਂ ਅਤੇ ਸਿਰ ਦਰਦ ਹੋਣਾ, ਬੁਖਾਰ ਉਤਰਨ ਤੋ ਬਾਅਦ ਥਕਾਵਟ ਤੇ ਕਮਜ਼ੋਰੀ ਹੋਣਾ, ਬੁਖਾਰ ਉਤਰਨ ਤੇ ਪਸੀਨਾ ਆਉਣਾ ਆਦਿ ਲਸਣ ਹਨ। ਇਸ ਦੌਰਾਨ ਲੋਕਾਂ ਨੂੰ ਦੱਸਿਆ ਕਿ ਮਲੇਰੀਆ ਬੁਖਾਰ ਦੀ ਭਰਮਾਰ ਨੂੰ ਆਸਾਨੀ ਨਾਲ ਠੀਕ ਕੀਤਾ ਜਾ ਸਕਦਾ ਹੈ ਜੇਕਰ ਅਸੀਂ ਇਹਨਾਂ ਗੱਲਾਂ ਦਾ ਧਿਆਨ ਰੱਖੀਏ ਅਤੇ ਆਪਣੇ ਆਲੇ ਦੋਆਲੇ ਦੇ ਲੋਕਾਂ ਨੂੰ ਵੀ ਜਾਗਰੂਕ ਕਰੀਏ ਕਿ ਮਲੇਰੀਆ ਫੈਲਾਉਣ ਵਾਲੇ ਮੱਛਰ ਖੜੇ ਅਤੇ ਸਾਫ਼ ਪਾਣੀ ਵਿੱਚ ਪਲਦੇ ਹਨ ਜਿਵੇ ਕਿ ਕੂਲਰ ਵਿੱਚ,ਪਾਣੀ ਦੀਆਂ ਟੈਂਕੀਆ,ਗਮਲਿਆਂ,ਕਵਾੜ ਟੁੱਟੇ ਭੱਜੇ ਬਰਤਨ ਅਤੇ ਟਾਈਰਰਾਂ ਜਿਹਨਾਂ ਵਿੱਚ ਮੀਹ ਦਾ ਪਾਣੀ ਭਰ ਜਾਂਦਾ ਹੈ। ਘਰਾਂ ਦੇ ਆਲੇ ਦੁਆਲੇ ਅਤੇ ਛੱਤਾਂ ਤੇ ਪਾਣੀ ਇਕੱਠਾ ਨਾ ਹੋਣ ਦਿਓ ਡੂੰਗੀਆਂ ਥਾਵਾਂ ਨੂੰ ਮਿੱਟੀ ਨਾਲ ਭਰੋ,ਇਕੱਠੇ ਹੋਏ ਪਾਣੀ ਤੇ ਤੇਲ ਪਾਓ। ਪਾਣੀ ਨਾਲ ਭਰੇ ਭਾਂਡੇ ਅਤੇ ਟੈਂਕੀਆਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ। ਹਫ਼ਤੇ ਵਿੱਚ ਇੱਕ ਵਾਰ ਕੂਲਰਾਂ ਦੇ ਪਾਣੀ ਅਤੇ ਫਰਿਜ ਦੇ ਪਿਛਲੇ ਪਾਸੇ ਲੱਗੀ ਟਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰੋ। ਮਲੇਰੀਆ ਫੈਲਾਉਣ ਵਾਲਾ ਮੱਛਰ ਰਾਤ ਸਮੇਂ ਕੱਟ ਦਾ ਹੈ ਇਸ ਲਈ ਸਰੀਰ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ ਤਾਂ ਜੋ ਮੱਛਰ ਕੱਟ ਨਾ ਸਕੇ। ਰਾਤ ਨੂੰ ਸੌਣ ਸਮੇਂ ਮੱਛਰਦਾਨੀ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ ਕਰੋ। ਬੁਖਾਰ ਹੋਣ ਦੀ ਹਾਲਤ ਵਿੱਚ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਜਾਂਚ ਕਰਾਵਾਓ। ਇਸ ਦੌਰਾਨ ਬੁਖਾਰ ਦੇ ਸ਼ੱਕੀ ਕੇਸਾਂ ਦੇ ਬਲੱਡ ਸੈਪਲ ਵੀ ਲਏ ਗਏ । ਇਸ ਸਮੇਂ ਆਸ਼ਾ ਵਰਕਰ ਵੀਰਪਾਲ ਕੌਰ, ਆਂਗਣਵਾੜੀ ਵਰਕਰ ਰਣਜੀਤ ਕੌਰ,ਹੈਡ ਮਾਸਟਰ ਸੁਰਿੰਦਰ ਸਿੰਘ,ਅਧਿਆਪਕ ਕਰਮਜੀਤ ਕੌਰ , ਚਰਨਜੀਤ ਕੌਰ ਅਤੇ ਨਗਰ ਨਿਵਾਸੀ ਹਾਜ਼ਰ ਸਨ।