ਜੰਮੂ ਕਸ਼ਮੀਰ: ਦੋ ਅੱਤਵਾਦੀਆਂ ਵਲੋਂ ਹਥਿਆਰਾਂ ਸਮੇਤ ਆਤਮ ਸਮਰਪਣ

ਜੰਮੂ ਕਸ਼ਮੀਰ: ਦੋ ਅੱਤਵਾਦੀਆਂ ਵਲੋਂ ਹਥਿਆਰਾਂ ਸਮੇਤ ਆਤਮ ਸਮਰਪਣ

ਸ੍ਰੀਨਗਰ : ਜੰਮੂ-ਕਸ਼ਮੀਰ ਵਿਚ ਸੁਰੱਖਿਆ ਬਲਾਂ ਨੂੰ ਵੱਡੀ ਸਫ਼ਲਤਾ ਮਿਲੀ ਹੈ। ਸ਼ੋਪੀਆਂ ਵਿਚ ਇਕ ਅਭਿਆਨ ਦੌਰਾਨ ਦੋ ਹਾਈਬ੍ਰਿਡ ਅੱਤਵਾਦੀਆਂ ਨੇ ਆਤਮ ਸਮਰਪਣ ਕਰ ਦਿੱਤਾ ਹੈ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਤੋਂ ਵੱਡੀ ਮਾਤਰਾ ਵਿਚ ਹਥਿਆਰ ਬਰਾਮਦ ਕੀਤੇ ਹਨ। ਜਾਣਕਾਰੀ ਅਨੁਸਾਰ, ਵਿਸ਼ੇਸ਼ ਇਨਪੁਟ ਤੋਂ ਬਾਅਦ, ਸੁਰੱਖਿਆ ਬਲਾਂ ਨੇ ਬਾਸਕੁਚਨ ਵਿਚ ਸੀ.ਏ.ਐਸ.ਓ. ਸ਼ੁਰੂ ਕੀਤਾ। ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ। ਨੇੜਲੇ ਬਾਗ ਵਿਚ ਅੱਤਵਾਦੀਆਂ ਦੀ ਗਤੀਵਿਧੀ ਦੇਖੀ ਗਈ। ਆਪ੍ਰੇਸ਼ਨ ਤੋਂ ਬਾਅਦ, ਲਸ਼ਕਰ ਦੇ ਦੋ ਹਾਈਬ੍ਰਿਡ ਅੱਤਵਾਦੀਆਂ, ਇਰਫਾਨ ਬਸ਼ੀਰ ਅਤੇ ਉਜ਼ੈਰ ਸਲਾਮ ਨੇ ਆਤਮ ਸਮਰਪਣ ਕਰ ਦਿੱਤਾ। ਉਨ੍ਹਾਂ ਤੋਂ ਦੋ ਏ.ਕੇ.-56 ਰਾਈਫਲਾਂ, ਚਾਰ ਮੈਗਜ਼ੀਨ, 102 ਰਾਉਂਡ, ਦੋ ਹੈਂਡ ਗ੍ਰਨੇਡ, ਦੋ ਪਾਊਚ ਆਦਿ ਬਰਾਮਦ ਕੀਤੇ ਗਏ। ਸ਼ੋਪੀਆਂ ਪੁਲਿਸ ਨੇ ਕਿਹਾ ਕਿ ਸੰਬੰਧਿਤ ਧਾਰਾਵਾਂ ਤਹਿਤ ਐਫ਼.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਜਾਂਚ ਚੱਲ ਰਹੀ ਹੈ। ਇਸ ਦੇ ਨਾਲ ਹੀ, ਜੰਮੂ ਸ਼ਹਿਰ ਦੇ ਨਰਵਾਲ ਟਰਾਂਸਪੋਰਟ ਨਗਰ ਵਿਚ ਆਰ.ਟੀ.ਓ. ਦਫਤਰ ਵੱਲ ਜਾਣ ਵਾਲੀ ਸੜਕ ਕਿਨਾਰੇ ਤਿੰਨ ਮੋਰਟਾਰ ਮਿਲੇ ਹਨ। ਪੁਲਿਸ ਅਤੇ ਬੰਬ ਨਿਰੋਧਕ ਦਸਤੇ ਨੇ ਤਿੰਨੋਂ ਮੋਰਟਾਰ ਜ਼ਬਤ ਕਰ ਲਏ ਹਨ। ਬਾਅਦ ਵਿਚ ਪੁਲਿਸ ਨੇ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਇਹ ਹਾਲੀਆ ਤਣਾਅ ਦੌਰਾਨ ਪਾਕਿਸਤਾਨ ਤੋਂ ਫਾਇਰ ਕੀਤੇ ਗਏ ਹੋ ਸਕਦੇ ਹਨ, ਪਰ ਪੁਲਿਸ ਨੇ ਇਸ ਨੂੰ ਰੱਦ ਕਰ ਦਿੱਤਾ ਅਤੇ ਕਿਹਾ ਕਿ ਇਹ ਫੌਜ ਦੇ ਕਬਾੜ ਦਾ ਹਿੱਸਾ ਹਨ।  

#JammuAndKashmir #TerrorSurrender #PeaceInKashmir #CounterTerrorism #YouthForPeace #KashmirUpdates #TerrorFreeKashmir #SurrenderedTerrorists #IndiaSecurity #MainstreamIntegration