ਟੋਰਾਂਟੋ ਵਿੱਚ ਯੈਲੋ ਸਨੋਅਫਾਲ ਚੇਤਾਵਨੀ, ਬੁੱਧਵਾਰ ਨੂੰ ਭਾਰੀ ਬਰਫਬਾਰੀ ਦੀ ਸੰਭਾਵਨਾ
- ਵਿਦੇਸ਼
- (Asia/Kolkata)
ਐਨਵਾਇਰਮੈਂਟ ਕੈਨੇਡਾ ਨੇ ਟੋਰਾਂਟੋ ਅਤੇ ਨਜ਼ਦੀਕੀ ਖੇਤਰਾਂ ਲਈ ਯੈਲੋ ਸਨੋਅਫਾਲ ਚੇਤਾਵਨੀ ਜਾਰੀ ਕੀਤੀ ਹੈ। ਮੌਸਮੀ ਅਧਿਕਾਰੀਆਂ ਅਨੁਸਾਰ ਬੁੱਧਵਾਰ ਨੂੰ ਸ਼ਹਿਰ ਵਿੱਚ 10 ਸੈਂਟੀਮੀਟਰ ਤੱਕ ਭਾਰੀ ਬਰਫਬਾਰੀ ਹੋ ਸਕਦੀ ਹੈ। ਇਸ ਨਾਲ ਸਵੇਰੇ ਕੰਮ ਉੱਤੇ ਜਾਣ ਵਾਲੇ ਲੋਕਾਂ ਨੂੰ ਆਵਾਜਾਈ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਚੇਤਾਵਨੀ ਵਿੱਚ ਦੱਸਿਆ ਗਿਆ ਹੈ ਕਿ ਬਰਫੀਲੇ ਮੌਸਮ ਦੇ ਕਾਰਨ ਸੜਕਾਂ ਤੇ ਅਤੇ ਜਨਤਕ ਆਵਾਜਾਈ ‘ਤੇ ਪ੍ਰਭਾਵ ਪੈ ਸਕਦਾ ਹੈ। ਫੈਡਰਲ ਏਜੰਸੀ ਨੇ ਅਗਾਹ ਕੀਤਾ ਕਿ ਦੁਪਹਿਰ ਜਾਂ ਸ਼ਾਮ ਤੱਕ ਮੌਸਮ ਖੁੱਲ੍ਹ ਸਕਦਾ ਹੈ, ਪਰ ਇਸ ਦੌਰਾਨ ਵਾਪਸੀ ਕਰਨ ਵਾਲੇ ਲੋਕਾਂ ਲਈ ਸੰਭਾਵਿਤ ਪਰੇਸ਼ਾਨੀਆਂ ਜਾਰੀ ਰਹਿਣਗੀਆਂ।ਯੌਰਕ ਅਤੇ ਦਰਹਾਮ ਰੀਜਨ ਦੇ ਕਈ ਹਿੱਸਿਆਂ ਵਿੱਚ ਵੀ ਭਾਰੀ ਬਰਫਬਾਰੀ ਦੀ ਸੰਭਾਵਨਾ ਹੈ। ਮਾਹਿਰਾਂ ਨੇ ਲੋਕਾਂ ਨੂੰ ਸਾਵਧਾਨ ਰਹਿਣ, ਯਾਤਰਾ ਤੋਂ ਪਹਿਲਾਂ ਮੌਸਮ ਸੂਚਨਾ ਦੀ ਜਾਂਚ ਕਰਨ ਅਤੇ ਸੰਭਾਵਿਤ ਰੁਕਾਵਟਾਂ ਲਈ ਤਿਆਰ ਰਹਿਣ ਦੀ ਸਲਾਹ ਦਿੱਤੀ ਹੈ।ਇਸ ਤੋਂ ਇਲਾਵਾ, ਠੰਢ ਦਾ ਕਹਿਰ ਆਉਣ ਵਾਲੇ ਕਈ ਦਿਨਾਂ ਤੱਕ ਜਾਰੀ ਰਹਿਣ ਦੀ ਪੇਸ਼ੀਨਿਗੋਈ ਕੀਤੀ ਗਈ ਹੈ, ਜਿਸ ਕਾਰਨ ਘਰ ਬਾਹਰ ਜਾਣ ਅਤੇ ਸਕੂਲ ਜਾਂ ਕੰਮ ‘ਤੇ ਜਾਣ ਵਾਲਿਆਂ ਲਈ ਸਾਵਧਾਨੀ ਜ਼ਰੂਰੀ ਹੈ।
Leave a Reply