328 ਪਾਵਨ ਸਰੂਪਾਂ ਦੇ ਮਾਮਲੇ ‘ਚ ਜਥੇਦਾਰ ਨੂੰ ਕਿਸੇ ਇਕ ਧਿਰ ਦੀ ਢਾਲ ਨਹੀਂ ਬਣਨਾ ਚਾਹੀਦਾ: ਭਾਈ ਮੋਹਕਮ ਸਿੰਘ , ਭੋਮਾ , ਮਨਾਵਾਂ
- ਸ੍ਰੀ ਅੰਮ੍ਰਿਤਸਰ ਸਾਹਿਬ
- (Asia/Kolkata)
ਅੰਮ੍ਰਿਤਸਰ,ਪੰਥਕ ਆਗੂਆਂ ਭਾਈ ਮੋਹਕਮ ਸਿੰਘ , ਮਨਜੀਤ ਸਿੰਘ ਭੋਮਾ , ਸਤਨਾਮ ਸਿੰਘ ਮਨਾਵਾਂ , ਬਾਬਾ ਮੇਜਰ ਸਿੰਘ ਸਾਬਕਾ ਪੰਜ ਪਿਆਰੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਭਾਈ ਕੁਲਵਿੰਦਰ ਸਿੰਘ ਅਰਦਾਸੀਆਂ,ਨੇ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਾਮਜ਼ਦ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਿਮਰਤਾ ਭਰੀ ਅਪੀਲ ਕੀਤੀ ਕਿ ਉਹ 328 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪਾਂ ਦੀ ਜਾਂਚ ਦੇ ਮੁੱਦੇ ਤੇ ਕਿਸੇ ਇਕ ਧਿਰ ਦੀ ਢਾਲ ਨਾ ਬਣਨ ਸਗੋਂ ਜੋ ਵੀ ਇਸ ਜਾਂਚ ਵਿੱਚ ਰੁਕਾਵਟ ਬਣਦਾ ਹੈ ਉਸ ਨੂੰ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਨ। ਉਨ੍ਹਾਂ ਕਿਹਾ ਕਿ “ਹੁਣ ਇਹ ਸਚਾਈ ਕਿਸੇ ਦੇ ਰੋਕਿਆ ਜਾਂ ਛੁਪਾਇਆ ਨਹੀਂ ਛੁਪਣੀ; ਜਿਥੇ ਤਕ ਜਾਂਚ ਪਹੁੰਚ ਚੁੱਕੀ ਹੈ । 328 ਪਾਵਨ ਸਰੂਪਾਂ ਦੇ ਮਸਲੇ ‘ਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਦੀ ਸਭ ਤੋਂ ਵੱਡੀ ਜਿੰਮੇਵਾਰੀ ਬਣਦੀ ਹੈ ਕਿ ਕਿਸੇ ਵੀ ਦਬਾਅ ਤੋਂ ਮੁਕਤ ਹੋ ਕੇ ਇਹ ਜਾਂਚ ਨੂੰ ਸਿਰੇ ਲਾ ਕੇ ਅਸਲ ਦੋਸ਼ੀ ਪੰਥ ਦੇ ਸਾਹਮਣੇ ਲੈ ਕੇ ਆਉਣ ਭਾਵੇਂ ਉਹ ਦੋਸ਼ੀ ਕਿੰਨਾ ਵੀ ਵੱਡਾ ਜਾਂ ਅਹੁਦੇਦਾਰ ਹੀ ਕਿਉਂ ਨਾ ਹੋਵੇ। ਉਹਨਾਂ ਜਥੇਦਾਰ ਸਾਹਿਬ ਨੂੰ ਇਹ ਵੀ ਸਪੱਸ਼ਟ ਕੀਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਕੱਤਰੇਤ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਹੀ ਹਿੱਸਾ ਹੈ ਇਸ ਸੰਬੰਧੀ ਕਿਸੇ ਨੂੰ ਕੋਈ ਦੁਬਿਧਾ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਅਕਾਲ ਤਖ਼ਤ ਸਾਹਿਬ ਦੇ ਸਿਧਾਂਤਾਂ ਨੂੰ ਢਾਹ ਲਾਉਣ ਦੀ ਵੀ ਇਜਾਜ਼ਤ ਨਹੀਂ ਦਿਤੀ ਜਾਣੀ ਚਾਹੀਦੀ। ਇਸ ਪ੍ਰੈਸ ਕਾਨਫਰੰਸ ਵਿੱਚ ਬਾਬਾ ਮੇਜਰ ਸਿੰਘ, ਭਾਈ ਕੁਲਵਿੰਦਰ ਸਿੰਘ ਅਰਦਾਸੀਆਂ, ਜਸਬੀਰ ਸਿੰਘ ਮੰਡਿਆਲਾ , ਰਾਜਵਿੰਦਰ ਸਿੰਘ ਆਦਿ ਆਗੂ ਹਾਜਰ ਸਨ।
Leave a Reply