ਅਲਾਇੰਸ ਕਲੱਬ ਅਤੇ ਅਰਵਿੰਦ ਨਗਰ ਵਿਕਾਸ ਕਮੇਟੀ ਵੱਲੋਂ ਬੱਚਿਆਂ ਦੇ ਕਰਵਾਏ ਗਏ ਪਤੰਗ ਮੁਕਾਬਲੇ
- ਪੰਜਾਬ
- (Asia/Kolkata)
ਕੋਟਕਪੂਰਾ, ਸਥਾਨਕ ਬਠਿੰਡਾ ਰੋਡ ' ਤੇ ਸਥਿਤ ਅਰਵਿੰਦ ਨਗਰ ਕਲੋਨੀ ਵਿੱਚ ਅਲਾਇੰਸ ਕਲੱਬ ਕੋਟਕਪੂਰਾ ਸਿਟੀ ਵੱਲੋਂ ਅਰਵਿੰਦ ਨਗਰ ਵਿਕਾਸ ਕਮੇਟੀ ਦੇ ਸਹਿਯੋਗ ਨਾਲ ਬਸੰਤ ਪੰਚਮੀ ਮੌਕੇ 8 ਤੋਂ 15 ਸਾਲ ਉਮਰ ਵਰਗ ਦੇ ਬੱਚਿਆਂ ਦੇ ਪਤੰਗ ਉਡਾਉਣ ਦੇ ਮੁਕਾਬਲੇ ਕਰਵਾਏ ਗਏ। ਇਹ ਪਤੰਗ ਮੁਕਾਬਲੇ ਕਲੱਬ ਦੇ ਪ੍ਰਧਾਨ ਅਲਾਅ ਮਨਦੀਪ ਸਿੰਘ ਸਰਾਂ ਦੀ ਅਗਵਾਈ ਹੇਠ ਕਰਵਾਏ ਗਏ। ਇਸ ਪਤੰਗ ਮੁਕਾਬਲੇ ਵਿੱਚ 8 ਤੋਂ 15 ਸਾਲ ਵਾਲੇ 40 ਬੱਚਿਆਂ ਨੇ ਹਿੱਸਾ ਲਿਆ । ਇਸ ਮੌਕੇ ਵਾਈਸ ਜਿਲ੍ਹਾ ਗਵਰਨਰ ਅਲਾਅ ਓਮ ਪ੍ਰਕਾਸ਼ ਗੋਇਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਿਵੇਂ ਬਸੰਤ ਰੁੱਤ ਦੇ ਆਗਾਜ਼ ਨਾਲ ਹਰ ਪਾਸੇ ਬਹਾਰ ਆ ਜਾਂਦੀ ਹੈ, ਓਸੇ ਤਰਾਂ ਹੀ ਬਸੰਤ ਰੁੱਤ ਸਭ ਦੀ ਜਿੰਦਗੀ ਵਿੱਚ ਖੁਸ਼ੀਆਂ ਤੇ ਖੇੜਿਆਂ ਦੀ ਬਹਾਰ ਲੈਕੇ ਆਵੇ। ਅਰਵਿੰਦ ਨਗਰ ਵਿਕਾਸ ਕਮੇਟੀ ਦੇ ਪ੍ਰਧਾਨ ਸੰਤੋਖ ਸਿੰਘ ਚਾਨਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਅਲਾਇੰਸ ਕਲੱਬ ਕੋਟਕਪੂਰਾ ਸਿਟੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ । ਅਲਾਅ ਚੰਦਰ ਪ੍ਰਕਾਸ਼ ਅਰੋੜਾ , ਜਿਲ੍ਹਾ ਕੈਬਿਨਟ ਕੈਸ਼ੀਅਰ ਅਤੇ ਅਲਾਅ ਬਸੰਤ ਨਰੂਲਾ ਸੈਕਟਰੀ ਨੇ ਦੱਸਿਆ ਕੇ ਇਸ ਮੁਕਾਬਲੇ ਵਿੱਚ ਪਹਿਲਾ,ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਸਾਰੇ ਬੱਚਿਆਂ ਨੂੰ ਨਗਦ ਇਨਾਮ ਦੇਕੇ ਸਨਮਾਨਿਤ ਕੀਤਾ ਗਿਆ।ਇਸ ਪਤੰਗ ਮੁਕਾਬਲੇ ਦੇ ਪ੍ਰੋਜੈਕਟ ਇੰਚਾਰਜ ਬਲਜਿੰਦਰ ਸਿੰਘ ਬੱਲੀ ਨੇ ਦੱਸਿਆ ਕਿ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਨੂੰ ਪਤੰਗਾਂ ਕਲੱਬ ਵੱਲੋਂ ਦਿੱਤੀਆਂ ਗਈਆਂ ਅਤੇ ਪਤੰਗ ਮੁਕਾਬਲੇ ਵਿੱਚ ਚਾਈਨਾ ਡੋਰ ਦੀ ਵਰਤੋਂ ਪੂਰਨ ਤੌਰ ਤੇ ਮਨਾਹੀ ਕੀਤੀ ਗਈ ਸੀ ਕਿਉਂਕਿ ਚਾਈਨਾ ਡੋਰ ਨਾਲ ਬਹੁਤ ਸਾਰੀਆਂ ਦੁਰਘਟਨਾਵਾਂ ਵਾਪਰ ਜਾਂਦੀਆਂ ਹਨ ਅਤੇ ਲੋਕ ਆਪਣੇ ਮਨੋਰੰਜਨ ਖ਼ਾਤਰ ਵੱਖ ਵੱਖ ਪੰਛੀਆਂ ਤੇ ਮਨੁੱਖੀ ਜਾਨਾਂ ਦਾ ਨੁਕਸਾਨ ਕਰ ਦਿੰਦੇ ਹਨ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਅਰਵਿੰਦ ਨਗਰ ਵਿਕਾਸ ਕਮੇਟੀ ਦੇ ਅਹੁਦੇਦਾਰ ਅਜਮੇਰ ਬਰਾੜ, ਅਸ਼ੋਕ ਦਾਬੜਾ,ਰਾਜਿੰਦਰ ਥਾਪਰ, ਮਾਸਟਰ ਲਖਵਿੰਦਰ ਸਿੰਘ ਸਿੱਧੂ , ਲਖਵਿੰਦਰ ਅਰੋੜਾ, ਨਵਦੀਪ ਸਿੰਘ ਚਾਨਾ, ਰਾਜਿੰਦਰ ਸਿੰਘ ਬਰਾੜ, ਪ੍ਰੋਫੈਸਰ ਮਨਵਿੰਦਰ ਸਿੰਘ, ਹਾਕਮ ਸਿੰਘ, ਰਾਜੂ ਮੋਂਗਾ, ਪ੍ਰਸ਼ਾਂਤ ਜੋਸ਼ੀ ਅਤੇ ਅਲਾਇੰਸ ਕਲੱਬ ਦੇ ਅਹੁਦੇਦਾਰ ਮਨਜਿੰਦਰ ਸਿੰਘ ਮਦਾਨ ਜਿਲ੍ਹਾ ਗਵਰਨਰ, ਇੰਦਰਜੀਤ ਸਿੰਘ ਮਦਾਨ, ਅਜੇ ਗੁਪਤਾ, ਨਛੱਤਰ ਸਿੰਘ, ਕਮਲ ਰਾਜਪੂਤ, ਯਸ਼ਵਿੰਦਰ ਸੇਠੀ, ਐਡਵੋਕੇਟ ਰਾਕੇਸ਼ ਸੇਠੀ, ਵਿਸ਼ੇਸ਼ ਬੁੱਧੀਰਾਜਾ, ਅਸ਼ੋਕ ਸੇਠੀ, ਸੰਦੀਪ ਕਟਾਰੀਆ, ਕਮਲ ਰਾਜਪੂਤ, ਲਛਮਣ ਦਾਸ ਮਹਿਰਾ, ਬਿੱਟਾ ਨਰੂਲਾ, ਰਾਜੇਸ਼ ਮਿੱਤਲ, ਸੰਜੀਵ ਮਦਾਨ ਅਤੇ ਬਲਦੇਵ ਸ਼ਰਮਾ ਆਦਿ ਹਾਜ਼ਰ ਸਨ।
Leave a Reply