ਖਾਲਸਾ ਵਹੀਰ" ਦਾ ਵੱਖ ਵੱਖ ਪੜਾਵਾਂ ਤੇ ਸੰਗਤਾਂ ਕੀਤਾ ਭਰਵਾਂ ਸਵਾਗਤ

ਖਾਲਸਾ ਵਹੀਰ" ਦਾ ਵੱਖ ਵੱਖ ਪੜਾਵਾਂ ਤੇ ਸੰਗਤਾਂ ਕੀਤਾ ਭਰਵਾਂ ਸਵਾਗਤ

ਖਾਲਸਾ ਵਹੀਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸ ਕਪੂਰਥਲਾ (ਇੰਦਰਜੀਤ) ਖਾਲਸਾ ਵਹੀਰ ਬੰਦੀ ਸਿੰਘ ਰਿਹਾਅ ਕਰੋ ਮਾਰਚ ਸਟੇਟ ਗੁਰਦੁਆਰਾ ਸਾਹਿਬ ਤੋਂ ਸਵੇਰੇ ਤਕਰੀਬਨ 10.30 ਵਜੇ ਅਰੰਭ ਹੋ ਵੱਖ ਵੱਖ ਪੜਾਵਾਂ ਤੋਂ ਗੁਜ਼ਰਦਾ ਹੋਇਆ ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਦੀ ਅਰਦਾਸ ਬੇਨਤੀਆ ਉਪਰੰਤ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸਮਾਪਤ ਹੋਇਆ। ਵਹੀਰ ਵਿੱਚ ਜਿਥੇ ਇਲਾਕੇ ਭਰ ਤੋਂ ਸੰਗਤਾਂ ਵੱਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਗਈ। ਉਥੇ ਹੀ ਐਮ ਪੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਪਿਤਾ ਜੀ ਬਾਪੂ ਤਰਸੇਮ ਸਿੰਘ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਬੀਕੇਯੂ ਡਕੌਂਦਾ ਦੇ ਜਿਲਾ ਪ੍ਰਧਾਨ ਧਰਮਿੰਦਰ ਸਿੰਘ ਖਿਜਰਪੁਰ ਵੱਲੋਂ ਸੈਂਕੜੇ ਟਰੈਕਟਰਾ , ਗੱਡੀਆਂ ਤੇ ਮੋਟਰਸਾਈਕਲਾ ਦੇ ਕਾਫ਼ਲੇ ਨਾਲ ਖਾਲਸਾ ਵਹੀਰ ਵਿੱਚ ਸ਼ਮੂਲੀਅਤ ਕੀਤੀ।ਵੱਖ ਵੱਖ ਪੜਾਵਾਂ ਤੇ ਵੱਡੀ ਗਿਣਤੀ ਵਿਚ ਇਕੱਤਰ ਹੋ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰ ਪੰਜ ਪਿਆਰਿਆਂ ਨੂੰ ਸਿਰੋਪਾਓ ਪਾ ਭਰਵਾਂ ਸਵਾਗਤ ਕੀਤਾ ਗਿਆ। ਸੰਗਤਾਂ ਵੱਲੋਂ ਜਗਾਂ ਜਗਾਂ ਵਹੀਰ ਵਿੱਚ ਆਈਆਂ ਸੰਗਤਾਂ ਲਈ ਤਰ੍ਹਾਂ ਤਰ੍ਹਾਂ ਦੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ। ਪਿੰਡ ਨਾਨਕਪੁਰ ਵਿਖੇ ਪਿੰਡ ਦੀ ਪੰਚਾਇਤ ਤੇ ਸੰਗਤਾਂ ਵਹੀਰ ਦਾ ਸਵਾਗਤ ਕੀਤਾ ਗਿਆ। ਪਿੰਡ ਭਵਾਨੀਪੁਰ ਵਿਖੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੌਜਵਾਨ ਕਿਸਾਨ ਮਜ਼ਦੂਰ ਮੌਰਚਾ ਦੇ ਚੇਅਰਮੈਨ ਬਾਈ ਨਛੱਤਰ ਸਿੰਘ ਵੱਲੋਂ ਵੱਡੇ ਕਾਫਲੇ ਨਾਲ ਵਹੀਰ ਵਿੱਚ ਸ਼ਮੂਲੀਅਤ ਕੀਤੀ ਗਈ।ਖੀਰਾਂਵਾਲੀ ਵਿਖੇ ਸੰਤ ਮਹਾਤਮਾਂ ਮੁੰਨੀ ਜੀ ਵੱਲੋਂ ਵਹੀਰ ਦਾ ਸਵਾਗਤ ਕੀਤਾ ਗਿਆ ਤੇ ਖੀਰਾਂਵਾਲੀ, ਜਹਾਂਗੀਰਪੁਰ ਤੇ ਨੂਰਪੁਰ ਦੀਆਂ ਸੰਗਤਾਂ ਵੱਲੋਂ ਫਲਾਂ ਦਾ ਲੰਗਰ ਲਾਇਆ ਗਿਆ। ਇਸੇ ਤਰ੍ਹਾਂ ਸੰਤ ਬਾਬਾ ਲੀਡਰ ਸਿੰਘ ਜੀ ਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਸੈਫਲਾਬਾਦ ਵਾਲਿਆਂ ਵੱਲੋਂ ਉੱਚਾ ਬੇਟ ਵਿਖੇ ਵਹੀਰ ਦਾ ਸਵਾਗਤ ਕਰਨ ਉਪਰੰਤ ਸੰਗਤਾਂ ਲਈ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਗਿਆ। ਅੱਗੇ ਚੱਲਦਿਆਂ ਪਿੰਡ ਰੱਤੜਾ, ਮਿਆਣੀ,ਦੇਸਲ ਬੂਹ, ਫੱਤੂਢੀਗਾ ਨਗਰਾਂ ਦੀਆਂ ਸੰਗਤਾਂ ਵੱਲੋਂ ਵਹੀਰ ਦਾ ਸਵਾਗਤ ਕਰ ਚਾਹ ਪਾਣੀ ਦੇ ਲੰਗਰ ਲਗਾਏ ਗਏ। ਪਿੰਡ ਬੂੜੇਵਾਲ ਵਿਖੇ ਸੰਤ ਬਾਬਾ ਹਰਜੀਤ ਸਿੰਘ ਤੇ ਸੰਤ ਬੂੜੇਵਾਲ ਵਾਲਿਆਂ ਵੱਲੋਂ ਖਾਲਸਾ ਵਹੀਰ ਦਾ ਸਵਾਗਤ ਕੀਤਾ ਗਿਆ ਤੇ ਬੰਦੀ ਸਿੰਘਾਂ ਲਈ ਅਰਦਾਸ ਕੀਤੀ ਗਈ। ਉਪਰੰਤ ਲੰਗਰਾਂ ਦੇ ਪ੍ਰਬੰਧ ਕੀਤੇ ਗਏ। ਅੱਗੇ ਚੱਲਦਿਆਂ ਪਿੰਡ ਤਲਵੰਡੀ ਚੌਧਰੀਆਂ ਵਿਖੇ ਪਰਮਜੀਤ ਸਿੰਘ ਜੱਬੋਵਾਲ ਦੀ ਪ੍ਰਧਾਨਗੀ ਹੇਠ ਪੰਜਾਬ ਕਿਸਾਨ ਯੂਨੀਅਨ ਬਾਗੀ ਨੇ ਵਹੀਰ ਦਾ ਸਵਾਗਤ ਕੀਤਾ। ਤਲਵੰਡੀ ਪੁਲ ਤੇ ਸ ਪਰਮਜੀਤ ਸਿੰਘ ਖਾਲਸਾ ਨੇ ਟੀਮ ਸਮੇਤ ਸਵਾਗਤ ਕੀਤਾ ਉਪਰੰਤ ਸ਼ਾਮ ਤਕਰੀਬਨ 4 ਵਜੇ ਵਹੀਰ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਪਹੁੰਚੀ ਜਿੱਥੇ ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਬੇਨਤੀਆ ਕੀਤੀਆਂ ਗਈਆਂ। ਅਕਾਲੀ ਦਲ ਵਾਰਿਸ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ, ਜ਼ਿਲ੍ਹਾ ਆਗੂ ਗੁਰਦੀਪ ਸਿੰਘ ਭੰਡਾਲ, ਸੀਨੀਅਰ ਆਗੂ ਜਥੇਦਾਰ ਨਰਿੰਦਰ ਸਿੰਘ ਖੁਸਰੋਪੁਰ,ਜ਼ਿਲ੍ਹਾ ਆਗੂ ਬੋਹੜ ਸਿੰਘ ਹਜਾਰਾ,ਬਲਾਕ ਆਗੂ ਸੁਖਦੇਵ ਸਿੰਘ ਖੀਰਾਂਵਾਲੀ, ਜਗਦੀਪ ਸਿੰਘ ਵੰਝ ਸਰਪੰਚ ਵੱਲੋਂ ਵਹੀਰ ਵਿੱਚ ਪਹੁੰਚੀਆਂ ਸਾਰੀਆਂ ਸੰਗਤਾਂ ਤੇ ਸੰਤਾਂ ਮਹਾਪੁਰਸ਼ਾਂ ਤੇ ਕਿਸਾਨ ਜੱਥੇਬੰਦੀਆਂ ਦਾ ਦਾ ਧੰਨਵਾਦ ਕੀਤਾ ਗਿਆ।