ਪਿੰਡ ਖਹਿਰਾ ਮਾਝਾ ਵਿਖੇ 26ਵਾਂ ਕਬੱਡੀ ਕੱਪ 30 ਜਨਵਰੀ ਨੂੰ-ਮਨੋਹਰ ਖਹਿਰਾ

ਪਿੰਡ ਖਹਿਰਾ ਮਾਝਾ ਵਿਖੇ 26ਵਾਂ ਕਬੱਡੀ ਕੱਪ 30 ਜਨਵਰੀ ਨੂੰ-ਮਨੋਹਰ ਖਹਿਰਾ

ਕਪੂਰਥਲਾ, (ਇੰਦਰਜੀਤ ਚਾਹਲ)ਗ੍ਰਾਮ ਪੰਚਾਇਤ ਖਹਿਰਾ ਮਾਝਾ ਅਤੇ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਬਾ ਦੀਪ ਸਿੰਘ ਜੀ 26ਵਾਂ ਕਬੱਡੀ ਕੱਪ 30 ਜਨਵਰੀ ਨੂੰ ਪਿੰਡ ਖਹਿਰਾ ਮਾਝਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਪ੍ਰਬੰਧਕ ਮਨੋਹਰ ਸਿੰਘ ਸੋਢੀ ਖਹਿਰਾ ਨੇ ਦੱਸਿਆ ਕਿ ਇਹ ਕਬੱਡੀ ਕੱਪ ਪਰਮਜੀਤ ਸਿੰਘ ਮੰਨਾ ਦੀ ਯਾਦ ਨੂੰ ਸਮਰਪਿਤ ਹੋਵੇਗਾ। ਕਬੱਡੀ ਕੱਪ ਦੌਰਾਨ ਚੜ੍ਹਦੀ ਕਲਾਂ ਜਲੰਧਰ,ਡੀਏਵੀ ਬਠਿੰਡਾ, ਦਸਮੇਸ਼ ਕਲੱਬ ਕਾਲਖ, ਜਗਰਾਵਾਂ ਮੋਗਾ, ਬਾਬਾ ਸੁਖਚੈਨ ਦਾਸ ਸ਼ਾਹਕੋਟ,ਬੇ ਆਫਪੈਨਲਟੀ ਨਿਊਜ਼ੀਲੈਂਡ,ਬੇਰ ਸਾਹਿਬ ਕਬੱਡੀ ਕਲੱਬ,ਐਨ ਆਰ ਆਈ ਕਬੱਡੀ ਕਲੱਬ ਨਕੋਦਰ ਦੀਆਂ ਟੀਮਾਂ ਭਾਗ ਲੈਣਗੀਆਂ। ਇਸ ਮੌਕੇ ਤੇ ਲੜਕੀਆਂ ਦਾ ਕਬੱਡੀ ਸ਼ੋਅ ਮੈਚ ਹੋਵੇਗਾ। ਕਬੱਡੀ ਕੱਪ ਦੌਰਾਨ ਵਿਧਾਇਕ ਗੁਰਲਾਲ ਸਿੰਘ ਘਨੌਰ, ਵਿਧਾਇਕ ਤੇ ਸਾਬਕਾ ਮੰਤਰੀ ਬਲਕਾਰ ਸਿੰਘ, ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਹਾਜ਼ਰੀਆਂ ਭਰਨਗੀਆਂ।