ਵਿਸ਼ਾਲ ਨਗਰ ਕੀਰਤਨ ਦਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਨਿੱਘਾ ਸਵਾਗਤ

ਵਿਸ਼ਾਲ ਨਗਰ ਕੀਰਤਨ ਦਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਨਿੱਘਾ ਸਵਾਗਤ

ਸੰਗਰੂਰ, (ਜਗਸੀਰ ਸਿੰਘ)- ਗੁਰਦੁਆਰਾ ਸਾਹਿਬ ਪਿੰਡ ਰਾਮਪੁਰਾ ਦੀ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਅਧੀਨ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਂ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਭਾਈ ਗੁਰਪ੍ਰੀਤ ਸਿੰਘ ਗ੍ਰੰਥੀ ਕਾਰਜਕਾਰਨੀ ਪ੍ਧਾਨ ਗੁਰਮਤਿ ਪ੍ਰਚਾਰਕ ਰਾਗੀ ਗ੍ਰੰਥੀ ਸਭਾ ਸੰਗਰੂਰ ਦੀ ਨਿਗਰਾਨੀ ਹੇਠ ਨਗਰ ਕੀਰਤਨ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸਥਾਨਿਕ ਭਗਤ ਸਿੰਘ ਚੌਕ ਦੇ ਨੇੜੇ ਪਹੁੰਚਣ ਤੇ ਸੀ੍ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸੰਗਰੂਰ ਵੱਲੋਂ ਹਰਭਜਨ ਸਿੰਘ ਭੱਟੀ ਮੁੱਖ ਸੇਵਾਦਾਰ, ਗੁਰਿੰਦਰਵੀਰ ਸਿੰਘ ਜਨਰਲ ਸਕੱਤਰ, ਚਰਨਜੀਤ ਪਾਲ ਸਿੰਘ ਸਕੱਤਰ ਜਨਰਲ ਅਤੇ ਦਲਵੀਰ ਸਿੰਘ ਬਾਬਾ ਦੇ ਨਾਲ ਸੁਸਾਇਟੀ ਸੇਵਕਾਂ ਨੇ ਵਿਸ਼ਾਲ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ। ਹਰਦੀਪ ਸਿੰਘ ਸਾਹਨੀ, ਜਸਵਿੰਦਰ ਪਾਲ ਸਿੰਘ ਵਿੱਕੀ, ਗੁਰਿੰਦਰ ਸਿੰਘ ਗੁਜਰਾਲ, ਸੁਰਿੰਦਰ ਪਾਲ ਸਿੰਘ ਸਿਦਕੀ, ਪੀ੍ਤਮ ਸਿੰਘ, ਭਾਈ ਮਨਦੀਪ ਸਿੰਘ ਮੁਰੀਦ, ਹਰਪ੍ਰੀਤ ਸਿੰਘ ਪ੍ਰੀਤ, ਹਰਵਿੰਦਰ ਸਿੰਘ ਪੱਪੂ , ਬੀਬੀ ਸਵਰਨ ਕੌਰ ਦੀਆਂ ਵੱਖ ਵੱਖ ਸੇਵਾਵਾਂ ਤਹਿਤ ਸੰਗਤਾਂ ਨੂੰ ਚਾਹ , ਬਿਸਕੁਟਾਂ ਦੀ ਸੇਵਾ ਕੀਤੀ ਗਈ। ਦਲਵੀਰ ਸਿੰਘ , ਕੁਲਦੀਪ ਕੌਰ, ਹਰਮਨਜੀਤ ਕੌਰ, ਸਗਲਪੀ੍ਤ ਕੌਰ, ਮਨਦੀਪ ਸਿੰਘ ਸ਼ੈਲੀ ਪਰਿਵਾਰ ਵੱਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਂਟ ਕੀਤੇ ਗਏ ਅਤੇ ਪੰਜੀਰੀ - ਦੁੱਧ ਛਕਾਇਆ ਗਿਆ।‌ ਭਾਈ ਗੁਰਪ੍ਰੀਤ ਸਿੰਘ ਨੇ ਸੁਸਾਇਟੀ ਸੇਵਕਾਂ ਦਾ ਧੰਨਵਾਦ ਕੀਤਾ ਅਤੇ ਸਮੂਹ ਮੈਂਬਰਾਂ ਨੂੰ ਸਿਰੋਪਾਓ ਭੇਂਟ ਕੀਤੇ ਗਏ। ਇਸ ਮੌਕੇ ਤੇ ਭਾਈ ਮੰਗਾ ਸਿੰਘ ਪ੍ਰਚਾਰਕ ਦੇ ਸਟੇਜ ਸੰਚਾਲਨ ਅਧੀਨ ਭਾਈ ਲਾਭ ਸਿੰਘ ਝੱਮਟ ਨੇ ਗੁਰੂ ਇਤਿਹਾਸ ਸਬੰਧੀ ਕਵਿਸ਼ਰੀ ਪੇਸ਼ ਕੀਤੀ। ਇਸੇ ਤਰ੍ਹਾਂ ਨਗਰ ਕੀਰਤਨ ਦਾ ਗੁਰਦੁਆਰਾ ਸਾਹਿਬ ਹਰਿਗੋਬਿੰਦ ਪੁਰਾ ਵਿਖੇ ਭਾਈ ਜਗਤਾਰ ਸਿੰਘ ਪ੍ਰਧਾਨ, ਹਰਪ੍ਰੀਤ ਸਿੰਘ ਪ੍ਰੀਤ, ਭਾਈ ਸਤਵਿੰਦਰ ਸਿੰਘ ਭੋਲਾ ਹੈੱਡ ਗ੍ਰੰਥੀ, ਸੁਰਿੰਦਰ ਪਾਲ ਸਿੰਘ ਸਿਦਕੀ, ਰਸਵਿੰਦਰ ਸਿੰਘ ਵੱਲੋਂ ਪੰਜ ਪਿਆਰਿਆਂ ਦਾ ਸਤਿਕਾਰ ਕੀਤਾ ਗਿਆ। ਭਰਪੂਰ ਸਿੰਘ ਗੋਲਡੀ, ਨਰੇਸ਼ ਬਾਂਗੀਆ, ਦੀਪੂ ਅਤੇ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਇਸ ਮੌਕੇ ਹਾਜ਼ਰ ਸਨ। ਸੰਗਤਾਂ ਨੂੰ ਫਰੂਟ ਦੀ ਸੇਵਾ ਕੀਤੀ ਗਈ।‌ ਨਗਰ ਕੀਰਤਨ ਦਾ ਸੁਰਿੰਦਰ ਦੀ ਹੱਟੀ ਵਿਖੇ ਵੀ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਦੀ ਸੇਵਾ ਕੀਤੀ ਗਈ।‌ ਜਸਵਿੰਦਰ ਸਿੰਘ ਪਿ੍ੰਸ ਮੁਖੀ ਗੁਰਦੁਆਰਾ ਸਾਹਿਬਾਨ ਪ੍ਰਬੰਧਕ ਤਾਲਮੇਲ ਕਮੇਟੀ ਦੇ ਨਾਲ ਮੋਹਨ ਸਿੰਘ ਅਤੇ ਹੋਰਾਂ ਨੇ ਪੰਜ ਪਿਆਰਿਆਂ ਦਾ ਸਤਿਕਾਰ ਕੀਤਾ ਅਤੇ ਬਿਸਕੁਟ ਪ੍ਰਸ਼ਾਦ ਨਾਲ ਸੰਗਤਾਂ ਦੀ ਸੇਵਾ ਕੀਤੀ ਗਈ। ਨਗਰ ਕੀਰਤਨ ਵਿੱਚ ਗੁਰਮਤਿ ਗ੍ਰੰਥੀ ਸਭਾ ਦੇ ਭਾਈ ਪਰਮਜੀਤ ਸਿੰਘ ਦੁਆਬੀਆ, ਭਾਈ ਪਰਗਟ ਸਿੰਘ ਅਤੇ ਭਾਈ ਗੁਰਨੈਬ ਸਿੰਘ ਰਾਮਪੁਰਾ ਆਦਿ ਵੱਖ ਸੇਵਾਵਾਂ ਨਿਭਾ ਰਹੇ ਹਨ। ਭਾਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਆਗਮਨ ਪੁਰਬ ਦੇ ਸਬੰਧ ਵਿੱਚ 9 ਜਨਵਰੀ ਨੂੰ ਰਾਤਰੀ ਦੇ ਦੀਵਾਨ ਵਿੱਚ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਜੀ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਾਲੇ ਕਥਾ ਵਿਚਾਰ ਕਰਨਗੇ ਜਦੋਂ ਕਿ 10 ਜਨਵਰੀ ਨੂੰ ਸਵੇਰੇ 9 30 ਤੋਂ 10 30 ਵਜੇ ਤੱਕ ਭਾਈ ਜਤਿੰਦਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਵਾਲੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ।