ਕੈਨੇਡਾ ਦੇ ਬਿਲਡਿੰਗ ਪ੍ਰੋਜੈਕਟਸ ਵਿੱਚ ਕਤਰ ਵੱਡਾ ਨਿਵੇਸ਼ ਕਰੇਗਾ, ਮਾਰਕ ਕਾਰਨੀ ਦੀ ਘੋਸ਼ਣਾ
- ਵਿਦੇਸ਼
- (Asia/Kolkata)
ਦੋਹਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੋਹਾ ਵਿੱਚ ਦੱਸਿਆ ਕਿ ਕਤਰ ਵੱਲੋਂ ਕੈਨੇਡਾ ਦੇ ਅਹਿਮ ਬਿਲਡਿੰਗ ਪ੍ਰੋਜੈਕਟਸ ਵਿੱਚ ਭਾਰੀ ਨਿਵੇਸ਼ ਕਰਨ ਦੀ ਵਚਨਬੱਧਤਾ ਕੀਤੀ ਗਈ ਹੈ। ਕਾਰਨੀ ਨੇ ਨਿਊਜ਼ ਕਾਨਫਰੰਸ ਦੌਰਾਨ ਕਿਹਾ ਕਿ ਇਹ ਨਿਵੇਸ਼ ਪ੍ਰੋਜੈਕਟਸ ਨੂੰ ਤੇਜ਼ੀ ਨਾਲ ਪੂਰਾ ਕਰਨ ਵਿੱਚ ਸਹਾਇਕ ਹੋਵੇਗਾ, ਨਾਲ ਹੀ ਐਨਰਜੀ ਇੰਡਸਟਰੀ ਵਿੱਚ ਨਵੀਂ ਉਰਜਾ ਤੇਜੀ ਆਵੇਗੀ।ਕਾਰਨੀ ਨੇ ਉਮੀਦ ਜਤਾਈ ਕਿ ਇਸ ਨਾਲ ਕੈਨੇਡੀਅਨਜ਼ ਲਈ ਨਵੇਂ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਉਨ੍ਹਾਂ ਨੇ ਕਿਹਾ ਕਿ ਇਹ ਨਿਵੇਸ਼ ਕੈਨੇਡਾ ਅਤੇ ਕਤਰ ਦਰਮਿਆਨ ਮਜ਼ਬੂਤ ਸਬੰਧਾਂ ਦੀ ਨੀਂਹ ਪੱਕੀ ਕਰਨ ਵਿੱਚ ਯੋਗਦਾਨ ਪਾਏਗਾ ਅਤੇ ਸੱਭਿਆਚਾਰਕ ਸਬੰਧਾਂ ਨੂੰ ਵੀ ਹੋਰ ਮਜ਼ਬੂਤ ਕਰੇਗਾ।ਇਸ ਤੋਂ ਇਲਾਵਾ, ਟੂਰਿਜ਼ਮ ਅਤੇ ਕਾਰੋਬਾਰ ਨੂੰ ਹੋਲਾਰਾ ਦੇਣ ਲਈ ਦੋਵਾਂ ਦੇਸ਼ਾਂ ਵੱਲੋਂ ਸਿੱਧੀਆਂ ਉਡਾਨਾਂ ਸ਼ੁਰੂ ਕਰਨ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਕਾਰਨੀ ਨੇ ਦਰਸਾਇਆ ਕਿ ਕਈ ਸਾਲਾਂ ਤੋਂ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ ਰੁਕੀ ਹੋਈ ਸੀ, ਪਰ ਕੈਨੇਡਾ ਇਸ ਸਮਰੱਥਾ ਨੂੰ ਇਨਵੈਸਟਮੈਂਟ ਪ੍ਰਮੋਸ਼ਨ ਐਂਡ ਪ੍ਰੋਟੈਕਸ਼ਨ ਐਗਰੀਮੈਂਟ ਦੇ ਤਹਿਤ ਲਾਗੂ ਕਰਨ ਦਾ ਟੀਚਾ ਰੱਖਦਾ ਹੈ।ਉਨ੍ਹਾਂ ਨੇ ਇਹ ਵੀ ਕਿਹਾ ਕਿ ਕੈਨੇਡਾ ਵੱਲੋਂ ਦੋਹਾ ਵਿੱਚ ਇੱਕ ਅਧਿਕਾਰੀ ਨਿਯੁਕਤ ਕੀਤਾ ਜਾਵੇਗਾ, ਜੋ ਦੋਵਾਂ ਦੇਸ਼ਾਂ ਵਿਚਕਾਰ ਨਿਵੇਸ਼ ਅਤੇ ਕਾਰੋਬਾਰ ਸਹਿਯੋਗ ਨੂੰ ਆਗੇ ਵਧਾਉਣ ਵਿੱਚ ਸਹਾਇਤਾ ਕਰੇਗਾ।ਇਸ ਤੋਂ ਪਹਿਲਾਂ ਐਤਵਾਰ ਨੂੰ, ਕਾਰਨੀ ਨੇ ਕਤਰ ਦੇ ਐਮੀਰ ਸ਼ੇਖ਼ ਤਮੀਮ ਬਿਨ ਹਾਮਦ ਅਲ ਥਾਨੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਕੈਨੇਡਾ ਦੌਰੇ ਦਾ ਸੱਦਾ ਦਿੱਤਾ, ਜਿਸ ਨਾਲ ਦੋਵਾਂ ਦੇਸ਼ਾਂ ਵਿਚਕਾਰ ਰਿਸ਼ਤੇ ਹੋਰ ਮਜ਼ਬੂਤ ਹੋਣ ਦੀ ਸੰਭਾਵਨਾ ਹੈ।
Leave a Reply