7 ਮੈਂਬਰੀ ਕਮੇਟੀ ਨੂੰ ਕੀਤਾ ਜਾਵੇ ਬਹਾਲ- ਗਿਆਨੀ ਰਘਬੀਰ ਸਿੰਘ
- ਪੰਜਾਬ
- 27 Jan,2025

ਅੰਮ੍ਰਿਤਸਰ : ਅੱਜ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਗੱਲ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੂੰ ਹੁਕਮ ਦਿੱਤਾ ਹੈ ਕਿ 7 ਮੈਂਬਰੀ ਕਮੇਟੀ ਨੂੰ ਮੁੜ ਬਹਾਲ ਕੀਤਾ ਜਾਵੇ ਤੇ ਉਨ੍ਹਾਂ ਵਰਕਿੰਗ ਕਮੇਟੀ ਨੂੰ ਕਿਹਾ ਕਿ 7 ਮੈਂਬਰ ਕਮੇਟੀ ਨੂੰ ਮੁੜ ਕਾਰਜਸ਼ੀਲ ਕੀਤਾ ਜਾਵੇ ਤੇ ਕਮੇਟੀ ਦੀ ਨਿਗਰਾਨੀ ਹੇਠ ਹੀ ਮੈਂਬਰਸ਼ਿਪ ਮੁਹਿੰਮ ਚਲਾਈ ਜਾਵੇ। ਗਿਆਨੀ ਹਰਪ੍ਰੀਤ ਸਿੰਘ ਖਿਲਾਫ਼ ਚੱਲ ਰਹੀ ਜਾਂਚ ਸੰਬੰਧੀ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਾਣ ਸਨਮਾਨ ਬਰਕਰਾਰ ਰਹਿਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਮੈਸ. ਆਫ਼ ਬਾਦਲ ਦਾ ਜਵਾਬ ਗਿਆਨੀ ਹਰਪ੍ਰੀਤ ਸਿੰਘ ਹੀ ਦੇ ਸਕਦੇ ਹਨ।
Posted By:

Leave a Reply