ਕਵਿਤਾ
ਨਾ ਮੈਂ ਮੁਸਲਮਾਨ ਰੱਬਾ ਬਖਸ਼ੀ ਮੇਰੇ ਗੁਨਾਹਾਂ ਨੂੰ ਮੈਂ ਹਾਂ ਇੱਕ ਇਨਸਾਨ ਰੱਬਾਕਦਰ ਨਾ ਕੀਤੀ ਮਾਪਿਆਂ ਦੀ ਮੈਂ ਬਿਰਧ ਆਸ਼ਰਮ ਛੱਡ ਆਇਆਜਿੰਨਾ ਹੋਇਆ ਕਰਿਆ ਮੈਂ ਓਹਨਾਂ ਦਾ ਅਪਮਾਨ ਰੱਬਾਧੀ ਜੰਮਣ ਤੋਂ ਪਹਿਲਾਂ ਮਾਰਣ ਕੲੀ ਪੁੱਤ ਜੰਮ ਕੇ ਸੁੱਟ ਜਾਂਦੇ ਨੇਭਲੇ ਆਦਮੀ ਤੋਬਾ ਕਰਦੇ ਇਹ ਕਿਹੋ ਜਿਹਾ ਜਹਾਨ ਰੱਬਾ ਰੱਬ ਦੀ ਹੋਂਦ ਨੂੰ ਮੈਂ ਨਾਂ ਮੰਨਿਆ ਮੈਂ ਹੰਕਾਰ ਚ ਗੱਲਾਂ ਕਰੀਆਂ ਨੇਵੇਖ ਲਿਆ ਮੈਂ ਫੇਲ ਹੋਇਆ ਅੱਜ ਮੇਰਾ ਹੀ ਵਿਗਿਆਨ ਰੱਬਾ ਸਿਫ਼ਾਰਸ਼ ਦੇ ਨਾਲ ਮਿਲੀ ਤਰੱਕੀ ਜ਼ਿਆਦਾ ਚਿਰ ਨਹੀਂ ਚੱਲਦੀ ਜੀਮਿਹਨਤ ਨਾਲ ਜੋ ਮਿਲੇ ਸਫਲਤਾ ਛੂ ਜਾਂਦੀ ਅਸਮਾਨ ਰੱਬਾਦੇਖਿਆ ਮੈਂ ਇਸ ਧਰਤੀ ਉੱਤੇ ਹਰ ਜੀਵ ਦੁਖੀ ਤੇ ਰੋਗੀ ਹੈਰੋਗ ਰਹਿਤ ਜੋ ਹੁੰਦਾ ਜੱਗ ਤੇ ਮੁਰਸ਼ਦ ਹੀ ਲੁਕਮਾਨ ਰੱਬਾਸਭ ਦੁਨੀਆਂ ਲਈ ਮੋਤ ਬਣ ਗਿਆ ਇਹ ਜੋ ਕਰੋਨਾ ਵਾਇਰਸ ਹੈ ਜਗਦੇਵ ਰਾਮਪੁਰੇ ਵਾਲਾ ਆਖੇ ਤੇਰੇ ਹੱਥ ਹੀ ਜਾਨ ਰੱਬਾਲੇਖਕ ਜਗਦੇਵ ਰਾਮਪੁਰਾ ( 98783-04472 )ਪੇਸ਼ਕਸ਼: ਅਸ਼ੋਕ ਧੀਰ ਪੱਤਰਕਾਰ ਜੈਤੋ
Leave a Reply