27 ਜਨਵਰੀ ਦੀ ਦਾਖਾ ਰੈਲੀ ਤਹਿਤ ਪਿੰਡ ਪਮਾਲੀ ਵਿਖੇ ਕਾਂਗਰਸੀ ਆਗੂਆਂ ਦੀ ਮੀਟਿੰਗ ਹੋਈ

27 ਜਨਵਰੀ ਦੀ ਦਾਖਾ ਰੈਲੀ ਤਹਿਤ ਪਿੰਡ ਪਮਾਲੀ ਵਿਖੇ ਕਾਂਗਰਸੀ ਆਗੂਆਂ ਦੀ ਮੀਟਿੰਗ ਹੋਈ

ਕੈਪਟਨ ਸੰਦੀਪ ਸੰਧੂ ਦੀ ਅਗਵਾਈ ਹੇਠ ਵਿਸ਼ਾਲ ਮਨਰੇਗਾ ਕਾਮੇ ਇਕੱਤਰ ਹੋਣਗੇ - ਅਮਰਦੀਪ ਰੂਬੀ, ਸੁਖਵਿੰਦਰ ਪਮਾਲੀ ਜੋਧਾਂ (ਮਨਦੀਪ) ਕੇਂਦਰ ਦੀ ਭਾਜਪਾ ਸਰਕਾਰ ਵਲੋਂ ਮਨਰੇਗਾ ਸਕੀਮ ਨੂੰ ਬੰਦ ਕਰਨ ਅਤੇ ਇਸ ਸਕੀਮ ਪ੍ਰਤੀ ਲਾਗੂ ਕੀਤੀਆਂ ਜਾ ਰਹੀਆਂ ਗਲਤ ਯੋਜਨਾਵਾਂ ਖਿਲਾਫ ਕਾਂਗਰਸ ਹਾਈ ਕਮਾਂਡ ਵਲੋਂ ਦਾਖਾ ਗਰਾਊਂਡ ਵਿਖੇ ਕੈਪਟਨ ਸੰਦੀਪ ਸੰਧੂ ਜਨਰਲ ਸਕੱਤਰ ਪੰਜਾਬ ਕਾਂਗਰਸ ਦੀ ਅਗਵਾਈ ਹੇਠ ਮਿਤੀ 27 ਜਨਵਰੀ ਨੂੰ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਸਬੰਧੀ ਪਿੰਡ ਪਮਾਲੀ ਵਿਖੇ ਅਮਰਦੀਪ ਸਿੰਘ ਰੂਬੀ ਬੱਲੋਵਾਲ ਸੀਨੀਅਰ ਕਾਂਗਰਸੀ ਆਗੂ ਅਤੇ ਸੁਖਵਿੰਦਰ ਸਿੰਘ ਗੋਲੂ ਬਲਾਕ ਪ੍ਰਧਾਨ ਦਾਖਾ ਦੀ ਅਗਵਾਈ ਵਿੱਚ ਮੀਟਿੰਗ ਹੋਈ। ਅਮਰਦੀਪ ਰੂਬੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵਲੋਂ ਮਨਰੇਗਾ ਮਜ਼ਦੂਰਾਂ ਨਾਲ ਗਲਤ ਨੀਤੀਆਂ ਰਾਹੀਂ ਸਰਾਸਰ ਧੱਕਾ ਕੀਤਾ ਜਾ ਰਿਹਾ ਹੈ, ਜਿਸ ਨੂੰ ਕਦੇ ਵੀ ਬਰਦਾਸ਼ਿਤ ਨਹੀਂ ਕੀਤਾ ਜਾਵੇਗਾ। ਕਾਂਗਰਸ ਪਾਰਟੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਅਵਾਜ਼ ਬੁਲੰਦ ਕਰਦੀ ਰਹੇਗੀ।ਇਸ ਰੈਲੀ ਵਿੱਚ ਕਾਂਗਰਸ ਹਾਈ ਕਮਾਂਡ ਦੇ ਸੀਨੀਅਰ ਆਗੂ ਸ਼ਿਰਕਤ ਕਰਨਗੇ।ਇਸ ਮੀਟਿੰਗ ਵਿੱਚ ਅਵਤਾਰ ਸਿੰਘ ਸੇਵਾ ਮੁਕਤ ਖੇਤੀਬਾੜੀ ਅਫ਼ਸਰ, ਪੰਚ ਕਰਮਜੀਤ ਸਿੰਘ, ਬਲਪ੍ਰੀਤ ਸਿੰਘ, ਸੋਹਣ ਸਿੰਘ, ਰੁਪਿੰਦਰ ਸਿੰਘ ਪਿੰਦਰ ਬੱਲੋਵਾਲ, ਬਲਕਾਰ ਸਿੰਘ, ਪੰਚ ਰਾਜਪਾਲ ਸਿੰਘ, ਲਖਵੀਰ ਸਿੰਘ ਪੰਚ, ਸੁਖਚੈਨ ਸਿੰਘ, ਹਰਬੰਸ ਸਿੰਘ, ਚਰਨਜੀਤ ਸਿੰਘ, ਪ੍ਰਧਾਨ ਜਸਵਿੰਦਰ ਸਿੰਘ ਬਬਲੂ ਬੱਲੋਵਾਲ, ਜਸਵਿੰਦਰ ਸਿੰਘ ਬਿੰਦਰ ਗਰੇਵਾਲ, ਪੰਚ ਜੋਰਾ ਸਿੰਘ, ਪੰਚ ਜੋਗਿੰਦਰ ਸਿੰਘ ਭੱਪਾ, ਇਕਬਾਲ ਸਿੰਘ ਰਾਜੂ ਪੰਚ ਬੱਲੋਵਾਲ ਆਦਿ ਹਾਜ਼ਰ ਸਨ।