ਇਜ਼ਰਾਇਲ–ਇਰਾਨ ਤਣਾਅ ਦਾ ਅਸਰ: ਦੁਬਈ ਵਿੱਚ ਪੁਣੇ ਦੇ ਕਈ ਵਿਦਿਆਰਥੀ ਫਸੇ

ਇਜ਼ਰਾਇਲ–ਇਰਾਨ ਤਣਾਅ ਦਾ ਅਸਰ: ਦੁਬਈ ਵਿੱਚ ਪੁਣੇ ਦੇ ਕਈ ਵਿਦਿਆਰਥੀ ਫਸੇ

ਇਜ਼ਰਾਈਲ ਅਤੇ ਈਰਾਨ ਦੇ ਵਿਚਕਾਰ ਵਧਦੇ ਤਣਾਅ ਦਾ ਅਸਰ ਭਾਰਤੀ ਮੁਸਾਫਰਾਂ ‘ਤੇ ਵੀ ਪਿਆ ਹੈ। ਪੁਣੇ ਦੀ ਇੰਦਰਾ ਸਕੂਲ ਆਫ ਬਿਜ਼ਨਸ ਸਟੱਡੀਜ਼ (ISBS) ਦੇ 80 ਤੋਂ ਵੱਧ ਵਿਦਿਆਰਥੀ ਦੁਬਈ ਵਿੱਚ ਫਸ ਗਏ ਹਨ। ਇਹ ਵਿਦਿਆਰਥੀ ਇੱਕ ਸਟੱਡੀ ਟੂਰ ਲਈ ਦੁਬਈ ਗਏ ਸਨ, ਪਰ ਅਚਾਨਕ ਸ਼ੁਰੂ ਹੋਈ ਜੰਗ ਅਤੇ ਏਅਰਸਪੇਸਬੰਦ ਹੋਣ ਕਾਰਨ ਉਨ੍ਹਾਂ ਦੀ ਵਾਪਸੀ ਦੀਆਂ ਉਡਾਣਾਂ ਰੱਦ ਹੋ ਗਈਆਂ। ਯੂਨੀਵਰਸਿਟੀ ਪ੍ਰਸ਼ਾਸਨ ਨੇ ਸਰਕਾਰ ਤੋਂ ਮਦਦ ਮੰਗੀ ਹੈ ਅਤੇ ਵਿਦਿਆਰਥੀਆਂ ਦੇ ਸੁਰੱਖਿਅਤ ਪਰਤਣ ਦਾ ਭਰੋਸਾ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਪ੍ਰਭਾਵਿਤ ਲੋਕਾਂ ਵਿੱਚ 80 ਵਿਦਿਆਰਥੀ ਅਤੇ 4 ਅਧਿਆਪਕ ਸ਼ਾਮਲ ਹਨ।ਰਾਹਤ ਦੀ ਗੱਲ ਇਹ ਹੈ ਕਿ ਸਕੂਲ ਦੇ ਸਾਰੇ ਵਿਦਿਆਰਥੀ ਪੂਰੀ ਤਰ੍ਹਾਂ ਸੁਰੱਖਿਅਤ ਹਨ। ਵਿਦੇਸ਼ ਮੰਤਰਾਲਾ ਪੁਣੇ ਦੇ ਇਹਨਾਂ ਵਿਦਿਆਰਥੀਆਂ ਨੂੰ ਜਲਦੀ ਤੋਂ ਜਲਦੀ ਭਾਰਤ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ।